ਚੰਡੀਗੜ੍ਹ: ਵਪਾਰੀ ਵਰਗ ਜੀਐਸਟੀ ਤੋਂ ਨਾਖੁਸ਼ ਚੱਲਿਆ ਆ ਰਿਹਾ ਹੈ। ਅੱਜ ਜੀਐਸਟੀ ਦੀ ਵਰ੍ਹੇਗੰਢ ਮੌਕੇ ਚੰਡੀਗੜ੍ਹ ਦੇ ਵਪਾਰੀਆਂ ਨੇ ਇਸ ਨਵੀਂ ਟੈਕਸ ਪ੍ਰਣਾਲੀ ਕਾਰਨ ਆ ਰਹੀਆਂ ਸਮੱਸਿਆਵਾਂ ਬਾਰੇ ਏਬੀਪੀ ਸਾਂਝਾ ਨੂੰ ਖੁੱਲ੍ਹ ਕੇ ਦੱਸੀਆਂ।

 

ਏਬੀਪੀ ਸਾਂਝਾ ਨੂੰ ਵਪਾਰੀਆਂ ਨੇ ਦੱਸਿਆ ਕਿ ਜੀਐਸਟੀ ਕਾਰਨ ਗਾਹਕਾਂ ਦੀ ਗਿਣਤੀ ਵਿੱਚ ਕਾਫੀ ਕਮੀ ਆ ਗਈ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨੇ 28% ਜੀਐਸਟੀ ਲਾਗੂ ਕਰ ਕੇ ਲੋਕਾਂ ਦਾ ਖਰੀਦਦਾਰੀ ਕਰਨ ਵੱਲ ਰੁਝਾਨ ਘਟ ਗਿਆ ਹੈ। ਐੱਸਟੀ ਦੇ ਇੱਕ ਸਾਲ ਪੂਰਾ ਹੋਣ 'ਤੇ ਚੰਡੀਗੜ੍ਹ ਦੇ ਵਪਾਰੀਆਂ ਨੇ ਕਿਹਾ ਕਿ ਟੈਕਸ ਨੀਤੀ ਵਿੱਚ ਬਦਲਾਅ ਹੋਣੇ ਚਾਹੀਦੇ ਹਨ।

ਵਪਾਰੀਆਂ ਨੇ ਕਿਹਾ ਕਿ ਜੀਐੱਸਟੀ ਦੀ ਸਭ ਤੋਂ ਵੱਧ ਮਾਰ ਦੁਕਾਨਦਾਰਾਂ ਨੂੰ ਪਈ ਹੈ। ਗਾਹਕਾਂ ਨੂੰ ਜੀਐਸਟੀ ਕਰਕੇ ਸਾਮਾਨ ਮਹਿੰਗਾ ਪੈ ਰਿਹਾ ਹੈ ਤੇ ਇਸ ਨਾਲ ਦੁਕਾਨਦਾਰਾਂ ਦੀ ਆਮਦਨ 'ਤੇ ਮਾੜਾ ਅਸਰ ਪਿਆ ਹੈ।