Punjab News:  ਜਲੰਧਰ 'ਚ ਇੰਗਲੈਂਡ ਦੀ ਰਹਿਣ ਵਾਲੀ ਇੱਕ ਔਰਤ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਸਬੰਧੀ ਜਲੰਧਰ ਸਿਟੀ ਪੁਲਿਸ ਫਿਲਹਾਲ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। NRI ਔਰਤ ਨੂੰ ਫੋਨ ਕਰਕੇ ਕਿਹਾ ਗਿਆ ਕਿ ਉਹ ਆਪਣਾ ਕੇਸ ਵਾਪਸ ਲੈ ਲਵੇ, ਨਹੀਂ ਤਾਂ ਉਹ ਤਾਬੂਤ ਵਿੱਚ ਵਿਦੇਸ਼ ਜਾਵੇਗੀ। ਪੁਲਿਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।



ਜਲੰਧਰ ਦੀ ਰਹਿਣ ਵਾਲੀ ਐਨਆਰਆਈ ਔਰਤ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਦੱਸਿਆ ਕਿ 24 ਅਗਸਤ ਨੂੰ ਉਸ ਦੇ ਯੂਕੇ ਨੰਬਰ ’ਤੇ ਧਮਕੀ ਭਰਿਆ ਕਾਲ ਆਇਆ ਸੀ ਜਿਸ 'ਚ ਦੋਸ਼ੀ ਨੇ ਕਿਹਾ ਸੀ ਕਿ ਤੁਹਾਡੇ ਕੋਲ ਸਿਰਫ 7 ਦਿਨ ਹਨ, ਅਦਾਲਤ 'ਚ ਚੱਲ ਰਹੇ ਸਾਰੇ 7 ਕੇਸ ਜਲਦ ਤੋਂ ਜਲਦ ਵਾਪਸ ਲੈ ਲਓ, ਨਹੀਂ ਤਾਂ ਡੱਬੇ ਵਿੱਚ ਵਿਦੇਸ਼ ਭੇਜਾਂਗੇ। ਤੁਹਾਡੇ ਅੱਗੇ ਤੁਹਾਡੇ ਪਰਿਵਾਰ ਦਾ ਨੁਕਸਾਨ ਹੋਵੇਗਾ। ਇਸ ਲਈ ਸਾਰੇ ਕੇਸ ਵਾਪਸ ਲਏ ਜਾਣ।


ਫੋਨ ਮਿਲਣ ਤੋਂ ਬਾਅਦ ਪੀੜਤਾ ਨੇ ਤੁਰੰਤ ਪੁਲਿਸ ਨੂੰ ਮਾਮਲੇ ਦੀ ਸੂਚਨਾ ਦਿੱਤੀ। ਪੁਲਿਸ ਨੇ ਜਾਂਚ ਤੋਂ ਬਾਅਦ ਸ਼ੁੱਕਰਵਾਰ ਨੂੰ ਮਾਮਲਾ ਦਰਜ ਕਰ ਲਿਆ। ਪੁਲਿਸ ਮਾਮਲੇ ਦੀ ਤਕਨੀਕੀ ਜਾਂਚ ਕਰ ਰਹੀ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਉਕਤ ਕਾਲ ਕਿੱਥੋਂ ਜਨਰੇਟ ਹੋਈ ਸੀ।



ਕੀ ਹੈ ਪੂਰਾ ਮਾਮਲਾ


ਜਲੰਧਰ ਦੇ ਇੱਕ ਪੌਸ਼ ਇਲਾਕੇ ਦੀ ਰਹਿਣ ਵਾਲੀ ਐਨਆਰਆਈ ਔਰਤ ਨੇ ਦੱਸਿਆ ਕਿ ਉਸ ਦੀ ਉਮਰ ਕਰੀਬ 45 ਸਾਲ ਹੈ ਤੇ ਉਸ ਦੇ ਦੋ ਬੱਚੇ ਹਨ। ਇਹ ਦੋਵੇਂ ਇਸ ਸਮੇਂ ਇੰਗਲੈਂਡ ਵਿੱਚ ਰਹਿੰਦੇ ਹਨ ਤੇ ਉਹ ਖੁਦ ਵੀ ਇੰਗਲੈਂਡ ਦੀ ਵਸਨੀਕ ਹੈ। ਚੰਡੀਗੜ੍ਹ ਦੇ ਸੈਕਟਰ-8 ਵਿੱਚ ਉਸ ਦਾ ਆਪਣਾ ਘਰ ਸੀ। ਫਿਲਹਾਲ ਉਹ ਜਲੰਧਰ 'ਚ ਰਹਿ ਰਹੀ ਹੈ। ਐਨਆਰਆਈ ਔਰਤ ਨੇ ਦੱਸਿਆ ਕਿ ਉਸ ਦਾ ਆਪਣੇ ਮਾਤਾ-ਪਿਤਾ ਤੇ ਭਰਜਾਈ ਨਾਲ ਜਾਇਦਾਦ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ। ਚੰਡੀਗੜ੍ਹ ਸਥਿਤ ਉਸਦਾ ਜੱਦੀ ਘਰ ਉਸਦੇ ਪਰਿਵਾਰ ਨੇ ਉਸਨੂੰ ਬਿਨਾਂ ਦੱਸੇ ਵੇਚ ਦਿੱਤਾ ਸੀ। ਅਜਿਹੇ ਕਰੀਬ 7 ਕੇਸ ਉਸ ਦੀ ਅਦਾਲਤ ਵਿੱਚ ਚੱਲ ਰਹੇ ਹਨ।