Fazilka news: ਫ਼ਾਜ਼ਿਲਕਾ ਵਿੱਚ ਚੋਰੀ ਦਾ ਸਿਲਸਿਲਾ ਰੁਕਣ ਦਾ ਨਾਂਅ ਹੀ ਨਹੀਂ ਲੈ ਰਿਹਾ ਹੈ। ਉੱਥੇ ਹੀ ਫਾਜ਼ਿਲਕਾ ਦੇ ਪਿੰਡ ਬੇਗਾਵਾਲੀ ‘ਚ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਖ਼ਬਰ ਸਾਹਮਣੇ ਆਈ ਹੈ। 


ਇਸ ਸਬੰਧੀ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਜਦੋਂ ਉਹ ਰਾਤ ਨੂੰ ਸਾਰੇ ਸੌਂ ਰਹੇ ਸਨ, ਉਸ ਵੇਲੇ ਘਰ ਵਿੱਚ ਅਚਾਨਕ ਚੋਰ ਵੜ ਗਏ ਤੇ ਉਨ੍ਹਾਂ ਨੇ ਕਮਰੇ ਦਾ ਗੇਟ ਬਾਹਰ ਤੋਂ ਬੰਦ ਕਰ ਦਿੱਤਾ ਤੇ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ।


ਇਹ ਵੀ ਪੜ੍ਹੋ: Canada India Dispute: ਖਾਲਿਸਤਾਨੀ ਲੀਡਰ ਨਿੱਝਰ ਦੇ ਕਤਲ ਬਾਰੇ ਕੈਨੇਡੀਅਨ ਅਫਸਰ ਨੇ ਕੀਤਾ ਵੱਡਾ ਖੁਲਾਸਾ, ‘ਫਾਈਵ ਆਈਜ਼’ ਦੇ ਇੱਕ ਮੈਂਬਰ ਨੇ ਸਾਂਝੀ ਕੀਤੀ ਸੀ ਜਾਣਕਾਰੀ


ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਪੁੱਤ ਨੂੰ ਸੱਦਿਆ ਤੇ ਜਦੋਂ ਗੇਟ ਖੋਲ੍ਹ ਕੇ ਦੇਖਿਆ ਤਾਂ ਘਰ ਵਿੱਚ ਸਾਰਾ ਸਮਾਨ ਖਿਲਰਿਆ ਪਿਆ ਸੀ। ਇਸ ਦੇ ਨਾਲ ਹੀ ਘਰ ‘ਚੋਂ 60 ਤੋਲੇ ਸੋਨਾ ਅਤੇ 22000 ਰੁਪਏ ਨਕਦੀ ਗਾਇਬ ਸੀ।


ਹਾਲਾਂਕਿ ਮੌਕੇ ‘ਤੇ ਪਹੁੰਚੀ ਪੁਲਿਸ ਨੇ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਡੌਗ ਸਕੁਐਡ ਟੀਮ ਤੇ ਫਾਰੇਂਸਿਕ ਟੀਮ ਨੂੰ ਵੀ ਸੱਦਿਆ ਹੈ। ਪੁਲਿਸ ਦੇ ਮੁਤਾਬਕ 30 ਲੱਖ ਰੁਪਏ ਦੇ ਗਹਿਣੇ ਚੋਰੀ ਹੋਏ ਹਨ।


ਇਹ ਵੀ ਪੜ੍ਹੋ: India vs Canada: ਭਾਰਤ ਦੇ ਇੱਕ ਫੈਸਲੇ ਨਾਲ ਕੈਨੇਡਾ ਨਹੀਂ ਪੰਜਾਬ ਹਿੱਲੇਗਾ ? 7 ਲੱਖ ਲੋਕਾਂ 'ਤੇ ਪਵੇਗਾ ਅਸਰ, ਅਰਥ ਵਿਵਸਥਾ ਨੂੰ ਵੀ ਝਟਕਾ