ਚੰਡੀਗੜ੍ਹ: ਮੰਗਲਵਾਰ ਨੂੰ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ (Captain Amarinder Singh) ਟਰੱਕਾਂ ਵਾਲਿਆਂ ਦੇ ਅੜਿੱਕੇ ਆ ਗਏ। ਕੈਪਟਨ ਆਪਣੇ ਕਾਫਲੇ ਨਾਲ ਰਾਜਪੁਰਾ ਤੋਂ ਸਿਆਸੀ ਪ੍ਰੋਗਰਾਮ ਵਿੱਚੋਂ ਚੰਡੀਗੜ੍ਹ ਪਰਤ ਰਹੇ ਸੀ ਕਿ ਮੁਜ਼ਾਹਰਾਕਾਰੀਆਂ (Protesters) ਨੇ ਉਨ੍ਹਾਂ ਨੂੰ ਪੌਣਾ ਘੰਟਾ ਘੇਰ ਕੇ ਰੱਖਿਆ। ਕੈਪਟਨ ਅਮਰਿੰਦਰ ਨੇ ਉਨ੍ਹਾਂ ਤੋਂ ਯੂਨੀਅਨਾਂ ਭੰਗ (dissolving the unions) ਕਰਨ ਲਈ ਮੁਆਫੀ ਮੰਗੀ ਤੇ ਸਰਕਾਰ ਆਉਣ ’ਤੇ ਸਾਰੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ। ਇਸ ਮਗਰੋਂ ਟਰੱਕ ਅਪਰੇਟਰ ਯੂਨੀਅਨ (truck operators' union) ਨੇ ਕੈਪਟਨ ਦਾ ਖਹਿੜਾ ਛੱਡਿਆ।


ਦਰਅਸਲ ਯੂਨੀਅਨਾਂ ਦੀ ਬਹਾਲੀ ਨੂੰ ਲੈ ਕੇ ਲੰਘੇ ਕਈ ਦਿਨਾਂ ਤੋਂ ਧਰਨੇ ’ਤੇ ਬੈਠੇ ਟਰੱਕ ਅਪਰੇਟਰਾਂ ਨੇ ਮੰਗਲਵਾਰ ਸ਼ਾਮ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਘੇਰ ਲਿਆ। ਸਾਬਕਾ ਮੁੱਖ ਮੰਤਰੀ ਆਪਣੇ ਕਾਫਲੇ ਨਾਲ ਰਾਜਪੁਰਾ ਤੋਂ ਸਿਆਸੀ ਪ੍ਰੋਗਰਾਮ ਵਿੱਚੋਂ ਚੰਡੀਗੜ੍ਹ ਪਰਤ ਰਹੇ ਸੀ ਕਿ ਮੁਜ਼ਾਹਰਾਕਾਰੀਆਂ ਨੇ ਉਨ੍ਹਾਂ ਨੂੰ ਪੌਣਾ ਘੰਟਾ ਘੇਰ ਕੇ ਰੱਖਿਆ।


ਕੈਪਟਨ ਰਾਜਪੁਰਾ ਵਿੱਚ ਕਾਂਗਰਸੀ ਆਗੂ ਜਗਦੀਸ਼ ਕੁਮਾਰ ਜੱਗਾ ਨੂੰ ਪੰਜਾਬ ਲੋਕ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰਕੇ ਸ਼ਾਮੀਂ ਐਰੋਸਿਟੀ ਰੋਡ ਰਾਹੀਂ ਪਰਤ ਰਹੇ ਸੀ ਕਿ ਇਸ ਦੀ ਭਿਣਕ ਇਸੇ ਸੜਕ ’ਤੇ ਧਰਨਾ ਲਾਈ ਬੈਠੇ ਅਪਰੇਟਰਾਂ ਨੂੰ ਪੈ ਗਈ। ਉਨ੍ਹਾਂ ਨੇ ਆਪਣੇ ਧਰਨੇ ਸਾਹਮਣੇ ਹੀ ਸਾਬਕਾ ਮੁੱਖ ਮੰਤਰੀ ਦੇ ਕਾਫਲੇ ਨੂੰ ਘੇਰ ਲਿਆ। ਮੁਜ਼ਾਹਰਾਕਾਰੀਆਂ ਵੱਲੋਂ ਕੈਪਟਨ ਦੇ ਘਿਰਾਓ ਦੀ ਖ਼ਬਰ ਮਿਲਦੇ ਹੀ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ।


ਮੁਜ਼ਾਹਰਾਕਾਰੀਆਂ ਨੇ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਦੋਸ਼ ਲਾਇਆ ਕਿ ਯੂਨੀਅਨਾਂ ਨੂੰ ਮੁੱਖ ਮੰਤਰੀ ਰਹਿੰਦੇ ਕੈਪਟਨ ਵੱਲੋਂ ਹੀ ਭੰਗ ਕੀਤਾ ਗਿਆ ਸੀ। ਅਪਰੇਟਰਾਂ ਦਾ ਰੋਹ ਦੇਖਦਿਆਂ ਸਾਬਕਾ ਮੁੱਖ ਮੰਤਰੀ ਆਪਣੇ ਗੱਡੀ ਵਿੱਚ ਬੈਠੇ ਰਹੇ ਤੇ ਪੁਲਿਸ ਦੇ ਪਹੁੰਚਣ ਮਗਰੋਂ ਆਪਣੇ ਗੱਡੀ ਤੋਂ ਕੁਝ ਦੇਰ ਲਈ ਉੱਤਰੇ, ਉਨ੍ਹਾਂ ਪਾਰਟੀ ਦੀ ਸਰਕਾਰ ਆਉਣ ’ਤੇ ਯੂਨੀਅਨਾਂ ਨੂੰ ਮੁੜ ਤੋਂ ਬਹਾਲੀ ਦਾ ਭਰੋਸਾ ਦਿੱਤਾ।



ਇਹ ਵੀ ਪੜ੍ਹੋ: Omicron Coronavirus: ਕੋਰੋਨਾ ਦੇ ਖ਼ਤਰੇ ਤੋਂ ਬਚਣਾ ਚਾਹੁੰਦੇ ਹੋ ਤਾਂ ਇਹ 4 ਵਿਟਾਮਿਨ ਜ਼ਰੂਰ ਲਵੋ, ਇਮਿਊਨਿਟੀ ਹੋਵੇਗੀ ਮਜ਼ਬੂਤ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904