ਜਲੰਧਰ: ਕੋਰੋਨਾਵਾਇਰਸ ਪੰਜਾਬ 'ਚ ਬੇਕਾਬੂ ਹੁੰਦਾ ਜਾ ਰਿਹਾ ਹੈ। ਜਲੰਧਰ ਤੋਂ ਅੱਜ ਕੋਰੋਨਾਵਾਇਰਸ ਦੇ ਤਿੰਨ ਤਾਜ਼ਾ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਪੰਜਾਬ ਭਰ 'ਚ ਕੋਰੋਨਾ ਦੇ ਕੁੱਲ 118 ਮਰੀਜ਼ ਹੋ ਗਏ ਹਨ।ਇਸ ਦੇ ਨਾਲ ਹੀ ਜਲੰਧਰ 'ਚ ਕੁਲ 12 ਮਰੀਜ਼ ਕੋਰੋਨਾ ਦੇ ਆ ਚੁੱਕੇ ਹਨ।
ਤਾਜ਼ਾ ਮਾਮਲਾ ਪੁਰਾਨੀ ਸਬਜ਼ੀ ਮੰਡੀ ਤੋਂ 42 ਸਾਲਾ ਮਹਿਲਾ ਦਾ ਸਾਹਮਣੇ ਆਏ ਹੈ। ਇਸ ਦੇ ਨਾਲ ਹੀ ਇੱਕ ਔਰਤ ਜੋ ਭੈਰੋਂ ਬਾਜ਼ਾਰ ਦੀ ਰਹਿਣ ਵਾਲੀ ਹੈ ਅਤੇ ਇੱਕ 63 ਸਾਲਾ ਵਿਅਕਤੀ ਜੋ ਅੰਨਦ ਨਗਰ, ਮਕਸੂਦਾ ਦਾ ਵਾਸੀ ਹੈ ਵੀ ਕੋਰੋਨਾ ਨਾਲ ਪੀੜਤ ਪਾਏ ਗਏ ਹਨ।
ਇਸ ਤੋਂ ਬਾਅਦ ਪੁਲਿਸ ਨੇ ਇਹ ਸਾਰੇ ਇਲਾਕੇ ਸੀਲ ਕਰ ਦਿੱਤੇ ਹਨ।ਕੱਲ ਇੱਕ 59 ਸਾਲਾ ਵਿਅਕਤੀ ਦੀ ਮਿੱਠਾ ਬਜ਼ਾਰ 'ਚ ਕੋਰੋਨਾ ਨਾਲ ਮੌਤ ਹੋ ਗਈ ਸੀ।ਇਹ ਵਿਅਕਤੀ ਦੋ ਦਿਨ ਤੋਂ ਵੈਨਟੀਲੇਟਰ ਤੇ ਸੀ।