ਚੰਡੀਗੜ੍ਹ: ਕਾਰਮਲ ਕਾਨਵੈਂਟ ਸਕੂਲ, ਸੈਕਟਰ-9, ਚੰਡੀਗੜ੍ਹ 'ਚ ਹੋਇਆ ਦਰਖੱਤ ਹਾਦਸਾ ਇੰਨਾ ਦੁਖਦਾਈ ਸੀ ਕਿ ਇਸ ਨੇ ਹਰ ਕਿਸੇ ਨੂੰ ਝੰਜੋੜ ਰੱਖ ਦਿੱਤਾ। ਹਾਦਸੇ 'ਚ ਇਕ ਬੱਚੀ ਦੀ ਮੌਤ ਹੋ ਗਈ ਸੀ ਜਦਕਿ ਕਈ ਹੋਰ ਜ਼ਖਮੀ ਹੋਏ ਸੀ। ਇਸ ਮੁੱਦੇ ਤੇ ਅੱਜ ਯੂਥ ਕਾਂਗਰਸ ਮੌਨ ਧਰਨਾ ਦੇਵੇਗੀ। 16 ਸਾਲਾ ਹੀਰਾਕਸ਼ੀ ਦੀ ਮੌਤ ਦਾ ਜ਼ਿੰਮੇਵਾਰ ਕੌਣ? ਇਸ ਹਾਦਸੇ ਲਈ ਜ਼ਿੰਮੇਵਾਰ ਵਿਅਕਤੀ ਖ਼ਿਲਾਫ਼ ਹੁਣ ਤੱਕ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ? ਇਨ੍ਹਾਂ ਸਵਾਲਾਂ ਦੇ ਜਵਾਬ ਮੰਗਣ ਲਈ ਚੰਡੀਗੜ੍ਹ ਯੂਥ ਕਾਂਗਰਸ ਸਵੇਰੇ 11.30 ਵਜੇ ਕਾਰਮਲ ਕਾਨਵੈਂਟ ਸਕੂਲ ਦੇ ਬਾਹਰ ਮੌਨ ਧਰਨਾ ਦੇਵੇਗੀ। ਚੰਡੀਗੜ੍ਹ ਵਿੱਚ 8 ਜੁਲਾਈ ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਸੈਕਟਰ-9 ਦੇ ਕਾਰਮਲ ਕਾਨਵੈਂਟ ਸਕੂਲ ਵਿੱਚ ਸਵੇਰੇ ਇੱਕ ਵੱਡਾ ਦਰੱਖਤ ਡਿੱਗ ਪਿਆ। ਦਰੱਖਤ ਡਿੱਗਣ ਨਾਲ ਕਈ ਬੱਚੇ ਜ਼ਖਮੀ ਹੋ ਗਏ। 4 ਤੋਂ 5 ਬੱਚੇ ਅਤੇ ਸਕੂਲ ਕਰਮਚਾਰੀ ਜ਼ਖਮੀ ਹੋਏ ਗਏ।ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸਕੂਲ ਵਿੱਚ ਦੁਪਹਿਰ ਦੇ ਖਾਣੇ ਦਾ ਸਮਾਂ ਸੀ ਅਤੇ ਇਸ ਵੱਡੇ ਦਰੱਖਤ ਕੋਲ ਕਈ ਬੱਚੇ ਖੇਡ ਸਨ। ਫਿਰ ਅਚਾਨਕ ਦਰੱਖਤ ਬੱਚਿਆਂ 'ਤੇ ਡਿੱਗ ਪਿਆ। ਜ਼ਖ਼ਮੀ ਬੱਚਿਆਂ ਨੂੰ ਜੀਐਮਐਸਐਚ-16 ਅਤੇ PGI ਚੰਡੀਗੜ੍ਹ ਵਿੱਚ ਦਾਖ਼ਲ ਕਰਵਾਇਆ ਗਿਆ। ਚੰਡੀਗੜ੍ਹ ਪੀਜੀਆਈ ਦੇ ਟਰੌਮਾ ਸੈਂਟਰ ਵਿੱਚ ਦਾਖ਼ਲ ਕਾਰਮਲ ਕਾਨਵੈਂਟ ਦੀ ਵਿਦਿਆਰਥਣ ਇਸ਼ਿਤਾ ਨੂੰ ਉਸ ਵੇਲੇ ਹੈਰਾਨੀ ਹੋਈ ਜਦੋਂ ਡਾਕਟਰਾਂ ਨੇ ਦੱਸਿਆ ਕਿ ਉਸ ਦਾ ਖੱਬਾ ਹੱਥ ਐਤਵਾਰ ਸਵੇਰੇ ਟੁੱਟ ਗਿਆ ਹੈ। ਉਹ ਬੁਰੀ ਹਾਲਤ ਵਿੱਚ ਹੈ। ਉਹ ਲਗਾਤਾਰ ਕਹਿ ਰਹੀ ਹੈ ਕਿ ਰੱਬ ਨੇ ਮੇਰੇ ਨਾਲ ਕੀ ਕੀਤਾ ਹੈ। ਆਖ਼ਰ ਮੇਰਾ ਕੀ ਕਸੂਰ ਸੀ? ਉਸ ਨੂੰ ਇਸ ਤਰ੍ਹਾਂ ਦੀ ਸਜ਼ਾ ਕਿਉਂ ਦਿੱਤੀ ਗਈ? ਮੇਰੀ ਜ਼ਿੰਦਗੀ ਹੁਣ ਖਤਮ ਹੋ ਗਈ ਹੈ। ਹੁਣ ਮੈਂ ਕੀ ਕਰਾਂਗਾ? ਪਿਤਾ ਅਮਨ ਧੀ ਨੂੰ ਹੌਂਸਲਾ ਦੇ ਰਿਹਾ ਹੈ ਪਰ ਆਪਣੇ ਹੰਝੂਆਂ ਨੂੰ ਸੰਭਾਲ ਨਹੀਂ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਧੀ ਦੀ ਅਜਿਹੀ ਹਾਲਤ ਉਸ ਤੋਂ ਨਜ਼ਰ ਨਹੀਂ ਆ ਰਹੀ ਪਰ ਉਹ ਅਤੇ ਪਰਿਵਾਰ ਇਸ ਗੱਲ ਤੋਂ ਜ਼ਰੂਰ ਸੰਤੁਸ਼ਟ ਹਨ ਕਿ ਦਰਦਨਾਕ ਹਾਦਸੇ ਦੀ ਲਪੇਟ ਵਿਚ ਆਉਣ ਦੇ ਬਾਵਜੂਦ ਇਸ਼ਿਤਾ ਉਨ੍ਹਾਂ ਦੇ ਸਾਹਮਣੇ ਹੈ। ਉਹ ਇਸ ਕਮੀ ਨੂੰ ਦਰਕਿਨਾਰ ਕਰਕੇ ਵਾਰ-ਵਾਰ ਰੱਬ ਦਾ ਸ਼ੁਕਰਾਨਾ ਕਰ ਰਹੇ ਹਨ। ਅਮਨ ਨੇ ਦੱਸਿਆ ਕਿ ਸਰਜਰੀ ਤੋਂ ਬਾਅਦ ਇਸ਼ਿਤਾ ਹੋਸ਼ 'ਚ ਆ ਗਈ ਸੀ ਪਰ ਉਸ ਨੂੰ ਇਹ ਨਹੀਂ ਦੱਸਿਆ ਗਿਆ ਸੀ ਕਿ ਉਸ ਦਾ ਇਕ ਹੱਥ ਕੱਟਣਾ ਹੈ। ਉਸ ਨੂੰ ਅਜਿਹਾ ਲੱਗ ਰਿਹਾ ਸੀ ਕਿ ਉੱਥੇ ਪਲਾਸਟਰ ਪਿਆ ਹੈ ਪਰ ਜਦੋਂ ਡਾਕਟਰਾਂ ਨੇ ਉਸ ਨੂੰ ਦੱਸਿਆ ਤਾਂ ਉਸ ਨੂੰ ਯਕੀਨ ਨਹੀਂ ਹੋਇਆ। ਅਮਨ ਨੇ ਦੱਸਿਆ ਕਿ ਸੋਮਵਾਰ ਨੂੰ ਡਾਕਟਰ ਜਾਂਚ ਕਰਨਗੇ ਕਿ ਸਰਜਰੀ ਤੋਂ ਬਾਅਦ ਕੋਈ ਸਮੱਸਿਆ ਹੈ ਜਾਂ ਨਹੀਂ। ਜੇਕਰ ਕੋਈ ਸਮੱਸਿਆ ਹੈ ਤਾਂ ਦੂਜੀ ਸਰਜਰੀ ਕਰਨੀ ਪਵੇਗੀ। ਇਸ਼ਿਤਾ ਨੂੰ ਪ੍ਰਾਈਵੇਟ ਰੂਮ 'ਚ ਸ਼ਿਫਟ ਕਰ ਦਿੱਤਾ ਗਿਆ ਹੈ।
ਦਰਖੱਤ ਹਾਦਸਾ: ਚੰਡੀਗੜ੍ਹ ਦੇ ਕਾਰਮਲ ਕਾਨਵੈਂਟ ਸਕੂਲ ਬਾਹਰ ਕਾਂਗਰਸ ਦਾ ਧਰਨਾ, ਜ਼ਿੰਮੇਵਾਰ ਵਿਅਕਤੀ ਖ਼ਿਲਾਫ਼ ਕੋਈ ਕਾਰਵਾਈ ਕਿਉਂ ਨਹੀਂ ਹੋਈ
abp sanjha | ravneetk | 11 Jul 2022 09:55 AM (IST)
ਚੰਡੀਗੜ੍ਹ ਪੀਜੀਆਈ ਦੇ ਟਰੌਮਾ ਸੈਂਟਰ ਵਿੱਚ ਦਾਖ਼ਲ ਕਾਰਮਲ ਕਾਨਵੈਂਟ ਦੀ ਵਿਦਿਆਰਥਣ ਇਸ਼ਿਤਾ ਨੂੰ ਉਸ ਵੇਲੇ ਹੈਰਾਨੀ ਹੋਈ ਜਦੋਂ ਡਾਕਟਰਾਂ ਨੇ ਦੱਸਿਆ ਕਿ ਉਸ ਦਾ ਖੱਬਾ ਹੱਥ ਐਤਵਾਰ ਸਵੇਰੇ ਟੁੱਟ ਗਿਆ ਹੈ।
Tree accident