Punjab Weather Today: ਜਾਣੋ ਪੰਜਾਬ 'ਚ ਅੱਜ ਦਾ ਮੌਸਮ? ਪੌਂਗ ਡੈਮ ਤੋਂ ਛੱਡਿਆ 23,300 ਕਿਊਸੈਕ ਪਾਣੀ, ਬਿਆਸ ਦਾ ਪੱਧਰ ਵਧੇਗਾ, ਵੱਧਿਆ ਹੜ੍ਹਾਂ ਦਾ ਖਤਰਾ
ਅੱਜ ਤੋਂ ਅਗਲੇ 5 ਦਿਨਾਂ ਤੱਕ ਰਾਜ ਵਿੱਚ ਮੌਸਮ ਸਧਾਰਣ ਰਹੇਗਾ। ਹਾਲਾਂਕਿ, ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਵਿੱਚ ਮਾਨਸੂਨ ਸਰਗਰਮ ਹੋਣ ਕਾਰਨ ਨਦੀਆਂ ਅਤੇ ਡੈਮਾਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ।

ਪੰਜਾਬ ਵਿੱਚ ਅੱਜ ਮੀਂਹ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ। ਅੱਜ ਤੋਂ ਅਗਲੇ 5 ਦਿਨਾਂ ਤੱਕ ਰਾਜ ਵਿੱਚ ਮੌਸਮ ਸਧਾਰਣ ਰਹੇਗਾ। ਹਾਲਾਂਕਿ, ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਵਿੱਚ ਮਾਨਸੂਨ ਸਰਗਰਮ ਹੋਣ ਕਾਰਨ ਨਦੀਆਂ ਅਤੇ ਡੈਮਾਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਇਸ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਜਲ ਸੰਸਾਧਨ ਵਿਭਾਗ ਨੇ ਬੁਧਵਾਰ ਸ਼ਾਮ 5 ਵਜੇ ਲਗਭਗ 23,300 ਕਿਊਸੈਕ ਪਾਣੀ ਡੈਮ ਤੋਂ ਛੱਡਿਆ ਹੈ।
ਜਲ ਸੰਸਾਧਨ ਵਿਭਾਗ ਦਾ ਕਹਿਣਾ ਹੈ ਕਿ ਪਾਣੀ ਦੀ ਨਿਕਾਸੀ ਪੂਰੀ ਤਰ੍ਹਾਂ ਨਿਯੰਤਰਿਤ ਢੰਗ ਨਾਲ ਕੀਤੀ ਗਈ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਘਬਰਾਉਣ ਦੀ ਲੋੜ ਨਹੀਂ ਹੈ। ਪੌਂਗ (ਬਿਆਸ) ਡੈਮ ਦੇ ਚੀਫ ਇੰਜੀਨੀਅਰ ਰਾਕੇਸ਼ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਰਤਮਾਨ ਵਿੱਚ ਡੈਮ ਵਿੱਚ ਪਾਣੀ ਦੀ ਆਵਕ 1.90 ਲੱਖ ਕਿਊਸੈਕ ਤੋਂ ਵੱਧ ਹੋ ਚੁੱਕੀ ਹੈ। ਇਸ ਵਿੱਚੋਂ ਲਗਭਗ 4,000 ਕਿਊਸੈਕ ਪਾਣੀ ਸਪਿਲ-ਵੇ ਗੇਟਾਂ ਰਾਹੀਂ ਅਤੇ 19,300 ਕਿਊਸੈਕ ਪਾਣੀ ਟਰਬਾਈਨਾਂ ਰਾਹੀਂ ਛੱਡਿਆ ਗਿਆ ਹੈ। ਡੈਮ ਦਾ ਜਲ ਪੱਧਰ ਇਸ ਸਮੇਂ 1,373 ਫੁੱਟ ਹੈ, ਜੋ ਕਿ ਖਤਰੇ ਦੇ ਨਿਸ਼ਾਨ ਤੋਂ 17 ਫੁੱਟ ਹੇਠਾਂ ਹੈ।
ਪੌਂਗ ਡੈਮ ਤੋਂ ਛੱਡੇ ਗਏ ਪਾਣੀ ਦਾ ਪ੍ਰਭਾਵ ਮੁੱਖ ਤੌਰ 'ਤੇ ਹੁਸ਼ਿਆਰਪੁਰ ਅਤੇ ਰੂਪਨਗਰ ਜ਼ਿਲ੍ਹਿਆਂ 'ਚ ਵੇਖਣ ਨੂੰ ਮਿਲੇਗਾ, ਕਿਉਂਕਿ ਇਹ ਜ਼ਿਲ੍ਹੇ ਬਿਆਸ ਦਰਿਆ ਦੇ ਕੰਢੇ ਸਥਿਤ ਹਨ। ਇਸ ਤੋਂ ਇਲਾਵਾ, ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ ਅਤੇ ਤਰਨਤਾਰਨ ਜ਼ਿਲ੍ਹਿਆਂ 'ਚ ਵੀ ਕੁਝ ਹੱਦ ਤੱਕ ਅਸਰ ਹੋ ਸਕਦਾ ਹੈ।
ਹੁਸ਼ਿਆਰਪੁਰ ਦੀ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਇਹ ਪਾਣੀ ਦੀ ਨਿਕਾਸੀ ਬੀਬੀਐਮਬੀ ਵੱਲੋਂ ਹਰ ਸਾਲ ਮਾਨਸੂਨ ਦੌਰਾਨ ਕੀਤੀ ਜਾਣ ਵਾਲੀ ਨਿਯਮਤ ਪ੍ਰਕਿਰਿਆ ਦਾ ਹਿੱਸਾ ਹੈ ਅਤੇ ਜ਼ਿਲ੍ਹੇ ਵਿੱਚ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਬੀਬੀਐਮਬੀ ਨਾਲ ਲਗਾਤਾਰ ਸੰਪਰਕ ਵਿੱਚ ਹੈ ਅਤੇ ਸਥਿਤੀ 'ਤੇ ਗੰਭੀਰ ਨਿਗਰਾਨੀ ਰੱਖੀ ਜਾ ਰਹੀ ਹੈ। ਹਾਲਾਂਕਿ, ਸਾਵਧਾਨੀ ਵਜੋਂ ਮੁਕੇਰੀਆਂ ਅਤੇ ਦਸੂਹਾ ਉਪਮੰਡਲਾਂ ਦੇ ਐਸ.ਡੀ.ਐਮ. ਨੂੰ ਅਲਰਟ ਰਹਿਣ ਅਤੇ ਉਹਨਾਂ ਪਿੰਡਾਂ 'ਤੇ ਵਿਸ਼ੇਸ਼ ਨਿਗਰਾਨੀ ਰੱਖਣ ਦੇ ਹੁਕਮ ਦਿੱਤੇ ਗਏ ਹਨ, ਜੋ ਪਿਛਲੇ ਸਾਲਾਂ ਵਿੱਚ ਪਾਣੀ ਭਰਨ ਕਾਰਨ ਪ੍ਰਭਾਵਿਤ ਹੋਏ ਸਨ।
5 ਦਿਨ ਮੌਸਮ ਸਧਾਰਣ, 12 ਅਗਸਤ ਤੋਂ ਦੁਬਾਰਾ ਬਦਲਵੇਗਾ ਮੌਸਮ
ਪੰਜਾਬ ਵਿੱਚ ਅੱਜ ਤੋਂ ਅਗਲੇ 5 ਦਿਨ ਤੱਕ ਮੌਸਮ ਸਧਾਰਣ ਰਹੇਗਾ। ਕੁਝ ਇਲਾਕਿਆਂ, ਖਾਸ ਕਰਕੇ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਮੀਂਹ ਦੀ ਉਮੀਦ ਹੈ, ਜਦਕਿ ਕਈ ਹੋਰ ਜ਼ਿਲ੍ਹੇ ਸੁੱਕੇ ਰਹਿਣਗੇ। ਦਰਅਸਲ, ਕੁਝ ਦਿਨਾਂ ਲਈ ਰਾਜ ਵਿੱਚ ਮਾਨਸੂਨ ਥੋੜ੍ਹਾ ਸੁਸਤ ਰਹੇਗਾ।
ਦੂਜੇ ਪਾਸੇ, 11 ਅਗਸਤ ਨੂੰ ਕੋਈ ਅਲਰਟ ਤਾਂ ਜਾਰੀ ਨਹੀਂ ਕੀਤਾ ਗਿਆ, ਪਰ ਮੌਸਮ ਵਿੱਚ ਹਲਕਾ ਬਦਲਾਅ ਹੋ ਸਕਦਾ ਹੈ। 12 ਅਗਸਤ ਲਈ ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਪੰਜਾਬ ਦੇ ਸ਼ਹਿਰਾਂ ਵਿੱਚ ਅੱਜ ਦਾ ਮੌਸਮ
ਅੰਮ੍ਰਿਤਸਰ: ਹਲਕੇ ਬੱਦਲ ਛਾਏ ਰਹਿਣਗੇ ਅਤੇ ਬਾਰਿਸ਼ ਦੀ ਸੰਭਾਵਨਾ ਹੈ। ਤਾਪਮਾਨ 27 ਤੋਂ 35 ਡਿਗਰੀ ਦੇ ਵਿਚਕਾਰ ਰਹੇਗਾ।
ਜਲੰਧਰ: ਹਲਕੇ ਬੱਦਲ ਛਾਏ ਰਹਿਣਗੇ ਅਤੇ ਬਾਰਿਸ਼ ਦੀ ਸੰਭਾਵਨਾ ਹੈ। ਤਾਪਮਾਨ 27 ਤੋਂ 35 ਡਿਗਰੀ ਦੇ ਵਿਚਕਾਰ ਰਹੇਗਾ।
ਲੁਧਿਆਣਾ: ਹਲਕੇ ਬੱਦਲ ਛਾਏ ਰਹਿਣਗੇ ਅਤੇ ਬਾਰਿਸ਼ ਦੀ ਸੰਭਾਵਨਾ ਹੈ। ਤਾਪਮਾਨ 26 ਤੋਂ 33 ਡਿਗਰੀ ਦੇ ਵਿਚਕਾਰ ਰਹੇਗਾ।
ਪਟਿਆਲਾ: ਹਲਕੇ ਬੱਦਲ ਛਾਏ ਰਹਿਣਗੇ ਅਤੇ ਬਾਰਿਸ਼ ਦੀ ਸੰਭਾਵਨਾ ਹੈ। ਤਾਪਮਾਨ 27 ਤੋਂ 33 ਡਿਗਰੀ ਦੇ ਵਿਚਕਾਰ ਰਹੇਗਾ।
ਮੋਹਾਲੀ: ਹਲਕੇ ਬੱਦਲ ਛਾਏ ਰਹਿਣਗੇ ਅਤੇ ਬਾਰਿਸ਼ ਦੀ ਸੰਭਾਵਨਾ ਹੈ। ਤਾਪਮਾਨ 25 ਤੋਂ 33 ਡਿਗਰੀ ਦੇ ਵਿਚਕਾਰ ਰਹੇਗਾ।






















