Punjah News: ਸ੍ਰੀ ਮੁਕਤਸਰ ਜ਼ਿਲ੍ਹੇ ਦੇ ਪਿੰਡ ਬਾਮ ਨੇੜੇ ਸੋਮਵਾਰ ਦੇਰ ਸ਼ਾਮ ਇੱਕ ਵਾਹਨ ਪਲਟਣ ਕਾਰਨ ਅਬੋਹਰ ਦੀ ਰੇਗਰ ਬਸਤੀ ਵਾਸੀ ਇੱਕ ਵਿਅਕਤੀ ਦੀ ਮੌਤ ਹੋ ਗਈ। ਜਦਕਿ ਬਾਕੀ ਸਵਾਰੀਆਂ ਜ਼ਖਮੀ ਹੋ ਗਈਆਂ ਹਨ। ਇਨ੍ਹਾਂ ਵਿੱਚੋਂ ਚਾਰ ਗੰਭੀਰ ਜ਼ਖ਼ਮੀਆਂ ਨੂੰ ਫ਼ਰੀਦਕੋਟ ਮੈਡੀਕਲ ਕਾਲਜ ਰੈਫ਼ਰ ਕਰ ਦਿੱਤਾ ਗਿਆ ਹੈ। ਬਾਕੀ ਜ਼ਖ਼ਮੀ ਅਬੋਹਰ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਇਹ ਸਾਰੇ ਲੋਕ ਫਰੀਦਕੋਟ ਵਿੱਚ ਇੱਕ ਸ਼ੋਕ ਸਭਾ ਤੋਂ ਪਰਤ ਰਹੇ ਸਨ।
ਬ੍ਰੇਕ ਫੇਲ ਹੋਣ ਕਰਕੇ ਬੇਕਾਬੂ ਹੋ ਕੇ ਪਲਟੀ ਕਾਰ
ਜਾਣਕਾਰੀ ਅਨੁਸਾਰ ਅਬੋਹਰ ਦੀ ਰੇਗਰ ਬਸਤੀ ਦੇ ਵਸਨੀਕ ਧਰਮ ਚੰਦ, ਪ੍ਰੇਮ, ਵੀਨਾ, ਸੁਨੀਤਾ, ਬਿਮਲਾ, ਵਿਨੋਦ, ਰਵੀ, ਸਤਪਾਲ, ਸੁਰਿੰਦਰ ਅਤੇ ਪੱਪੂ ਇੱਕ ਸ਼ੋਕ ਸਭਾ ਵਿੱਚ ਸ਼ਾਮਲ ਹੋਣ ਲਈ ਅਬੋਹਰ ਤੋਂ ਫਰੀਦਕੋਟ ਗਏ ਹੋਏ ਸਨ। ਇਹ ਸਾਰੇ ਇੱਕ ਕਰੂਜ਼ਰ ਵਿੱਚ ਅਬੋਹਰ ਤੋਂ ਉੱਥੇ ਗਏ ਸਨ। ਵਾਪਸ ਆਉਂਦੇ ਸਮੇਂ ਜਦੋਂ ਇਹ ਗੱਡੀ ਰਾਤ 8 ਵਜੇ ਦੇ ਕਰੀਬ ਮੁਕਤਸਰ ਦੇ ਪਿੰਡ ਬਾਮ ਨੇੜੇ ਪਹੁੰਚੀ ਤਾਂ ਅਚਾਨਕ ਬ੍ਰੇਕ ਫੇਲ ਹੋ ਗਈ। ਇਸ ਕਾਰਨ ਕਾਰ ਬੇਕਾਬੂ ਹੋ ਕੇ ਪਲਟ ਗਈ। ਇਸ ਹਾਦਸੇ ਵਿੱਚ ਅਬੋਹਰ ਵਾਸੀ ਧਰਮ ਚੰਦ ਦੀ ਮੌਤ ਹੋ ਗਈ।
ਗੰਭੀਰ ਜ਼ਖ਼ਮੀਆਂ ਨੂੰ ਫਰੀਦਕੋਟ ਕੀਤਾ ਗਿਆ ਰੈਫ਼ਪਰ
ਸਾਰੇ ਜ਼ਖਮੀਆਂ ਨੂੰ ਅਬੋਹਰ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਪ੍ਰੇਮ, ਵੀਨਾ, ਸੁਨੀਤਾ ਅਤੇ ਬਿਮਲਾ ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ। ਬਾਕੀ ਜ਼ਖ਼ਮੀਆਂ ਦਾ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਸ ਦੇ ਨਾਲ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਰੇਗਰ ਬਸਤੀ 'ਚ ਸੋਗ ਦੀ ਲਹਿਰ ਦੌੜ ਗਈ।
ਇਹ ਵੀ ਪੜ੍ਹੋ: Phone Safety Tips: ਮੋਬਾਈਲ 'ਚ ਇਹ 3 ਸੈਟਿੰਗਾਂ ਕਰੋ ਆਨ, ਕੁਝ ਨਹੀਂ ਕਰ ਸਕੇਗਾ ਚੋਰ, ਪਤਾ ਲੱਗ ਜਾਵੇਗੀ ਚੋਰ ਦੀ ਲੋਕੇਸ਼ਨ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।