ਗੁਰਦਾਸਪੁਰ: ਸੋਮਵਾਰ ਨੂੰ ਬਟਾਲਾ ਦੇ ਗੁਰਦਾਸਪੁਰ ਰੋਡ 'ਤੇ ਉਸ ਵੇਲੇ ਸਨਸਨੀ ਫੈਲ ਗਈ ਸੀ, ਜਦੋਂ ਦੋ ਔਰਤਾਂ ਹਸਪਤਾਲ 'ਚੋਂ ਤਿੰਨ ਦਿਨ ਦੇ ਬੱਚੇ ਨੂੰ ਚੁੱਕ ਕੇ ਫਰਾਰ ਹੋ ਗਈਆਂ ਸੀ।ਔਰਤਾਂ ਵੱਲੋਂ ਚੁੱਕਿਆ ਗਿਆ ਬੱਚਾ ਮੁੰਡਾ ਦੱਸਿਆ ਸੀ। ਪੁਲਿਸ ਨੇ ਇਸ ਵਿਚ ਕਾਰਵਾਈ ਕਰਦੇ ਹੋਏ ਅੱਜ ਤਿੰਨ ਮਹਿਲਾਵਾਂ ਨੂੰ ਗਿਰਫ਼ਤਾਰ ਕੀਤਾ ਹੈ। 


ਕੁਝ ਦਿਨ ਪਹਿਲਾਂ ਗੁਰਦਾਸਪੁਰ ਰੋਡ 'ਤੇ ਸਥਿਤ ਪ੍ਰਾਈਵੇਟ ਹਸਪਤਾਲ ਵਿੱਚ ਚੀਮਾ ਖੁੱਡੀ ਦੀ ਰਹਿਣ ਵਾਲੀ ਮਹਿਲਾ ਦਾ ਓਪਰੇਸ਼ਨ ਹੋਇਆ ਸੀ। ਉਸ ਨੇ ਇੱਕ ਬੇਟੇ ਨੂੰ ਜਨਮ ਦਿੱਤਾ ਸੀ। ਹਸਪਤਾਲ ਵਿੱਚ ਕੋਈ ਵੀ ਸੀਸੀਟੀਵੀ ਨਹੀਂ। ਰੋਡ ਤੇ ਲੱਗੇ ਸੀਸੀਟੀਵੀ ਵਿੱਚ ਦੇਖਿਆ ਗਿਆ ਸੀ ਕਿ ਸਕੂਟੀ ਤੇ ਦੋ ਔਰਤਾਂ ਆਈਆਂ ਤੇ ਬੱਚੇ ਨੂੰ ਚੁੱਕ ਕੇ ਫਰਾਰ ਹੋ ਗਈਆਂ।


ਐਸਐਸਪੀ ਮੁਖਵਿੰਦਰ ਸਿੰਘ ਨੇ ਕਿਹਾ, ਨਵਜੰਮੇ ਬਚੇ ਦੇ ਪਿਤਾ ਦਾ ਨਾਂ ਪ੍ਰਗਟ ਸਿੰਘ ਹੈ ਅਤੇ ਉਸਨੇ ਦੋ ਵਿਆਹ ਕੀਤੇ ਹੋਏ ਹਨ, ਇਕ ਵਿਆਹ ਉਸਨੇ ਅਪਣੀ ਸਾਲੀ ਦੇ ਨਾਲ ਹੀ ਕੀਤਾ ਸੀ।ਪ੍ਰਗਟ ਸਿੰਘ ਦੀ ਪਹਿਲੀ ਪਤਨੀ ਨਹੀਂ ਚਾਹੁੰਦੀ ਸੀ, ਕਿ ਇਹ ਬਚਾ ਉਸਦੇ ਨਾਲ ਰਹੇ। ਜਿਸ ਕਰਕੇ ਪਹਿਲੀ ਪਤਨੀ ਸੰਦੀਪ ਕੌਰ ਨੇ ਹੀ ਪਿੰਡ ਦੀਆਂ ਦੋ ਔਰਤਾਂ ਨੂੰ ਸੁਪਰੀ ਦਿੱਤੀ ਕਿ ਉਹ ਹਸਪਤਾਲ ਵਿੱਚੋਂ ਬੱਚੇ ਨੂੰ ਚੁੱਕ ਕੇ ਲੈ ਜਾਣ।"


ਪੁਲਿਸ ਨੇ ਕਾਰਵਾਈ ਕਰਦੇ ਹੋਏ ਪਿੰਡ ਚੀਮਾ ਖੁਡੀ ਦੀ ਰਹਿਣ ਵਾਲੀ ਰੁਪਿੰਦਰ ਕੌਰ, ਰਾਜਿੰਦਰ ਕੋਰ ਅਤੇ ਅਮ੍ਰਿਤਸਰ ਦੀ ਰਹਿਣ ਵਾਲੀ ਪਰਮਜੀਤ ਕੌਰ ਨੂੰ ਗਿਰਫ਼ਤਾਰ ਕਰ ਲਿਆ ਹੈ। 


ਐਸਐਸਪੀ ਨੇ ਦਸਿਆ ਕਿ ਇਨ੍ਹਾਂ ਔਰਤਾਂ ਨੇ ਬੱਚੇ ਨੂੰ ਜਸਬੀਰ ਕੌਰ ਵਾਸੀ ਜਲੰਧਰ ਨੂੰ ਵੇਚਣਾ ਸੀ, ਕਿਉਂਕਿ ਜਸਬੀਰ ਕੌਰ ਦਿਤਾ ਦੋ ਧੀਆਂ ਸਨ, ਜਿਸ ਕਰਕੇ ਉਹ ਬੇਟੇ ਨੂੰ ਗੋਦ ਲੈਣਾ ਚਾਹੁੰਦੀ ਸੀ। ਉਨ੍ਹਾਂ ਨੇ ਦਸਿਆ ਪੁਲਿਸ ਇਸ ਉਤੇ ਵੀ ਜਾਂਚ ਕਰ ਰਹੀ ਹੈ, ਕਿ ਬੱਚੇ ਨੂੰ ਕਿਤੇ ਭੀਖ ਮੰਗਵਾਨ ਲਈ ਨਾ ਵੇਚਣਾ ਹੋਵੇ। ਪੁਲਿਸ ਨੇ ਇਨ੍ਹਾਂ ਦੇ ਖਿਲ਼ਾਫ ਮਾਮਲੇ ਦਰਜ ਕਰ ਲਿਆ ਹੈ।