Holiday in Punjab: ਪੰਜਾਬ ਵਿੱਚ ਇੱਕ ਵਾਰ ਲਗਾਤਾਰ ਤਿੰਨ ਛੁੱਟੀਆਂ ਹੋਣ ਵਾਲੀਆਂ ਹਨ। ਇਸ ਕਰਕੇ ਬੱਚਿਆਂ ਦੀਆਂ ਮੌਜਾਂ ਲੱਗਣ ਵਾਲੀਆਂ ਹਨ। ਦੱਸ ਦਈਏ ਕਿ ਜੇਕਰ ਤੁਸੀਂ ਘੁੰਮਣ ਦਾ ਪਲਾਨ ਬਣਾ ਰਹੇ ਸੀ ਜਾਂ ਬਣਾਇਆ ਹੋਇਆ ਸੀ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਮਹੱਤਵਪੂਰਣ ਹੈ। 

Continues below advertisement

ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜਾਬ ਵਿੱਚ 21 ਮਾਰਚ ਨੂੰ ਈਦ ਦੀ ਛੁੱਟੀ ਰਹੇਗੀ, ਜਿਸ ਦਿਨ ਸਕੂਲ, ਕਾਲਜ ਅਤੇ ਦਫਤਰ ਬੰਦ ਰਹਿਣਗੇ। ਉੱਥੇ ਹੀ ਐਤਵਾਰ ਨੂੰ ਤਾਂ ਵੀਕਐਂਡ ਹੈ, ਜਿਸ ਕਰਕੇ ਵੈਸੇ ਹੀ ਛੁੱਟੀ ਵਾਲਾ ਦਿਨ ਹੈ। ਉੱਥੇ ਹੀ ਸੋਮਵਾਰ ਨੂੰ ਸ਼ਹੀਦ-ਏ-ਆਜਮ ਭਗਤ ਸਿੰਘ, ਸੁਖਦੇਵ ਰਾਜਗੁਰੂ ਦੇ  ਸ਼ਹੀਦੀ ਦਿਹਾੜੇ ਮੌਕੇ ਵੀ ਸਰਕਾਰ ਨੇ ਛੁੱਟੀ ਦਾ ਐਲਾਨ ਕੀਤਾ ਹੈ।

Continues below advertisement

ਇਸ ਕਰਕੇ ਲਗਾਤਾਰ ਸ਼ਨੀਵਾਰ, ਐਤਵਾਰ ਅਤੇ ਸੋਮਵਾਰ ਨੂੰ ਮਿਲਾ ਕੇ ਤਿੰਨ ਛੁੱਟੀਆਂ ਹੋਣਗੀਆਂ। ਇਸ ਨਾਲ ਬੱਚਿਆਂ ਦੀਆਂ ਮੌਜਾਂ ਲੱਗ ਗਈਆਂ ਹਨ।