ਰਵਨੀਤ ਕੌਰ 


ਚੰਡੀਗੜ੍ਹ :  ਅਸ਼ਲੀਲ ਤੇ ਭੜਕਾਊ ਗੀਤ ਵਜਾਉਣ ਵਾਲਿਆਂ ਵਿਰੁੱਧ ਪੰਜਾਬ ਦੇ ਸਾਰੇ SSPs ਨੂੰ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ADGP ਲਾਅ ਐਂਡ ਆਰਡਰ ਵੱਲੋਂ ਸਾਰੇ ਐਸਐਸਪੀਜ਼ ਨੂੰ ਇਹ ਆਦੇਸ਼ ਜਾਰੀ ਕੀਤੇ ਗਏ ਹਨ।  ਆਪਣੇ ਖੇਤਰ 'ਚ ਡੀਜਿਆਂ ਦੀ ਜਾਂਚ ਕਰਵਾਉਣ ਦੇ ਹੁਕਮ ਦਿੱਤੇ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਅਸ਼ਲੀਲ, ਸ਼ਰਾਬੀ, ਹਥਿਆਰਾਂ ਵਾਲੇ ਗੀਤ ਨਾ ਚਲਾਉਣ ਦੀ ਸਖਤ ਹਦਾਇਤ ਦਿੱਤੀ ਗਈ ਹੈ। ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦਾ ਹਵਾਲਾ ਦਿੱਤਾ ਹੈ।




ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਹਥਿਆਰਾਂ ਵਾਲੇ ਗਾਣੇ ਵਿਆਹਾਂ 'ਚ ਚੱਲਣ ਕਾਰਨ ਕਈ ਲੋਕ ਹਥਿਆਰ ਕੱਢ ਕੇ ਹਵਾਈ ਫਾਈਰ ਕਰਦੇ ਹਨ ਜਿਸ ਨਾਲ ਕਈ ਲੋਕਾਂ ਦੀ ਜਾਨ ਤਕ ਚਲੀ ਗਈ। ਇਸ ਦੇ ਮੱਦੇਨਜ਼ਰ ADGP ਲਾਅ ਐਂਡ ਆਰਡਰ ਵੱਲੋਂ ਇਹ ਹੁਕਮ ਸਾਰੇ ਜ਼ਿਲ੍ਹਿਆਂ ਦੇ ਮੁਖੀਆਂ ਨੂੰ ਦਿੱਤੇ ਗਏ। ਉਨ੍ਹਾਂ ਦੇ ਅਧੀਨ ਆਉਂਦੇ ਇਲਾਕਿਆਂ 'ਚ ਲੱਚਰਪੁਣੇ ਵਾਲੇ ਗੀਤ ਡੀਜਿਆਂ 'ਤੇ ਨਾ ਵੱਜਣ।

ਇਹ ਵੀ ਪੜ੍ਹੋ

SSP ਹੁਸ਼ਿਆਰਪੁਰ ਦੀ ਬਦਲੀ ਨੂੰ ਲੈ ਕੇ ਕਾਂਗਰਸੀਆਂ ਨੇ 'ਆਪ' ਨੂੰ ਘੇਰਿਆ, ਕਿਹਾ-ਇਹ ਬਦਲਾਅ ਹੈ?

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗੁਜਰਾਤ ਫੇਰੀ 'ਤੇ ਹਨ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਐਮਐਲਏ ਕਾਦੀਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਭਾਜਪਾ ਅਤੇ ਆਪ ਦਾ ਹਾਲ ਇਕੋ ਜਿਹਾ ਹੈ। ਆਮ ਆਦਮੀ ਪਾਰਟੀ ਨੇ ਦਿੱਲੀ ਮਾਡਲ ਪੇਸ਼ ਕੀਤਾ ਹੈ ਅਤੇ ਹੁਣ ਪੰਜਾਬ ਦੇ ਲੋਕ ਰੋਣਗੇ , ਬਟਾਲਾ ਵਿਖੇ ਡੀਏਵੀ ਕਾਲਜ 'ਚ ਡਿਗਰੀ ਵੰਡ ਸਮਾਗਮ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਲ ਹੋਏ ਐਮਐਲਏ ਪ੍ਰਤਾਪ ਸਿੰਘ ਬਾਜਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ।

ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦੀ ਸੱਤਾ 'ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਦੀ ਗੱਲ ਕਰਦੇ ਕਿਹਾ ਕਿ ਹਾਲੇ ਤੇ ਕੁਝ ਸਮਾਂ ਹੀ ਹੋਇਆ ਹੈ ਸਰਕਾਰ ਬਣੀ ਨੂੰ ਪਰ ਆਪ ਨੇ ਬਦਲਾਅ ਦੀ ਰਾਜਨੀਤੀ ਤੇ ਲੋਕਾਂ ਕੋਲੋਂ ਵੋਟਾਂ ਲੈ ਕੇ ਬਦਲਾਅ ਦੇ ਉਲਟ ਰਾਜਨੀਤੀ ਕਰ ਰਹੀ ਹੈ ਜਿਥੇ ਇਕ ਇਮਾਨਦਾਰ ਅਤੇ ਕਾਬਿਲ ਪੁਲਿਸ ਐਸਐਸਪੀ ਜਿਸ ਵਲੋਂ ਪਿਛਲੇ ਕੁਝ ਸਮੇ 'ਚ ਹੀ ਨਾਜਾਇਜ਼ ਮਾਈਨਿੰਗ 'ਤੇ ਲਗਾਮ ਕੱਸੀ  ਸੀ ਉਸ ਨੂੰ ਹੀ ਬਦਲ ਦਿੱਤਾ।