Punjab news: ਪੰਜਾਬ 'ਚ ਭਾਰਤ-ਪਾਕਿਸਤਾਨ ਸਰਹੱਦ 'ਤੇ ਸ਼ਾਮ ਦੀ ਰੀਟਰੀਟ ਸੈਰੇਮਨੀ ਦਾ ਸਮਾਂ ਬਦਲ ਦਿੱਤਾ ਗਿਆ ਹੈ। ਹੁਣ ਇਸ ਦਾ ਸਮਾਂ ਬਦਲ ਕੇ 5.30 ਵਜੇ ਕਰ ਦਿੱਤਾ ਗਿਆ ਹੈ। ਇਹ ਬਦਲਾਅ ਦਿਨ ਛੋਟਾ ਹੋਣ ਕਰਕੇ ਕੀਤਾ ਗਿਆ ਹੈ। ਬੀਐਸਐਫ ਵਲੋਂ ਗਰਮੀਆਂ ਅਤੇ ਸਰਦੀਆਂ ਦੇ ਮੌਸਮ ਵਿੱਚ ਰੀਟਰੀਟ ਸੈਰੇਮਨੀ ਦਾ ਸਮਾਂ ਬਦਲਿਆ ਜਾਂਦਾ ਹੈ। 


ਹੁਸੈਨੀਵਾਲਾ ਭਾਰਤ-ਪਾਕਿ ਸਰਹੱਦ ਦੀ ਸਾਂਝੀ ਚੈਕ ਪੋਸਟ 'ਤੇ ਹੋਣ ਵਾਲੀ ਰੀਟਰੀਟ ਸੈਰੇਮਨੀ ਸਬੰਧੀ ਬੀ.ਐਸ.ਐਫ 136 ਬਟਾਲੀਅਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਰੀਟਰੀਟ ਸੈਰੇਮਨੀ 16 ਸਤੰਬਰ ਤੋਂ ਸ਼ਾਮ 5.30 ਵਜੇ ਹੋਇਆ ਕਰੇਗੀ।     


ਇਹ ਵੀ ਪੜ੍ਹੋ: Patiala news: ਤੇਜ਼ ਰਫਤਾਰ ਕਾਰ ਚਾਲਕ ਨੇ ਦਰੜੇ ਸਫਾਈ ਮੁਲਾਜ਼ਮ, ਇੱਕ ਦੀ ਮੌਤ, 2 ਜ਼ਖ਼ਮੀ, ਸਫਾਈ ਯੂਨੀਅਨ ਨੇ ਲਾਏ ਇਹ ਗੰਭੀਰ ਦੋਸ਼                                                           


ਗਰਮੀਆਂ ਵਿੱਚ ਵੱਡੇ ਦਿਨ ਹੋਣ ਤੇ ਦੇਰੀ ਨਾਲ ਹੁੰਦੀ ਸੈਰੇਮਨੀ


ਦੱਸ ਦਈਏ ਕਿ ਗਰਮੀਆਂ 'ਚ ਦਿਨ ਵੱਡੇ ਹੋਣ ਕਰਕੇ ਪਰੇਡ ਦੇਰੀ ਨਾਲ ਸ਼ੁਰੂ ਹੁੰਦੀ ਹੈ। ਉੱਥੇ ਹੀ ਸਰਦੀਆਂ ਵਿੱਚ ਜਦੋਂ ਦਿਨ ਛੋਟੇ ਹੁੰਦੇ ਹਨ ਤਾਂ ਪਰੇਡ ਸਮੇਂ ਅਨੁਸਾਰ ਪਹਿਲਾਂ ਸ਼ੁਰੂ ਕੀਤੀ ਜਾਂਦੀ ਹੈ। ਸਰਹੱਦ 'ਤੇ ਹੋਣ ਵਾਲੇ ਇਸ ਇਕੱਠ ਨੂੰ ਰੀਟਰੀਟ ਸੈਰੇਮਨੀ ਕਿਹਾ ਜਾਂਦਾ ਹੈ। ਇਸ ਦਾ ਨਜ਼ਾਰਾ ਦੇਖਣ ਲੋਕ ਲਈ ਦੇਸ਼-ਵਿਦੇਸ਼ ਤੋਂ ਆਉਂਦੇ ਹਨ। 


ਇੱਥੇ ਤੁਹਾਨੂੰ ਦੱਸਣਾ ਬਣਦਾ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਹਜ਼ਾਰਾਂ ਕਿਲੋਮੀਟਰ ਲੰਬੀ ਅੰਤਰਰਾਸ਼ਟਰੀ ਸਰਹੱਦ ਹੈ, ਜਿਸ ਵਿਚੋਂ ਇਹ ਰੀਟਰੀਟ ਸੈਰੇਮਨੀ ਸਿਰਫ ਤਿੰਨ ਥਾਵਾਂ 'ਤੇ ਹੁੰਦੀ ਹੈ - ਫਾਜ਼ਲਿਕਾ ਵਿਚ ਸਾਦਿਕੇ ਚੌਕੀ, ਫ਼ਿਰੋਜ਼ਪੁਰ ਵਿਚ ਹੁਸੈਨੀਵਾਲਾ ਬਾਰਡਰ ਅਤੇ ਅੰਮ੍ਰਿਤਸਰ ਵਿਚ ਅਟਾਰੀ ਬਾਰਡਰ। ਉਪਰੋਕਤ ਤਿੰਨਾਂ ਥਾਵਾਂ ‘ਤੇ ਰੀਟਰੀਟ ਸੈਰੇਮਨੀ ਦਾ ਨਜ਼ਾਰਾ ਦੇਖਣ ਵਾਲਾ ਹੁੰਦਾ ਹੈ। ਇਸ ਨੂੰ ਦੇਖਣ ਲਈ ਦੇਸ਼ ਤੋਂ ਹੀ ਨਹੀਂ ਬਲਕਿ ਵਿਦੇਸ਼ਾਂ ਤੋਂ ਵੀ ਹਜ਼ਾਰਾਂ ਸੈਲਾਨੀ ਦੋਵਾਂ ਦੇਸ਼ਾਂ ਦੀਆਂ ਵਿਊਇੰਗ ਗੈਲਰੀਆਂ ਵਿੱਚ ਪਹੁੰਚਦੇ ਹਨ।


ਇਹ ਵੀ ਪੜ੍ਹੋ: Punjab News : ਚਾਹੇ ਗਰਮੀ ਲੱਗੇ ਜਾਂ ਠੰਢ, ਮੂੰਹ ਢੱਕ ਕੇ ਦੋ-ਪਹੀਆਂ ਵਾਹਨ ਚਲਾਇਆ ਤਾਂ ਹੋਵੇਗੀ ਸਖ਼ਤ ਕਾਰਵਾਈ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।