ਜਲੰਧਰ: ਭਾਰਤ ਸਰਕਾਰ ਵੱਲੋਂ 59 ਚੀਨੀ ਐਪਸ 'ਤੇ ਪਾਬੰਦੀ ਲਾਏ ਮਗਰੋਂ ਬੰਦ ਕਰ ਦਿੱਤਾ ਗਿਆ ਹੈ। ਇਨਾਂ ਐਪਸ 'ਚ ਸਭ ਤੋਂ ਵੱਧ ਪਾਪੂਲਰ ਸੀ ਟਿਕਟੌਕ। ਅਜਿਹੇ 'ਚ ਹੁਣ ਜਲੰਧਰ ਦੇ ਸਾਫਟਵੇਅਰ ਇੰਜੀਨੀਅਰ ਡਾ. ਸੁਮੇਸ਼ ਸੈਣੀ ਨੇ ਦੇਸ਼ ਦੇ ਨੌਜਵਾਨਾਂ ਦੀ ਮੰਗ ਨੂੰ ਦੇਖਦਿਆਂ ਭਾਰਤ 'ਚ Tic Tok ਐਪ ਡਿਵੈਲਪ ਕੀਤੀ ਹੈ।

Continues below advertisement


ਇਸ ਨੂੰ ਗੂਗਲ ਨੇ ਅਪਰੂਵ ਕਰ ਦਿੱਤਾ ਹੈ ਤੇ ਜਲਦ ਹੀ ਐਪ 'ਤੇ ਟਿਕਟੌਕ ਸਟਾਰ ਨੂਰ ਅਤੇ ਹੋਰ ਸਟਾਰ ਨਜ਼ਰ ਆ ਸਕਦੇ ਹਨ। ਇਸ ਐਪ ਦਾ ਨਾਂਅ Tic Tok ਰੱਖਿਆ ਗਿਆ ਹੈ। ਜਦਕਿ ਪਹਿਲੀ ਐਪ ਦਾ ਨਾਂਅ Tik Tok ਸੀ।


ਨਵੀ ਟਿਕਟੌਕ ਐਪ ਦਾ ਨਾਂਅ ਪਹਿਲੀ ਐਪ ਤੋਂ ਥੋੜਾ ਜਿਹਾ ਬਦਲਿਆ ਗਿਆ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ