ਇਸ ਤਰ੍ਹਾਂ ਪੰਜਾਬ ਵਿੱਚ ਲੋਕਾਂ ਨੂੰ ਲਗਾਤਾਰ ਤਿੰਨ ਦਿਨ ਦੀ ਲੰਮੀ ਛੁੱਟੀ (30, 31 ਮਈ ਅਤੇ 1 ਜੂਨ) ਮਿਲ ਰਹੀ ਹੈ, ਜੋ ਕਿ ਇੱਕ ਲੰਬੇ ਵੀਕਐਂਡ ਲਈ ਸ਼ਾਨਦਾਰ ਮੌਕਾ ਬਣ ਗਿਆ ਹੈ। ਖ਼ਾਸ ਕਰਕੇ ਸਕੂਲਾਂ ਵਿੱਚ 2 ਜੂਨ ਤੋਂ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋ ਰਹੀਆਂ ਹਨ, ਜਿਸ ਕਰਕੇ ਇਹ ਸਮਾਂ ਬੱਚਿਆਂ ਅਤੇ ਪਰਿਵਾਰਾਂ ਲਈ ਘੁੰਮਣ ਜਾਂ ਧਾਰਮਿਕ ਥਾਵਾਂ ਦੇ ਦਰਸ਼ਨ ਕਰਨ ਦਾ ਸੋਹਣਾ ਮੌਕਾ ਸਾਬਤ ਹੋ ਸਕਦਾ ਹੈ।
ਪੰਜਾਬ ਸਰਕਾਰ ਵੱਲੋਂ 2 ਜੂਨ ਤੋਂ 30 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ। ਇਸ ਸਮੇਂ ਉੱਤਰ ਭਾਰਤ ਦੇ ਵਿੱਚ ਤਿੱਖੀ ਗਰਮੀ ਪੈ ਰਹੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜ਼ਿਆਦਾ ਗਰਮੀ ਪੈਂਣ ਦਾ ਅਲਰਟ ਜਾਰੀ ਹੈ। ਇਸ ਲਈ ਛੁੱਟੀਆਂ ਦਾ ਪਲਾਨ ਪਹਿਲਾਂ ਤੋਂ ਹੀ ਤਿਆਰ ਕਰ ਲਓ। ਜਿਸ ਕਰਕੇ ਜ਼ਿਆਦਾਤਰ ਲੋਕ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਪਹਾੜਾਂ ਵੱਲ ਦਾ ਰੁਖ ਕਰ ਲੈਂਦੇ ਹਨ। ਇਸ ਲਈ ਸਮੇਂ ਰਹਿੰਦੇ ਹੀ ਹੋਟਲ ਬੁਕਿੰਗ ਜਾਂ ਫਲਾਈਟ ਬੁੱਕ ਕਰ ਲਓ ਨਹੀਂ ਤਾਂ ਸੀਜ਼ਨ ਦੇ ਪੀਕ ਸਮੇਂ ਉੱਤੇ ਰਸ਼ ਵੱਧ ਜਾਂਦਾ ਹੈ ਤੇ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ।