Punjab News: ਪੰਜਾਬ ਪੁਲਿਸ ’ਚ 274 ASP ਅਤੇ DSP ਪੱਧਰ ਦੇ ਅਧਿਕਾਰੀਆਂ ਦੇ ਵੱਡੇ ਪੱਧਰ ’ਤੇ ਹੋਏ ਤਬਾਦਲਿਆਂ ਤੋਂ ਬਾਅਦ ਜ਼ਿਲ੍ਹੇ ਦੇ ਪੁਲਿਸ ਪ੍ਰਸ਼ਾਸਨ ’ਚ ਵੀ ਵੱਡੀ ਤਬਦੀਲੀ ਕੀਤੀ ਗਈ ਹੈ। ਜ਼ਿਲ੍ਹੇ ’ਚ ਡੀਐੱਸਪੀ ਪੱਧਰ ਦੇ ਕਈ ਅਧਿਕਾਰੀਆਂ ਦੇ ਅਹੁਦੇ ਬਦਲਣ ਦੇ ਨਾਲ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ।

Continues below advertisement

ਇਸ ਫੇਰਬਦਲ ਤਹਿਤ ਡੇਰਾਬੱਸੀ, ਮੋਹਾਲੀ ਸਿਟੀ-1 ਅਤੇ ਸਿਟੀ-2, ਡਿਟੈਕਟਿਵ, ਹੈੱਡਕੁਆਰਟਰ, ਐੱਨਆਰਆਈ ਵਿੰਗ ਸਣੇ ਕਈ ਅਹਿਮ ਸ਼ਾਖਾਵਾਂ ਦੀ ਜ਼ਿੰਮੇਵਾਰੀ ਨਵੇਂ ਅਧਿਕਾਰੀਆਂ ਨੂੰ ਸੌਂਪੀ ਗਈ ਹੈ।

Continues below advertisement

ਹੁਣ ਤੱਕ ਡੀਐੱਸਪੀ ਹੈੱਡਕੁਆਰਟਰ ਮੋਹਾਲੀ ਦੀ ਜ਼ਿੰਮੇਵਾਰੀ ਨਿਭਾ ਰਹੇ ਵਰਿੰਦਰ ਸਿੰਘ ਖੋਸਾ ਨੂੰ ਡੇਰਾਬੱਸੀ ਸਬ-ਡਵੀਜ਼ਨ ਦਾ ਡੀਐੱਸਪੀ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਮੋਹਾਲੀ ਸਿਟੀ-2 ’ਚ ਤਾਇਨਾਤ ਹਰਸਿਮਰਨ ਸਿੰਘ ਬਲ ਨੂੰ ਡੀਐੱਸਪੀ ਐੱਨਆਰਆਈ ਮੋਹਾਲੀ ਲਾਇਆ ਗਿਆ ਹੈ। ਸਿਟੀ-1 ਦੇ ਡੀਐੱਸਪੀ ਗੁਰਚਰਨ ਸਿੰਘ ਦਾ ਤਬਾਦਲਾ ਖੰਨਾ ਕਰ ਦਿੱਤਾ ਗਿਆ ਹੈ। ਹਾਲਾਂਕਿ ਉਨ੍ਹਾਂ ਦੀ ਥਾਂ ’ਤੇ ਅਜੇ ਕਿਸੇ ਨਵੇਂ ਅਧਿਕਾਰੀ ਦੀ ਨਿਯੁਕਤੀ ਨਹੀਂ ਕੀਤੀ ਗਈ।

ਜਲੰਧਰ ’ਚ ਏਸੀਪੀ ਸਪੈਸ਼ਲ ਬ੍ਰਾਂਚ ਅਤੇ ਕ੍ਰਿਮੀਨਲ ਇੰਟੈਲੀਜੈਂਸ ਵਜੋਂ ਸੇਵਾਵਾਂ ਨਿਭਾ ਰਹੇ ਗੁਰਪ੍ਰੀਤ ਸਿੰਘ ਨੂੰ ਮੋਹਾਲੀ ਸਿਟੀ-2 ਦਾ ਡੀ.ਐੱਸ.ਪੀ. ਨਿਯੁਕਤ ਕੀਤਾ ਗਿਆ ਹੈ। ਉੱਥੇ ਹੀ ਏ.ਸੀ.ਪੀ. ਸਾਹਨੇਵਾਲ ਵਜੋਂ ਤਾਇਨਾਤ ਇੰਦਰਜੀਤ ਸਿੰਘ ਨੂੰ ਮੋਹਾਲੀ ਦਾ ਡੀ.ਐੱਸ.ਪੀ. ਹੈੱਡਕੁਆਰਟਰ ਲਾਇਆ ਗਿਆ ਹੈ। ਡੀ. ਐੱਸ. ਪੀ. ਡਿਟੈਕਟਿਵ ਵਜੋਂ ਤਾਇਨਾਤ ਰਾਜਨ ਪਰਮਿੰਦਰ ਸਿੰਘ ਨੂੰ ਏ. ਜੀ. ਟੀ. ਐੱਫ. ’ਚ ਡੀਐੱਸਪੀ ਲਾਇਆ ਗਿਆ ਹੈ। ਉਨ੍ਹਾਂ ਦੀ ਥਾਂ ਲੁਧਿਆਣਾ ਤੋਂ ਬਦਲ ਕੇ ਆਏ ਬੇਅੰਤ ਕੁਮਾਰ ਡੀ.ਐੱਸ.ਪੀ. ਡਿਟੈਕਟਿਵ ਮੋਹਾਲੀ ਦੀ ਜ਼ਿੰਮੇਵਾਰੀ ਸੰਭਾਲਣਗੇ।

ਮੋਹਾਲੀ ’ਚ ਡੀਐੱਸਪੀ ਸਪੈਸ਼ਲ ਬ੍ਰਾਂਚ ਤੇ ਕ੍ਰਿਮੀਨਲ ਇੰਟੈਲੀਜੈਂਸ ਦੀ ਜ਼ਿੰਮੇਵਾਰੀ ਨਿਭਾ ਰਹੇ ਗੁਰਪ੍ਰੀਤ ਸਿੰਘ ਨੂੰ ਡੀਐੱਸਪੀ ਐੱਨਡੀਪੀਐੱਸ ਕਮ ਨਾਰਕੋਟਿਕ ਮੋਹਾਲੀ ਨਿਯੁਕਤ ਕੀਤਾ ਗਿਆ ਹੈ। ਡੀਐੱਸਪੀ ਕਾਊਂਟਰ ਇੰਟੈਲੀਜੈਂਸ ਪੰਜਾਬ ਸੁਖਜੀਤ ਸਿੰਘ ਨੂੰ ਡੀਐੱਸਪੀ. ਐੱਸਐੱਸਓਸੀ ਮੋਹਾਲੀ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ। ਇਸੇ ਤਰ੍ਹਾਂ ਮੋਰਿੰਡਾ ਤੋਂ ਬਦਲ ਕੇ ਆਏ ਡੀਐੱਸਪੀ ਗੁਰਜੀਤ ਸਿੰਘ ਨੂੰ ਪੀਬੀਆਈ ਸਪੈਸ਼ਲ ਕ੍ਰਾਈਮ ਮੋਹਾਲੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਅਮਰਵੀਰ ਸਿੰਘ ਨੂੰ ਡੀ.ਐੱਸ.ਪੀ. ਸਾਈਬਰ ਕ੍ਰਾਈਮ ਤੇ ਫਾਰੈਂਸਿਕ ਮੋਹਾਲੀ ਨਿਯੁਕਤ ਕੀਤਾ ਗਿਆ ਹੈ। ਪਾਇਲ ਤੋਂ ਬਦਲ ਕੇ ਆਏ ਡੀ.ਐੱਸ.ਪੀ. ਹਰਮਨਪ੍ਰੀਤ ਸਿੰਘ ਨੂੰ ਡੀ.ਐੱਸ.ਪੀ. ਏਅਰਪੋਰਟ ਮੋਹਾਲੀ ਲਾਇਆ ਗਿਆ ਹੈ। ਇਸ ਤੋਂ ਇਲਾਵਾ ਭੁਪਿੰਦਰ ਸਿੰਘ ਨੂੰ ਡੀ.ਐੱਸ.ਪੀ. ਕ੍ਰਾਈਮ ਅਗੇਂਸਟ ਵੂਮੈਨ ਐਂਡ ਚਿਲਡਰਨ ਮੋਹਾਲੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਡੀ.ਐੱਸ.ਪੀ. ਮੁਰਾਦ ਜਸਵੀਰ ਸਿੰਘ ਗਿੱਲ ਨੂੰ ਇਕਨਾਮਿਕ ਅਫੈਂਸ ਤੇ ਸਾਈਬਰ ਕ੍ਰਾਈਮ ਮੋਹਾਲੀ ਦਾ ਕਾਰਜਭਾਰ ਸੌਂਪਿਆ ਗਿਆ ਹੈ।