ਚੰਡੀਗੜ੍ਹ: ਸਿੱਧੂ ਮੂਸੇਵਾਲਾ ਕਤਲ ਕੇਸ 'ਚ ਲਾਰੈਂਸ ਬਿਸ਼ਨੋਈ ਦਾ ਪੂਰਾ ਪਲਾਨ ਸਾਹਮਣੇ ਆ ਚੁੱਕਾ ਹੈ।ਪੰਜਾਬ ਪੁਲਿਸ ਲਾਰੈਂਸ ਬਿਸ਼ਨੋਈ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਪੰਜਾਬ ਪੁਲਿਸ ਨੂੰ 27 ਜੂਨ ਤੱਕ ਬਿਸ਼ਨੋਈ ਦਾ ਰਿਮਾਂਡ ਮਿਲਿਆ ਹੋਇਆ ਹੈ। ਇਸ ਦੌਰਾਨ ਬਿਸ਼ਨੋਈ ਨੇ ਕਈ ਵੱਡੇ ਖੁਲਾਸੇ ਕੀਤੇ ਹਨ। ਫਿਲਹਾਲ ਪੁਲਿਸ ਇਸ ਕਤਲ ਦੀ ਪੂਰੀ ਗੁੱਥੀ ਨੂੰ ਸੁਲਝਾਉਣ 'ਚ ਲੱਗੀ ਹੋਈ ਹੈ। 


ਵਿੱਕੀ ਮਿੱਡੂਖੇੜਾ ਦੇ ਕਤਲ ਬਾਅਦ ਲੌਰੈਂਸ ਬਿਸ਼ਨੋਈ ਨੂੰ ਲੱਗਿਆ ਕਿ ਬੰਬੀਹਾ ਗੈਂਗ ਨੇ ਮਿੱਡੂਖੇੜਾ ਦੀ ਹੱਤਿਆ ਨੂੰ ਅੰਜ਼ਾਮ ਦਿੱਤਾ ਹੈ। ਬੰਬੀਹਾ ਗੈਂਗ ਨੂੰ ਨੁਕਸਾਨ ਪਹੁੰਚਾਉਣ ਲਈ ਸਿੱਧੂ ਮੂਸੇਵਾਲਾ ਨੂੰ ਟਾਰਗੇਟ ਕਰਨ ਦਾ ਪਲਾਨ ਬਣਿਆ।


ਲੌਰੈਂਸ ਬਿਸ਼ਨੋਈ ਮੁਤਾਬਕ, ਗੈਂਗਸਟਰ ਸੁਖਪ੍ਰੀਤ ਬੁੱਢਾ, ਸਿੱਮਾ ਬਵੇਲ, ਅਮਿਤ ਡਾਗਰ, ਧਰਮੇਂਦਰ ਗੁਗਨੀ, ਕੌਸ਼ਲ ਚੌਧਰੀ, ਲੱਕੀ ਪਟਿਆਲ ਅਤੇ ਮਨਦੀਪ ਧਾਲੀਵਾਲ ਲਗਾਤਾਰ ਮੂਸੇਵਾਲਾ ਦੇ ਸੰਪਰਕ 'ਚ ਰਹਿੰਦੇ ਸੀ।ਸਿੱਧੂ ਮੂਸੇਵਾਲਾ ਦੇ ਗਾਇਕ ਕਰਨ ਔਜਲਾ ਨਾਲ ਚੰਗੇ ਰਿਸ਼ਤੇ ਨਹੀਂ ਸੀ।ਮੂਸੇਵਾਲਾ ਦੇ ਕਹਿਣ 'ਤੇ ਸੁਖਪ੍ਰੀਤ ਬੁੱਢਾ ਨੇ ਕੈਨੇਡਾ 'ਚ ਕਰਨ ਔਜਲਾ ਦੇ ਘਰ 'ਤੇ ਫਾਈਰਿੰਗ ਕਰਵਾਈ ਸੀ।ਸਿੱਧੂ ਮੂਸੇਵਾਲਾ ਦੇ ਪੰਜਾਬੀ ਗਾਇਕ ਬੱਬੂ ਮਾਨ ਨਾਲ ਵੀ ਚੰਗੇ ਰਿਸ਼ਤੇ ਨਹੀਂ ਸਨ।


ਲੌਰੈਂਸ ਬਿਸ਼ਨੋਈ ਮੁਤਾਬਕ, ਬੱਬੂ ਮਾਨ ਨੂੰ ਵੀ ਬੰਬੀਹਾ ਗੈਂਗ ਦੇ ਸੁਖਪ੍ਰੀਤ ਬੁੱਢਾ ਅਤੇ ਲੱਕੀ ਪਟਿਆਲ ਨੇ ਇੱਕ ਗੀਤ ਗਾਉਣ ਲਈ ਆਖਿਆ ਸੀ।ਲੌਰੈਂਸ ਬਿਸ਼ਨੋਈ ਮੁਤਾਬਕ ਮੂਸੇਵਾਲਾ ਦੇ ਮੈਨੇਜਰ ਸ਼ਗੁਨਪ੍ਰੀਤ ਨੇ ਮਿੱਡੂਖੇੜਾ ਦੇ ਸ਼ੂਟਰਸ ਨੂੰ ਖਰੜ 'ਚ ਪਨਾਹ ਦਵਾਈ ਸ਼ਗੁਨਪ੍ਰੀਤ ਦਾ ਨਾਮ ਆਉਣ 'ਤੇ ਮੂਸੇਵਾਲਾ ਦੇ ਕਤਲ ਦਾ ਪਲਾਨ ਬਣਾਇਆ।


ਦਸੰਬਰ 2021 ਵਿੱਚ ਲੌਰੈਂਸ ਨੂੰ ਤਿਹਾੜ ਦੀ 1 ਨੰਬਰ ਜੇਲ੍ਹ ਤੋਂ 3 ਨੰਬਰ ਜੇਲ੍ਹ 'ਚ ਸ਼ਿਫਟ ਕੀਤਾ ਗਿਆ ਸੀ, 3 ਨੰਬਰ ਜੇਲ੍ਹ ਜਾਣ ਤੋਂ ਪਹਿਲਾਂ ਸਚਿਨ ਬਿਸ਼ਨੋਈ ਅਤੇ ਮੋਨੂੰ ਡਾਗਰ ਦਾ ਸੰਪਰਕ ਗੋਲਡੀ ਬਰਾੜ ਨਾਲ ਕਰਵਾਇਆ। ਮਨਪ੍ਰੀਤ ਭਾਊ, ਮਨਪ੍ਰੀਤ ਮੋਹਨਾ ਨੂੰ ਗੋਲਡੀ ਦੀ ਅਗਵਾਈ 'ਚ ਕੰਮ ਕਰਨ ਨੂੰ ਆਖਿਆ।ਉਸਨੇ ਸਾਰਾ ਪਲਾਨ ਗੋਲਡੀ ਅਤੇ ਆਪਣੇ ਗੁਰਗਿਆਂ ਨੂੰ ਦੱਸਿਆ।


ਮਾਰਚ 2022 ਵਿੱਚ ਲੌਰੈਂਸ ਨੂੰ ਤਿਹਾੜ ਦੀ ਜੇਲ੍ਹ ਨੰਬਰ 3 ਤੋਂ 8 'ਚ ਸ਼ਿਫਟ ਕੀਤਾ ਗਿਆ ਸੀ, ਜੇਲ੍ਹ 'ਚ ਪਹਿਲਾਂ ਹੀ ਲੌਰੈਂਸ ਦੇ ਸਾਥੀ ਸੰਪਤ ਨਹਿਰਾ,ਰੋਹਿਤ ਮੋਹੀ, ਹਾਸ਼ਿਮ ਬਾਬਾ, ਸੋਨੂੰ ਅਤੇ ਰਿੰਕੂ ਬੰਦ ਸਨ, ਸਾਰੇ ਮੁਲਜ਼ਮਾਂ ਕੋਲ 1-2 ਇੰਚ ਦਾ ਇੱਕ ਛੋਟਾ ਚੀਨੀ ਮੋਬਾਈਲ ਫੋਨ ਸੀ।ਮੋਬਾਈਲ ਤੋਂ ਭਰਾ ਅਨਮੋਲ ਬਿਸ਼ਨੋਈ ਨਾਲ ਸੰਪਰਕ ਕੀਤਾ। ਅਨਮੋਲ ਨੂੰ ਗੋਲਡੀ ਨਾਲ ਰਾਬਤਾ ਕਰਨ ਲਈ ਆਖਿਆ। ਗੋਲਡੀ ਬਰਾੜ, ਦੀਪਕ ਟੀਨੂ ਅਤੇ ਮਿੰਟੂ ਮੁਦਸਿਆ ਨਾਲ ਕੌਨਫਰੰਸ ਕੌਲ ਕੀਤੀ। ਜੇਲ੍ਹ ਨੰਬਰ 8 ਤੋਂ 13-14 ਮਈ ਨੂੰ ਆਖਰੀ ਵਾਰ ਗੋਲਡੀ ਬਰਾੜ ਨਾਲ ਗੱਲ ਕੀਤੀ। ਜੇਲ੍ਹ ਨੰਬਰ 8  ਤੋਂ ਹੀ।ਕਪੂਰਥਲਾ ਜੇਲ੍ਹ 'ਚ ਬੰਦ ਦੀਪਕ ਟੀਨੂ ਨਾਲ ਵੀ ਗੱਲ ਕੀਤੀ।ਟੀਨੂ ਦੇ ਕਹੇ ਮੁਤਾਬਕ ਗੋਲਡੀ ਬਰਾੜ ਨਾਲ ਸੰਪਰਕ ਕੀਤਾ।


ਮੂਸੇਵਾਲਾ ਦੇ ਕਤਲ 'ਚ ਹੋਈ ਦੇਰੀ ਕਰਕੇ ਲੌਰੈਂਸ ਬਿਸ਼ਨੋਈ ਅਤੇ ਗੋਲਡੀ 'ਚ ਬਹਿਸ ਵੀ ਹੋਈ ਸੀ, ਗੋਲਡੀ ਨੇ ਕਿਹਾ ਕਿ ਹੁਣ ਉਹ ਫੋਨ ਉਦੋਂ ਹੀ ਕਰੇਗਾ ਜਦੋਂ ਕੰਮ ਪੂਰਾ ਹੋ ਜਾਵੇਗਾ। 27 ਮਈ 2022 ਨੂੰ ਦੀਪਕ ਟੀਨੂ ਨੇ ਕਪੂਰਥਲਾ ਦੀ ਜੇਲ੍ਹ ਤੋਂ ਲੌਰੈਂਸ ਨੂੰ ਤਿਹਾੜ ਜੇਲ੍ਹ ਵਿੱਚ ਫੋਨ ਕੀਤਾ ਅਤੇ ਕਿਹਾ ਕਿ ਮੂਸੇਵਾਲਾ ਤੋਂ ਬਦਲਾ ਲੈਣ ਦਾ ਹੁਣ ਸਹੀ ਸਮਾਂ ਹੈ।


ਮੂਸੇਵਾਲਾ ਦੀ ਹੱਤਿਆ ਦੇ ਲਈ ਇਸ ਵਾਰ ਸ਼ੂਟਰ ਗੋਲਡੀ ਬਰਾੜ ਨੇ ਅਰੇਂਜ ਕੀਤੇ, ਸਚਿਨ ਥਾਪਨ ਅਤੇ ਲੌਰੈਂਸ ਦੇ ਭਰਾ ਅਨਮੋਲ ਬਿਸ਼ਨੋਈ ਨੇ ਗੋਲਡੀ ਬਰਾੜ ਦੀ ਮਦਦ ਕੀਤੀ।


ਮੂਸੇਵਾਲਾ ਨੂੰ ਕਤਲ ਕਰਨ ਵਾਲੇ ਸ਼ੂਟਰ
ਬਲੈਰੋ ਅਤੇ ਕੋਰੋਲਾ ਗੱਡੀ 'ਚ ਸ਼ੂਟਰ ਸਵਾਰ ਸਨ
ਬਲੈਰੋ 'ਚ 4 ਅਤੇ ਕੋਰੋਲਾ 'ਚ 2 ਸ਼ੂਟਰ ਸਵਾਰ ਸੀ
ਬਲੈਰੋ ਗੱਡੀ ਨੂੰ ਕਸ਼ਿਸ਼ ਚਲਾ ਰਿਹਾ ਸੀ
ਬਲੈਰੋ 'ਚ ਪ੍ਰਿਵਰਤ ਫੌਜੀ,ਅੰਕਿਤ ਸਿਰਸਾ,ਦੀਪਕ ਮੁੰਡੀ ਸਵਾਰ ਸੀ
ਕੋਰੋਲਾ ਗੱਡੀ ਨੂੰ ਜਗਰੂਪ ਰੂਪਾ ਚਲਾ ਰਿਹਾ ਸੀ
ਕੋਰੋਲਾ ਗੱਡੀ 'ਚ ਮਨਪ੍ਰੀਤ ਮੰਨੂੰ ਸਵਾਰ ਸੀ
ਕੋਰੋਲਾ ਗੱਡੀ ਨੇ ਮੂਸੇਵਾਲਾ ਦੀ ਥਾਰ ਨੂੰ ਓਵਰਟੇਕ ਕੀਤਾ ਸੀ
ਪਹਿਲਾਂ ਮਨਪ੍ਰੀਤ ਮੰਨੂੰ ਨੇ AK-47 ਨਾਲ ਫਾਇਰਿੰਗ ਕੀਤੀ
ਛੇ ਦੇ ਛੇ ਸ਼ੂਟਰਾਂ ਨੇ ਮੂਸੇਵਾਲਾ 'ਤੇ ਫਾਇਰਿੰਗ ਕੀਤੀ ਸੀ


ਅਖੀਰ 29 ਮਈ ਨੂੰ ਮਾਨਸਾ 'ਚ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ, ਮੂਸੇਵਾਲਾ ਦੇ ਕਤਲ ਲਈ AK-47 ਵਰਤੀ।ਲੌਰੈਂਸ ਨੇ 8 ਲੱਖ ਰੁਪਏ 'ਚ ਇਹ ਅਰੇਂਜ ਕੀਤੀ ਸੀ। ਜਿਸਨੂੰ ਬੁਲੰਦਸ਼ਹਿਰ ਦੇ ਕੁਰਬਾਨ ਤੋਂ ਖਰੀਦਿਆ ਸੀ।ਗਾਜੀਆਬਾਦ ਦੇ ਰੋਹਿਤ ਚੌਧਰੀ ਦੇ ਕੋਲ ਰੱਖੀ ਹੋਈ ਸੀ।ਗੋਲਡੀ ਬਰਾੜ ਦੇ ਕਹਿਣ 'ਤੇ ਸ਼ੂਟਰ ਨੂੰ AK-47 ਦਿੱਤੀ ਗਈ।


ਸਿੱਧੂ ਮੂਸੇਵਾਲਾ ਦੇ ਕਤਲ ਦੀ ਪਹਿਲੀ ਕੋਸ਼ਿਸ਼ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਗੈਂਗਸਟਰ ਲੌਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਵੀ ਨਾਲ ਸੀ। ਨਵੰਬਰ 2021 ਵਿੱਚ ਲੌਰੈਂਸ ਨੇ ਕੈਨੇਡਾ ਵਿੱਚ ਰਹਿਣ ਵਾਲੇ ਗੈਂਗਸਟਰ ਗੋਲਡੀ ਬਰਾੜ ਨੂੰ ਮੂਸੇਵਾਲਾ ਦੀ ਹੱਤਿਆ ਦੇ ਲਈ ਆਪਣੇ ਪਲਾਨ ਦਾ ਹਿੱਸਾ ਬਣਾਇਆ। ਲੌਰੈਂਸ ਦੇ ਕੋਲ ਤਿਹਾੜ ਜੇਲ੍ਹ ਵਿੱਚ ਫੋਨ ਸੀ, ਸਾਰੇ ਗੁਰਗਿਆਂ ਨੂੰ ਉਸ ਨੇ ਹੀ ਕੰਮ ਲਾਇਆ, ਗੋਲਡੀ ਬਰਾੜ ਨਾਲ ਵੀ ਸੰਪਰਕ ਕਰਵਾਇਆ।


29 ਮਈ ਨੂੰ ਤੀਜੀ ਕੋਸ਼ਿਸ਼ ਸੀ, ਇਸ ਤੋਂ ਪਹਿਲਾਂ ਦੋ ਵਾਰ ਸ਼ੂਟਰ ਹੱਤਿਆ ਨੂੰ ਅੰਜ਼ਾਮ ਨਹੀਂ ਦੇ ਪਾਏ ਸੀ।ਅਗਸਤ 2021 ਵਿੱਚ ਵਿੱਕੀ ਮਿੱਡੂਖੇੜਾ ਦੇ ਕਤਲ ਦੇ 10-15 ਦਿਨ ਬਾਅਦ ਲੌਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਨੇ ਮੂਸੇਵਾਲਾ ਦੀ ਹੱਤਿਆ ਦੀ ਸਾਜ਼ਿਸ਼ ਬਣਾਉਣੀ ਸ਼ੁਰੂ ਕੀਤੀ ਸੀ।ਲੌਰੈਂਸ ਬਿਸ਼ਨੋਈ ਨੇ ਢੈਪਈ ਪਿੰਡ ਦੇ ਮਨਪ੍ਰੀਤ ਭਾਊ ਨੂੰ ਸਿੱਧੂ ਮੂਸੇਵਾਲਾ ਦੀ ਰੈਕੀ ਉੱਤੇ ਲਾਇਆ, ਜੱਗੂ ਦਾ ਕੰਮ ਸ਼ੂਟਰਾਂ ਦੇ ਲਈ ਪਨਾਹ ਦੇਣਾ ਸੀ, ਜੱਗੂ ਨੇ ਮਨਦੀਪ ਸਿੰਘ ਉਰਫ਼ ਤੂਫ਼ਾਨ ਨਾਮ ਦਾ ਸ਼ੂਟਰ ਇਸ ਕੰਮ ਦੇ ਲਈ ਦਿੱਤਾ, ਤੂਫ਼ਾਨ ਨੂੰ ਲੌਰੈਂਸ ਨੇ ਬਠਿੰਡਾ ਦੇ ਕੋਲ ਸਟੇਸ਼ਨ ਕੀਤਾ ਸੀ।


ਤਿਹਾੜ ਜੇਲ੍ਹ ਵਿੱਚ ਲੌਰੈਂਸ ਦੇ ਨਾਲ ਬੰਦ ਹਾਸ਼ਿਮ ਬਾਬਾ ਨੇ ਲੌਰੈਂਸ ਨੂੰ ਪੰਜ ਸ਼ੂਟਰ ਦਿੱਤੇ ਸੀ, ਏਨ੍ਹਾਂ ਦੇ ਵਿੱਚ ਸ਼ਾਹਰੁਖ, ਡੇਨੀ, ਅਮਨ, ਬੌਬੀ ਅਤੇ ਇੱਕ ਹੋਰ ਅਣਪਛਾਤਾ ਸੀ। ਲੌਰੈਂਸ ਦੀ ਡਾਇਰੈਕਸ਼ਨ ਉੱਤੇ ਮੋਹਨ ਸਿੰਘ ਏਨ੍ਹਾਂ ਨੂੰ ਦਿੱਲੀ ਤੋਂ ਪੰਜਾਬ ਲਿਆਇਆ, ਪਿੰਡ ਮੂਸਾ ਦੇ ਨਜ਼ਦੀਕ ਏਨ੍ਹਾਂ ਨੂੰ ਇੱਕ ਫਾਮ ਹਾਊਸ ਵਿੱਚ ਰੱਖਿਆ, ਏਥੇ ਇਹ ਸ਼ੂਟਰ 7 ਦਿਨ ਤੱਕ ਰਹੇ, 2 ਦਿਨ ਬਾਅਦ ਇੱਕ ਸ਼ੂਟਰ ਬੌਬੀ ਵਾਪਸ ਦਿੱਲੀ ਚਲਾ ਗਿਆ ਸੀ।


ਇੱਕ ਦਿਨ ਮੋਹਨ ਸਿੰਘ ਅਤੇ ਸ਼ਾਹਰੁਖ ਨੂੰ ਰੈਕੀ ਉੱਤੇ ਲੈ ਕੇ ਗਿਆ, ਸ਼ਾਹਰੁਖ ਨੇ ਮੋਹਨ ਨੂੰ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਮਾਰਨ ਦੇ ਲਈ ਛੋਟੇ ਹਥਿਆਰ ਨਹੀਂ ਬਲਕਿ ਵਧਿਆ ਅਤੇ ਵੱਡੇ ਹਥਿਆਰ ਚਾਹੀਦੇ ਨੇ। ਸਤੰਬਰ 2021 ਵਿੱਚ ਲੌਰੈਂਸ ਨੂੰ ਤਿਹਾੜ ਜੇਲ੍ਹ ਤੋਂ ਅਜਮੇਰ ਜੇਲ੍ਹ ਸ਼ਿਫ਼ਟ ਕੀਤਾ ਗਿਆ, 2 ਮਹੀਨੇ ਬਾਅਦ ਨਵੰਬਰ 2021 ਵਿੱਚ ਲੌਰੈਂਸ ਵਾਪਸ ਤਿਹਾੜ ਜੇਲ੍ਹ ਆ ਗਿਆ ਸੀ।


ਨਵੰਬਰ 2021 ਵਿੱਚ ਲੌਰੈਂਸ, ਜੱਗੂ, ਗੋਲਡੀ ਬਰਾੜ ਅਤੇ UAS ਵਿੱਚ ਬੈਠੇ ਦਮਨ ਕਾਹਲੋਂ ਨੇ ਸਿੱਧੂ ਨੂੰ ਮਾਰਨ ਦੀ ਸਾਜ਼ਿਸ਼ ਰਚੀ। ਲੌਰੈਂਸ ਨੇ ਬਾਹਰ ਬੈਠੇ ਆਪਣੇ ਕਜਿਨ ਸਚਿਨ ਥਾਪਨ, ਸੁਭਾਸ਼ ਮੂੰਡ, ਮੀਤਾ, ਮਾਨੂ ਡਾਗਰ, ਪਵਨ ਬਿਸ਼ਨੋਈ ਅਤੇ ਨਰੇਸ਼ ਸੇਠੀ ਨੂੰ ਕੰਮ ਉੱਤੇ ਲਿਆ, ਏਨ੍ਹਾਂ ਦਾ ਸਿੱਧਾ ਸੰਪਰਕ ਕੈਨੇਡਾ ਵਿੱਚ ਬੈਠੇ ਗੋਲਡੀ ਬਰਾੜ ਨਾਲ ਕਰਵਾਇਆ।


ਮੋਹਨ ਸਿੰਘ ਮੋਹਨਾ ਅਤੇ ਮਨਪ੍ਰੀਤ ਭਾਊ ਨੇ ਦੁਬਾਰਾ ਸਿੱਧੂ ਮੂਸੇਵਾਲਾ ਦੀ ਰੈਕੀ ਕੀਤੀ, ਇਸ ਵਾਰ ਸ਼ੂਟਰ ਸੀ, ਮਨਦੀਪ ਤੂਫ਼ਾਨ, ਮੰਨੂ ਰਈਆ ਅਤੇ ਸਚਿਨ ਥਾਪਨ, ਏਨ੍ਹਾਂ ਦੇ ਕੋਲ 6 ਪਿਸਤੌਲ ਸਨ। ਜਨਵਰੀ ਵਿੱਚ ਪੰਜਾਬ ਵਿਧਾਨ ਸਭਾ ਦੀ ਚੋਣ ਸੀ ਅਤੇ ਮੂਸੇਵਾਲਾ ਚੋਣ ਲੜ ਰਿਹਾ ਸੀ, ਮੂਸੇਵਾਲਾ ਦੀ ਸਿਕਿਓਰਟੀ ਕਾਰਨ ਸ਼ੂਟਰ ਟਾਸਕ ਪੂਰਾ ਨਹੀਂ ਕਰ ਸਕੇ ਸੀ।