Kotkapura Train Accident News: ਕੋਟਕਪੂਰਾ ਤੋਂ ਮੁਕਤਸਰ ਰੇਲਵੇ ਲਾਈਨ 'ਤੇ ਪਿੰਡ ਵਾਂਦਰ ਜਟਾਣਾ ਨੇੜੇ ਅੱਜ ਸਵੇਰੇ ਰੇਲ ਗੱਡੀ ਦੇ ਇੰਜਣ ਦੀ ਲਪੇਟ 'ਚ ਆਉਣ ਨਾਲ ਦੋ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਪਵਨ ਕੁਮਾਰ ਪੁੱਤਰ ਜਗਦੀਸ਼ ਕੁਮਾਰ ਅਤੇ ਖੇਮਚੰਦ ਪੁੱਤਰ ਪ੍ਰਿਥਵੀ ਰਾਜ ਵਾਸੀ ਬਰੀਵਾਲਾ (ਮੁਕਤਸਰ) ਵਜੋਂ ਹੋਈ ਹੈ।


ਦੋਵੇਂ ਨੌਜਵਾਨ ਰੇਲਵੇ ਕੰਟਰੈਕਟਰ ਕੰਪਨੀ ਜੀਆਈ ਦੇ ਮੁਲਾਜ਼ਮ ਸਨ, ਜੋ ਰੇਲਵੇ ਬਿਜਲੀਕਰਨ ਪ੍ਰਣਾਲੀ ਦੇ ਖੰਭਿਆਂ ਅਤੇ ਤਾਰਾਂ ਦੀ ਨਿਗਰਾਨੀ ਕਰਦੇ ਸਨ।


ਸੂਚਨਾ ਮਿਲਣ ਤੋਂ ਬਾਅਦ ਜੀਆਰਪੀ ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਫ਼ਰੀਦਕੋਟ ਵਿਖੇ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ। ਦੱਸ ਦੇਈਏ ਕਿ ਦੋਵਾਂ ਮ੍ਰਿਤਕਾਂ ਦੀ ਉਮਰ ਸਿਰਫ 21 ਅਤੇ 31 ਸਾਲ ਸੀ।


ਇਹ ਵੀ ਪੜ੍ਹੋ: Stubble Burning: ਪੰਜਾਬ-ਹਰਿਆਣਾ 'ਚ ਪਿਛਲੇ ਸਾਲ ਦੇ ਮੁਕਾਬਲੇ ਸੜੀ ਘੱਟ ਪਰਾਲੀ , ਜਾਣੋ ਅੰਕੜੇ


ਇਸ ਮਾਮਲੇ ਸਬੰਧੀ ਜੀਆਰਪੀ ਕੋਟਕਪੂਰਾ ਚੌਕੀ ਦੇ ਇੰਚਾਰਜ ਏਐਸਆਈ ਰਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਨੂੰ ਉਕਤ ਹਾਦਸੇ ਦੀ ਸੂਚਨਾ ਸਟੇਸ਼ਨ ਮਾਸਟਰ ਤੋਂ ਮਿਲੀ ਸੀ। ਜਿਸ ਤੋਂ ਬਾਅਦ ਉਹ ਪੁਲਿਸ ਸਮੇਤ ਮੌਕੇ 'ਤੇ ਪਹੁੰਚ ਗਏ। ਟਰੇਨ ਦੇ ਇੰਜਣ ਦੀ ਲਪੇਟ 'ਚ ਆਉਣ ਨਾਲ ਦੋਵਾਂ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।


ਉਨ੍ਹਾਂ ਨੇ ਦੱਸਿਆ ਕਿ ਇਹ ਜੀ.ਆਈ ਕੰਪਨੀ ਲਈ ਕੰਮ ਕਰਦਾ ਸੀ ਅਤੇ ਸ਼ਾਮ 6 ਵਜੇ ਤੋਂ ਸਵੇਰੇ 6 ਵਜੇ ਤੱਕ ਬਿਜਲੀ ਦੇ ਖੰਭਿਆਂ ਅਤੇ ਤਾਰਾਂ ਦੀ ਨਿਗਰਾਨੀ ਕਰਦਾ ਸੀ। ਦੋਵੇਂ ਡਿਊਟੀ ਦੌਰਾਨ ਹਾਦਸਿਆਂ ਦਾ ਸ਼ਿਕਾਰ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨ ਕਰੀਬ 15 ਦਿਨ ਪਹਿਲਾਂ ਨੌਕਰੀ 'ਤੇ ਗਏ ਸਨ ਅਤੇ ਘਟਨਾ ਦੇ ਸਮੇਂ ਉਨ੍ਹਾਂ ਦੇ ਮੋਬਾਈਲ ਫੋਨ ਚਾਲੂ ਸਨ, ਜਿਸ ਕਾਰਨ ਉਨ੍ਹਾਂ ਨੂੰ ਰੇਲ ਦੇ ਇੰਜਣ ਦੇ ਆਉਣ ਦਾ ਅਹਿਸਾਸ ਨਹੀਂ ਹੋ ਸਕਿਆ ਅਤੇ ਹਾਦਸੇ ਦਾ ਸ਼ਿਕਾਰ ਹੋ ਗਏ।


ਇਹ ਵੀ ਪੜ੍ਹੋ: Sidhu Moose Wala: ਸਿੱਧੂ ਮੂਸੇਵਾਲਾ ਤੋਂ ਸ਼ੁਰੂ ਹੋਇਆ ਕਤਲਾਂ ਦਾ ਸਿਲਸਿਲਾ ਰੁਕ ਨਹੀਂ ਰਿਹਾ...ਇਹ ਹਾਦਸੇ ਮਹਿਜ਼ ਇਤਫਾਕ ਨਹੀਂ...ਪਰਗਟ ਸਿੰਘ ਬੋਲੇ...CM ਮਾਨ ਤੁਰੰਤ ਬਰਖ਼ਾਸਤ ਹੋਏ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।