21 ਸਿੱਖਾਂ ਦੀ 10 ਹਜ਼ਾਰ ਧਾੜਵੀਆਂ ਨਾਲ ਗਹਿਗੱਚ ਲੜਾਈ ਦੀ ਗਾਥਾ 'ਕੇਸਰੀ', ਦੇਖੋ ਟ੍ਰੇਲਰ
ਏਬੀਪੀ ਸਾਂਝਾ | 21 Feb 2019 02:13 PM (IST)
ਚੰਡੀਗੜ੍ਹ: ਬਾਲੀਵੁੱਡ ਦੇ ਉੱਘੇ ਅਦਾਕਾਰ ਅਕਸ਼ੈ ਕੁਮਾਰ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ਕੇਸਰੀ ਦਾ ਟ੍ਰੇਲਰ ਜਾਰੀ ਹੋ ਗਿਆ ਹੈ। ਫ਼ਿਲਮ ਕੇਸਰੀ ਹੋਲੀ ਮੌਕੇ ਯਾਨੀ 21 ਮਾਰਚ ਨੂੰ ਰਿਲੀਜ਼ ਕੀਤੀ ਜਾਵੇਗੀ। ਇਸ ਵਿੱਚ ਮੁੱਖ ਭੂਮਿਕਾ ਅਕਸ਼ੈ ਕੁਮਾਰ ਅਦਾ ਕਰ ਰਹੇ ਹਨ ਜੋ ਹਵਲਦਾਰ ਈਸ਼ਰ ਸਿੰਘ ਦਾ ਕਿਰਦਾਰ ਨਿਭਾਉਣਗੇ। ਇਸ ਦੇ ਨਾਲ ਹੀ ਪਰਿਨਿਤੀ ਚੋਪੜਾ ਵੀ ਮੋਹਰੀ ਅਦਾਕਾਰਾਵਾਂ ਵਿੱਚ ਸ਼ਾਮਲ ਹੈ। 1897 ਵਿੱਚ ਅਫ਼ਗ਼ਾਨਿਸਤਾਨ ਦੇ ਹਮਲਾਵਰਾਂ ਨਾਲ ਸਾਰਾਗੜ੍ਹੀ ਵਿੱਚ ਸਿਰਫ਼ 21 ਸਿੱਖਾਂ ਦੀ ਗਹਿਗੱਚ ਲੜਾਈ ਹੋਈ ਸੀ। ਸਿੱਖਾਂ ਨੇ ਬਹਾਦਰੀ ਦਾ ਸਬੂਤ ਦਿੰਦਿਆਂ ਧਾੜਵੀਆਂ ਨੂੰ ਆਪਣੀ ਜਾਨ 'ਤੇ ਖੇਡ ਕੇ ਅੱਗੇ ਵਧਣ ਤੋਂ ਰੋਕਿਆ। ਦੇਖੋ ਟ੍ਰੇਲਰ: