Punjab IAS Transfers: ਪੰਜਾਬ ਦੀ ਮਾਨ ਸਰਕਾਰ ਵੱਲੋਂ ਇੱਕ ਵਾਰ ਫਿਰ ਤਬਾਦਲੇ ਕੀਤੇ ਗਏ ਹਨ। ਨਵੇਂ ਨਿਰਦੇਸ਼ ਜਾਰੀ ਕਰ ਕੇ 32 IAS ਅਫਸਰ ਬਦਲ ਦਿੱਤੇ ਗਏ ਹਨ। ਆਈਏਐੱਸ ਰਵਨੀਤ ਕੌਰ ਲਾਏ ਗਏ ਸਪੈਸ਼ਲ ਸਕੱਤਰ ਕਮ ਵਿੱਤ ਕਮਿਸ਼ਨਰ। ਵਰੁਣ ਰੂਜ਼ਮ ਐਕਸਾਈਜ਼ ਕਮਿਸ਼ਨਰ ਲਾਏ ਗਏ ਉੱਥੇ ਹੀ ਅਜੋਇ ਸ਼ਰਮਾ ਸਿਹਤ ਸਕੱਤਰ , ਵਿਕਾਸ ਗਰਗ ਟ੍ਰਾਂਸਪੋਰਟ ਮਹਿਕਮੇ ਦੇ ਸਕੱਤਰ ਬਣਾਏ ਗਏ ਹਨ। ਦੇਖੋ ਤਬਾਦਲਿਆਂ ਦੀ ਪੂਰੀ ਲਿਸਟ
ਪੰਜਾਬ 'ਚ ਵੱਡੀ ਜਿੱਤ ਹਾਸਲ ਕਰਨ ਤੋਂ ਬਾਅਦ ਮਾਨ ਸਰਕਾਰ ਲਗਾਤਾਰ ਤਬਾਦਲੇ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਕੱਲ੍ਹ ਸੂਬਾ ਸਰਕਾਰ ਨੂੰ ਮਹੀਨੇ ਹੋ ਜਾਵੇਗਾ ਤੇ ਕਿਆਸ ਲਾਏ ਜਾ ਰਹੇ ਹਨ ਕਿ ਸਰਕਾਰ ਵੱਡੇ ਐਲਾਨ ਕਰ ਸਕਦੀ ਹੈ।
ਦਸ ਦਈਏ ਬੀਤੇ ਦਿਨ ਵੀ 17 ਆਈਪੀਐਸ ਅਧਿਕਾਰੀ ਤੇ 1 ਪੀਪੀਐਸ ਅਧਿਕਾਰੀ ਦੀ ਬਦਲੀ ਕੀਤੀ ਗਈ ਹੈ। ਸੁਖਚੈਨ ਸਿੰਘ IG ਹੈੱਡਕੁਆਰਟਰ, ਨੌਨਿਹਾਲ ਸਿੰਘ IG ਪਰਸੋਨਲ, ਗੁਰਪ੍ਰੀਤ ਸਿੰਘ ਭੁੱਲਰ ਨੂੰ DIG ਤੇ ਪੀਪੀਐਸ ਅਧਿਕਾਰੀ ਹਰਕਮਲ ਸਿੰਘ ਨੂੰ ਕਮਾਂਡੈਟ 7 ਪੀਏਪੀ ਲਾਇਆ ਗਿਆ ਹੈ।
ਇੰਨਾ ਹੀ ਨਹੀਂ ਇਸ ਤੋਂ ਪਹਿਲਾਂ ਪੰਜਾਬ ਦੇ ਸੱਤ ਜ਼ਿਲ੍ਹਿਆਂ ਲਈ ਲੁਧਿਆਣਾ , ਮੁਕਤਸਰ, ਤਰਨਤਾਰਨ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ, ਫਿਰੋਜ਼ਪੁਰ ਅਤੇ ਫਤਹਿਗੜ੍ਹ ਸਾਹਿਬ ਵਿੱਚ ਨਵੇਂ ਡੀਸੀ ਨਿਯੁਕਤ ਕੀਤੇ ਗਏ ਹਨ। ਸੁਰਭੀ ਮਲਿਕ ਨੂੰ ਲੁਧਿਆਣਾ ਡੀਸੀ ਨਿਯੁਕਤ ਕੀਤਾ ਗਿਆ ਸੀ।
ਵਿਨੀਤ ਕੁਮਾਰ ਮੁਕਤਸਰ ਸਾਹਿਬ ਦੇ ਡੀ.ਸੀ ,ਅੰਮ੍ਰਿਤ ਸਿੰਘ ਫਿਰੋਜ਼ਪੁਰ ਤੇ ਮੋਨੀਸ਼ ਕੁਮਾਰ ਤਰਨਤਾਰਨ ਦੇ ਡੀ.ਸੀ ,ਪ੍ਰਨੀਤ ਸ਼ੇਰਗਿੱਲ ਨੂੰ ਫਤਹਿਗੜ੍ਹ ਸਾਹਿਬ ਦਾ ਡੀ.ਸੀ
ਵਿਸ਼ੇਸ਼ ਸਾਰੰਗਲ ਨੂੰ ਕਪੂਰਥਲਾ ਦਾ ਡੀ.ਸੀ ਨਿਯੁਕਤ ਕੀਤਾ ਗਿਆ ਸੀ।
ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਪੰਜਾਬ ਵਿਚ ਅਮਨ-ਸ਼ਾਂਤੀ ਦਾ ਮਾਹੌਲ ਕਾਇਮ ਰੱਖਿਆ ਜਾਵੇ। ਜਿਸ ਲਈਅਪਰਾਧਕ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ 'ਤੇ ਨਜ਼ਰ ਰੱਖੀ ਜਾਵੇ।
ਪੰਜਾਬ ਵਿੱਚ ਸੀਨੀਅਰ ਆਈਪੀਐਸ ਅਫਸਰਾਂ ਦੇ ਤਬਾਦਲੇ ਕਰ ਦਿੱਤੇ ਗਏ ਹਨ। ਗੌਰਵ ਯਾਦਵ ਨੂੰ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਦੇ ਨਾਲ ਏਡੀਜੀਪੀ ਐਡਮਿਨ ਵੀ ਬਣਾਇਆ ਗਿਆ ਸੀ। ਨਾਗੇਸ਼ਵਰ ਰਾਓ ਨੂੰ ਏਡੀਜੀਪੀ ਸਾਈਬਰ ਕ੍ਰਾਈਮ ਵਜੋਂ ਚਾਰਜ ਕੀਤਾ ਗਿਆ ਸੀ।