Fazilka news: ਫ਼ਾਜ਼ਿਲਕਾ ਦੇ ਪਿੰਡ ਰਾਣਾ ਵਿੱਚ ਗੋਦਾਮ ਵਿੱਚ ਕੰਮ ਕਰ ਰਹੇ ਮਜ਼ਦੂਰ ‘ਤੇ ਅਚਾਨਕ ਕਣਕ ਦੀਆਂ ਬੋਰੀਆਂ ਡਿੱਗ ਗਈਆਂ ਜਿਸ ਕਰਕੇ ਉਸ ਦੀ ਮੌਤ ਹੋ ਗਈ।


ਦੱਸਿਆ ਜਾ ਰਿਹਾ ਹੈ ਕਿ ਹਾਦਸਾ ਹੋਣ ਤੋਂ ਤੁਰੰਤ ਬਾਅਦ ਜ਼ਖ਼ਮੀ ਵਿਅਕਤੀ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।


ਉੱਥੇ ਹੀ ਯੂਨੀਅਨ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਗੋਦਾਮ ਵਿੱਚ ਲਿਮਿਟ ਤੋਂ ਵੱਧ ਉੱਚਾਈ ਤੱਕ ਕਣਕ ਰੱਖੀ ਗਈ ਹੈ। ਇਸ ਕਰਕੇ ਹਾਦਸੇ ਹੋ ਰਹੇ ਹਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਸਾਥੀਆਂ ‘ਤੇ ਕਣਕ ਦੀਆਂ ਬੋਰੀਆਂ ਡਿੱਗਣ ਕਰਕੇ ਹੱਥ-ਪੈਰ ਟੁੱਟ ਚੁੱਕੇ ਹਨ ਅਤੇ ਅੱਜ ਇੱਕ ਵਿਅਕਤੀ ਦੀ ਮੌਤ ਵੀ ਹੋ ਗਈ ਹੈ।  


ਇਹ ਵੀ ਪੜ੍ਹੋ: CAA Rules: CAA ਦੇ ਲਾਗੂ ਹੋਣ ਤੋਂ ਬਾਅਦ, ਕੀ ਦੂਜੇ ਦੇਸ਼ਾਂ ਤੋਂ ਆਉਣ ਵਾਲਿਆਂ ਲਈ ਕੋਈ ਨਵਾਂ ਪਛਾਣ ਪੱਤਰ ਹੋਵੇਗਾ ?