ਮੋਗਾ: ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਸਦਰ ਥਾਣੇ ਦੀ ਪੁਲਿਸ ਨੇ ਕੱਲ੍ਹ ਲੁਧਿਆਣਾ ਤੋਂ ਅਗਵਾ ਕੀਤੇ ਗਏ ਡਾਈ ਸਾਲਾ ਬੱਚੇ ਨੂੰ ਬਰਾਮਦ ਕਰਕੇ ਲੁਧਿਆਣਾ ਪੁਲਿਸ ਦੇ ਹਵਾਲੇ ਕਰ ਦਿੱਤਾ

ਜਾਣਕਾਰੀ ਦਿੰਦੇ ਹੋਏ ਮੋਗਾ ਦੇ ਐਸਪੀਡੀ ਜਗਤ ਪ੍ਰੀਤ ਨੇ ਦੱਸਿਆ ਕਿ ਲੁਧਿਆਣਾ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਡਾਈ ਸਾਲ ਦੇ ਬੱਚੇ ਨੂੰ ਅਗਵਾ ਕੀਤਾ ਗਿਆ ਹੈ ਜਿਸ 'ਤੇ ਮੋਗਾ ਪੁਲਿਸ ਅਤੇ ਲੁਧਿਆਣਾ ਪੁਲਿਸ ਦੀ ਸਾਂਝੀ ਕਾਰਵਾਈ ਵਿੱਚ ਪ੍ਰਾਪਰਟੀ ਡੀਲਰ ਦਾ ਡਰਾਈਵਰ ਪਰਿਵਾਰਕ ਮੈਂਬਰਾਂ 'ਤੇ ਦਬਾਅ ਪਾਇਆ ਜਿਸ ਤੋਂ ਬਾਅਦ ਅਗਵਾਕਾਰ ਬੱਚੇ ਨੂੰ ਮੋਗਾ ਦੇ ਪਿੰਡ ਡੱਗਰੁੂ ਨੇੜੇ ਕਾਰ ' ਛੱਡ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਬੱਚਾ ਸੁਰੱਖਿਅਤ ਹੈ ਅਤੇ ਬੱਚੇ ਨੂੰ ਲੁਧਿਆਣਾ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ।



ਇਸ ਦੇ ਨਾਲ ਹੀ ਅੱਗੇ ਜਾਣਕਾਰੀ ਦਿੰਦੇ ਹੋਏ ਡੀਸੀਪੀ ਲੁਧਿਆਣਾ ਜਸਕਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਕੱਲ੍ਹ ਬੱਚੇ ਦੇ ਲਾਪਤਾ ਹੋਣ ਦੀ ਸ਼ਿਕਾਇਤ ਲੁਧਿਆਣਾ ਦੇ ਥਾਣਾ ਦੁੱਗਰੀ ਵਿਖੇ ਆਈ ਸੀ। ਜਿਸ ਤੋਂ ਬਾਅਦ ਪਤਾ ਲੱਗਿਆ ਕਿ ਇੱਕ ਪ੍ਰਾਪਰਟੀ ਡੀਲਰ ਦਾ ਢਾਈ ਸਾਲਾ ਬੱਚਾ ਉਸ ਦੇ ਆਪਣੇ ਡਰਾਈਵਰ ਨੇ ਆਗਵਾ ਕੀਤਾ ਗਿਆ ਸੀ ਅਤੇ 4 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ

ਜਿਸ ਤੋਂ ਬਾਅਦ ਮੋਗਾ ਪੁਲਿਸ ਅਤੇ ਲੁਧਿਆਣਾ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਵਿਚ ਢਾਈ ਸਾਲਾ ਬੱਚੇ ਨੂੰ ਸਹੀ ਸਲਾਮਾਤ ਬਰਮਾਦ ਕਰ ਲਿਆ। ਦੱਸ ਦਈਏ ਕਿ ਅਗਵਾ ਲੜਕਾ ਅੱਜ ਸਵੇਰੇ ਮੋਗਾ ਦੇ ਪਿੰਡ ਡਗਰੂ ਦੇ ਰੇਲਵੇ ਫਾਟਕ ਨੇੜੇ ਕਾਰ 'ਚ ਮਿਲਿਆ ਜਿਸ ਨੂੰ ਮੁਲਜ਼ਮ ਛੱਡ ਕੇ ਭੱਜ ਗਏ। ਪੁਲਿਸ ਨੇ ਇੱਕ ਵੋਲਕਸਵੈਗਨ ਪੋਲੋ ਗੱਡੀ ਵੀ ਬਰਾਮਦ ਕੀਤੀ ਹੈ ਜਿਸ 'ਚ ਬੱਚੇ ਨੂੰ ਅਗਵਾ ਕੀਤਾ ਗਿਆ ਸੀ, ਅਤੇ ਹ ਗੱਡੀ ਮੋਗਾ ਦੇ ਕਸਬਾ ਕੋਟ ਈਸੇ ਖਾਂ ਤੋਂ ਮੋਗਾ ਪੁਲਿਸ ਨੇ ਬਰਾਮਦ ਕੀਤੀ ਹੈ। ਦੱਸ ਦਈਏ ਕਿ ਪੁਲਿਸ ਨੇ ਇੱਕ ਮੁਲਜ਼ਮ ਨੂੰ ਵੱਡੀ ਮੁਸ਼ਤੈਦੀ ਨਾਲ ਗ੍ਰਿਫਤਾਰ ਕੀਤਾ ਹੈ, ਬਾਕੀ ਤਿੰਨ ਮੁਲਜ਼ਮ ਹਾਲੇ ਫਰਾਰ ਹਨ।

songs on farmers: ਕਿਸਾਨ ਅੰਦੋਲਨ ਨੇ ਬਦਲੀ ਪੰਜਾਬੀ ਕਲਾਕਾਰਾਂ ਦੀ ਸੋਚ, ਕਿਸਾਨਾਂ ਬਾਰੇ ਗਾਣਿਆਂ ਪਾਈ ਯੂ-ਟਿਊਬ 'ਤੇ ਧਮਾਲ, ਹੋ ਰਹੇ ਖੂਬ ਵਾਇਰਲ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904