Mohali : ਜਗਤਾਰ ਸਿੰਘ ਹਵਾਰਾ ਨੂੰ ਇੱਕ ਵਾਰ ਮੁੜ ਪੁਲਿਸ ਅਦਾਲਤ ਵਿੱਚ ਪੇਸ਼ ਨਹੀਂ ਕਰ ਸਕੀ। ਬੀਤੇ ਦਿਨ ਯਾਨੀ ਵੀਰਵਾਰ ਨੂੰ ਜਗਤਾਰ ਸਿੰਘ ਹਵਾਰਾ ਦੀ ਮੁਹਾਲੀ ਦੀ ਜ਼ਿਲ੍ਹਾ ਅਦਾਲਤ ਅੱਜ ਪੇਸ਼ੀ ਸੀ ਅਤੇ ਮੁਹਾਲੀ ਅਦਾਲਤ ਨੇ ਹਵਾਰਾ ਨੂੰ ਨਿੱਜੀ ਤੌਰ 'ਤੇ ਪੇਸ਼ ਕਰਨ ਦੇ ਹੁਕਮ ਦਿੱਤੇ ਸਨ। ਪਰ ਪੁਲਿਸ ਅਜਿਹਾ ਨਹੀਂ ਕਰ ਸਕੀ। ਜਿਸ ਕਰਕੇ ਹਵਾਰਾ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ 'ਚ ਪੇਸ਼ ਕੀਤਾ ਗਿਆ।
ਜਗਤਾਰ ਸਿੰਘ ਹਵਾਰਾ ਖ਼ਿਲਾਫ਼ ਥਾਣਾ ਸਦਰ ਖਰੜ ਅਤੇ ਸੋਹਾਣਾ 'ਚ ਵਿਖੇ ਧਮਾਕਾਖੇਜ਼ ਸਮੱਗਰੀ ਮਿਲਣ ਅਤੇ ਸਾਜ਼ਿਸ਼ ਰਚਣ ਦੇ ਕੇਸ ਦੀ ਸੁਣਵਾਈ ਲਈ ਅਦਾਲਤ ਨੇ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੂੰ ਵੀਡੀਓ ਕਾਨਫਰੰਸਿੰਗ ਦੀ ਥਾਂ ਨਿੱਜੀ ਤੌਰ ’ਤੇ ਪੇਸ਼ ਕਰਨ ਦੇ ਹੁਕਮ ਦਿੱਤੇ ਸਨ।
ਜਦੋਂ ਮਾਮਲੇ ਦੀ ਸੁਣਵਾਈ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਕੇਕੇ ਸਿੰਗਲਾ ਦੀ ਅਦਾਲਤ 'ਚ ਹੋਈ ਤਾਂ ਐਡੀਸ਼ਨਲ ਸੁਪਰਡੈਂਟ (ਏਐੱਸਪੀ) ਕੇਂਦਰੀ ਜੇਲ੍ਹ ਮੰਡੋਲੀ ਦਿੱਲੀ ਵੱਲੋਂ ਅਦਾਲਤ 'ਚ ਦਾਇਰ ਜਵਾਬ ਵਿਚ ਕਿਹਾ ਗਿਆ ਕਿ ਹਵਾਰਾ ਉੱਚ ਜੋਖਮ ਵਾਲਾ ਕੈਦੀ ਅਤੇ ਉਸ ਨੂੰ ਫਿਜੀਕਲ ਤੌਰ 'ਤੇ ਪੇਸ਼ ਕਰਨਾ ਸੰਭਵ ਨਹੀਂ ਹੈ।
ਇਸ ਤੋਂ ਇਲਾਵਾ 15 ਅਗਸਤ ਕਾਰਨ ਪੁਲਿਸ ਫੋਰਸ ਦੀ ਵੀ ਕਮੀ ਵੀ ਹੈ।ਇਸ ਕਾਰਨ ਉਸ ਦੀ ਵੀਡੀਓ ਕਾਨਫਰੰਸਿੰਗ ਰਾਹੀ ਪੇਸ਼ੀ ਸਵੀਕਾਰ ਕਰ ਲਈ ਜਾਵੇ। ਅਦਾਲਤ ਵੱਲੋਂ ਹਵਾਰਾ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਨੂੰ ਮਨਜ਼ੂਰ ਕਰਦਿਆਂ ਉਕਤ ਦੋਵਾਂ ਮਾਮਲਿਆਂ ਦੀ ਅਗਲੀ ਸੁਣਵਾਈ 28 ਅਗਸਤ ਤੱਕ ਮੁਲਤਵੀ ਕਰ ਦਿੱਤੀ ਗਈ ਹੈ।
ਕਤਲ ਦੇ ਇਲਜ਼ਾਮ
ਜਗਤਾਰ ਸਿੰਘ ਹਵਾਰਾ 'ਤੇ 21 ਦਸੰਬਰ 1992 ਨੂੰ ਚਮਕੌਰ ਸਾਹਿਬ ਵਿਖੇ ਸ਼ਹੀਦੀ ਜੋੜ ਮੇਲੇ ਵਿਚ ਵਿਸ਼ੇਸ਼ ਪੁਲਿਸ ਅਧਿਕਾਰੀ ਸੁਨੀਲ ਕੁਮਾਰ ਦੀ ਹੱਤਿਆ ਕਰਨ ਦਾ ਵੀ ਦੋਸ਼ ਲਾਇਆ ਗਿਆ ਸੀ। ਹਾਲਾਂਕਿ ਫਰਵਰੀ 2017 ਵਿਚ ਉਸਨੂੰ ਦੋਸ਼ ਤੋਂ ਬਰੀ ਕਰ ਦਿੱਤਾ ਗਿਆ।
ਪੰਜਾਬ ਦੇ 12 ਵੇਂ ਮੁੱਖ ਮੰਤਰੀ ਦਾ ਕਤਲ
ਹਵਾਰਾ 'ਤੇ ਪੰਜਾਬ ਦੇ 12 ਵੇਂ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦਾ ਦੋਸ਼ ਲਗਾਇਆ ਗਿਆ ਸੀ। 31 ਅਗਸਤ 1995 ਨੂੰ, ਦਿਲਾਵਰ ਸਿੰਘ ਬੱਬਰ, ਨੇ ਇੱਕ ਮਨੁੱਖੀ ਬੰਬ ਨੇ ਬੇਅੰਤ ਸਿੰਘ ਨੂੰ ਆਪਣੀ ਬੁਲੇਟ-ਪਰੂਫ ਕਾਰ, ਪੰਜਾਬ ਅਤੇ ਹਰਿਆਣਾ ਸਿਵਲ ਸਕੱਤਰੇਤ, ਚੰਡੀਗੜ੍ਹ ਵਿਖੇ ਉਡਾ ਕੇ ਮਾਰ ਦਿੱਤਾ। ਸਤਾਰਾਂ ਲੋਕ ਮਾਰੇ ਗਏ ਅਤੇ ਪੰਦਰਾਂ ਹੋਰ ਜ਼ਖਮੀ ਹੋਏ।
2007 ਵਿਚ, ਉਸ ਨੂੰ ਚੰਡੀਗੜ੍ਹ ਦੀ ਅਦਾਲਤ ਵਿਚ ਮੁਕੱਦਮਾ ਚੱਲਣ ਤੋਂ ਬਾਅਦ ਮੌਤ ਦੀ ਸਜ਼ਾ ਸੁਣਾਈ ਗਈ ਸੀ। ਹਵਾਰਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਅਪੀਲ ਕੀਤੀ, ਜਿਸ ਨੇ ਅਕਤੂਬਰ 2010 ਵਿਚ ਉਸ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲ ਦਿੱਤਾ ਸੀ। ਹਵਾਰਾ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਸੁਪਰੀਮ ਕੋਰਟ ਵਿੱਚ ਭਾਰਤ ਦੀ ਸੁਪਰੀਮ ਕੋਰਟ ਵਿੱਚ ਕੀਤੀ, ਜਿੱਥੇ ਇਸ ਸਮੇਂ ਇਹ ਵਿਚਾਰ ਅਧੀਨ ਹੈ।