Samjhauta express:ਗੁਆਂਢੀ ਦੇਸ਼ ਪਾਕਿਸਤਾਨ ਜੋ ਕਿ ਆਪਣੀ ਆਰਥਿਕ ਗ਼ਰੀਬੀ ਲਈ ਦੁਨੀਆ ਭਰ ਵਿੱਚ ਬਦਨਾਮ ਹੈ, ਭਾਰਤੀ ਰੇਲਵੇ ਦੇ 21 ਡੱਬਿਆਂ ਨੂੰ ਦੱਬ ਕੇ ਬੈਠਾ ਹੈ। ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਨੇ ਦੋਹਾਂ ਦੇਸ਼ਾਂ ਵਿਚਾਲੇ ਚੱਲਣ ਵਾਲੀ ਸਮਝੌਤਾ ਐਕਸਪ੍ਰੈੱਸ ਨੂੰ ਰੋਕ ਦਿੱਤਾ ਸੀ ਪਰ ਸਮਝੌਤਾ ਐਕਸਪ੍ਰੈੱਸ ਅਤੇ ਇੱਕ ਮਾਲ ਟਰੇਨ ਸਮੇਤ ਕੁੱਲ 21 ਡੱਬੇ ਅਜੇ ਵੀ ਪਾਕਿਸਤਾਨ 'ਚ ਹਨ। ਇਨ੍ਹਾਂ 'ਚੋਂ ਕੁਝ ਡੱਬਿਆਂ ਦੀ ਹਾਲਤ ਖ਼ਰਾਬ ਹੋ ਗਈ ਹੈ ਤੇ ਕੁਝ ਡੱਬਿਆਂ ਦੀ ਵਰਤੋਂ ਪਾਕਿਸਤਾਨ ਵੱਲੋਂ ਆਪਣੀਆਂ ਰੇਲ ਗੱਡੀਆਂ 'ਚ ਕੀਤੀ ਜਾ ਰਹੀ ਹੈ।


ਪਾਕਿਸਤਾਨ ਆਪਣੇ ਲਈ ਵਰਤਣ ਲੱਗਿਆ ਡੱਬੇ


ਅਟਾਰੀ ਰੇਲਵੇ ਦੇ ਸਟੇਸ਼ਨ ਮਾਸਟਰ ਨੇ ਕਿਹਾ ਕਿ ਵਾਰ-ਵਾਰ ਯਾਦ ਕਰਵਾਉਣ ਦੇ ਬਾਵਜੂਦ ਪਾਕਿਸਤਾਨ ਭਾਰਤੀ ਰੇਲਵੇ ਦੇ ਡੱਬੇ ਵਾਪਸ ਨਹੀਂ ਕਰ ਰਿਹਾ। ਭਾਰਤ ਨੇ ਉਨ੍ਹਾਂ ਦੀ ਵਾਪਸੀ ਬਾਰੇ ਕਈ ਵਾਰ ਲਿਖਿਆ ਹੈ ਪਰ ਆਪਣੀ  ਮਾੜੀ ਹਾਲਤ ਕਾਰਨ ਪਾਕਿਸਤਾਨ ਇਨ੍ਹਾਂ ਕੋਚਾਂ ਨੂੰ ਵਾਪਸ ਕਰਨ ਲਈ ਤਿਆਰ ਨਹੀਂ ਹੈ। ਪਾਕਿਸਤਾਨ ਨੂੰ ਇਹ ਵੀ ਪਤਾ ਹੈ ਕਿ ਜੇ ਉਸ ਨੇ ਆਪਣੇ ਦੇਸ਼ ਵਿਚ 21 ਰੇਲਵੇ ਕੋਚ ਤਿਆਰ ਕਰਨੇ ਹਨ ਤਾਂ ਇਸ 'ਤੇ ਕਰੋੜਾਂ ਰੁਪਏ ਖਰਚ ਆਉਣਗੇ। ਅਜਿਹੇ 'ਚ ਉਸ ਨੇ ਭਾਰਤੀ ਕੋਚਾਂ ਨੂੰ ਆਪਣੀ ਜਾਇਦਾਦ ਬਣਾ ਲਿਆ ਹੈ।


ਕਦੋਂ ਸ਼ੁਰੂ ਹੋਈ ਸੀ ਇਹ ਐਕਸਪ੍ਰੈਸ


ਸਮਝੌਤਾ ਐਕਸਪ੍ਰੈਸ ਭਾਰਤ ਅਤੇ ਪਾਕਿਸਤਾਨ ਵਿਚਕਾਰ ਹਫ਼ਤੇ ਵਿੱਚ ਦੋ ਵਾਰ ਚੱਲਦੀ ਸੀ। ਵੰਡ ਤੋਂ ਪਹਿਲਾਂ ਇਹ ਅਟਾਰੀ ਤੋਂ ਲਾਹੌਰ ਤੱਕ ਵਿਛਾਈ ਪਟੜੀ 'ਤੇ ਚੱਲਦੀ ਕਰਦਾ ਸੀ। ਸ਼ਿਮਲਾ ਸਮਝੌਤੇ ਤੋਂ ਬਾਅਦ 22 ਜੁਲਾਈ 1976 ਨੂੰ ਲਾਹੌਰ ਅਤੇ ਅੰਮ੍ਰਿਤਸਰ ਵਿਚਕਾਰ ਇਸ ਦੀ ਸ਼ੁਰੂਆਤ ਹੋਈ ਸੀ। 1994 ਤੋਂ ਇਹ ਅਟਾਰੀ ਅਤੇ ਲਾਹੌਰ ਵਿਚਕਾਰ ਚੱਲਣ ਲੱਗੀ।


ਆਖ਼ਰੀ ਵਾਰ ਕਦੋਂ ਗਈ ਸੀ ਪਾਕਿਸਤਾਨ


ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੀ ਸਮਝੌਤਾ ਐਕਸਪ੍ਰੈਸ ਆਖਰੀ ਵਾਰ 7 ਅਗਸਤ 2019 ਨੂੰ ਪਾਕਿਸਤਾਨ ਗਈ ਸੀ। 8 ਅਗਸਤ 2019 ਨੂੰ ਸਮਝੌਤਾ ਐਕਸਪ੍ਰੈਸ ਨੂੰ ਪਾਕਿਸਤਾਨ ਨੇ ਰੋਕ ਦਿੱਤਾ ਸੀ। ਇਸ ਕਾਰਨ ਇਸ ਟਰੇਨ ਦੇ 11 ਡੱਬੇ ਪਾਕਿਸਤਾਨ ਵਿੱਚ ਫਸ ਗਏ। ਇਸ ਦੇ ਨਾਲ ਹੀ ਮਾਲ ਗੱਡੀ ਦੇ 10 ਡੱਬੇ ਵੀ ਮਾਲ ਲੈ ਕੇ ਪਾਕਿਸਤਾਨ ਗਏ ਸਨ। ਇਸ ਤਰ੍ਹਾਂ ਕੁੱਲ 21 ਕੋਚ ਉਥੇ ਫਸੇ ਹੋਏ ਹਨ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :