ਮਾਨਸਾ: ਮਾਨਸਾ ਜ਼ਿਲ੍ਹੇ ਦੇ ਪਿੰਡ ਭਾਦੜਾ ਦੇ 42 ਸਾਲਾ ਕਿਸਾਨ ਮੱਖਣ ਸਿੰਘ ਨੇ ਕਣਕ ਦੀ ਫਸਲ ਦੇ ਘੱਟ ਝਾੜ ਤੋਂ ਪਰੇਸ਼ਾਨ ਹੋ ਕੇ ਫਾਹਾ ਲਾ ਖੁਦਕੁਸ਼ੀ ਕਰ ਲਈ। ਕਿਸਾਨ ਕੋਲ ਮਹਿਜ ਸਵਾ ਦੋ ਏਕੜ ਜ਼ਮੀਨ ਸੀ ਤੇ ਉਹ ਪੰਜ ਲੱਖ ਰੁਪਏ ਦਾ ਕਰਜ਼ਦਾਰ ਸੀ। ਉੱਧਰ ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨ ਉੱਤੇ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ। ਜਦੋਂ ਕਿ ਕਿਸਾਨ ਆਪਣੇ ਪਿੱਛੇ ਮਾਤਾ ਪਿਤਾ, ਪਤਨੀ ਅਤੇ ਦੋ ਬੱਚਿਆਂ ਨੂੰ ਛੱਡ ਗਿਆ ਹੈ।


ਮਾਨਸਾ ਜਿਲ੍ਹੇ ਦੇ ਪਿੰਡ ਭਾਦੜਾ ਵਿੱਚ ਦੋ ਬੱਚਿਆਂ ਦੇ ਪਿਤਾ 42 ਸਾਲਾਂ ਕਿਸਾਨ ਮੱਖਣ ਸਿੰਘ ਪੁੱਤਰ ਝੰਡਾ ਸਿੰਘ ਨੇ ਕਣਕ ਦੀ ਫਸਲ ਦਾ ਝਾੜ ਘੱਟ ਨਿਕਲਣ ਤੋਂ ਪ੍ਰੇਸ਼ਾਨ ਹੋ ਖੇਤ ਵਿੱਚ ਬਣੇ ਕੋਠੇ ਵਿੱਚ ਫਾਹਾ ਲਗਾਕੇ ਖੁਦਕੁਸ਼ੀ ਕਰ ਲਈ। ਪਿੰਡ ਵਾਸੀ ਪਰਮਿੰਦਰ ਸਿੰਘ ਅਤੇ ਬਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਮੱਖਣ ਸਿੰਘ ਕੋਲ ਮਹਿਜ਼ ਸਵਾ ਦੋ ਕਿੱਲੇ ਜ਼ਮੀਨ ਸੀ ਅਤੇ ਇਸ ਵਾਰ ਕਣਕ ਦਾ ਝਾੜ ਘੱਟ ਨਿਕਲਣ ਕਾਰਨ ਮੱਖਣ ਸਿੰਘ 2-3 ਦਿਨਾਂ ਤੋਂ ਪ੍ਰੇਸ਼ਾਨ ਸੀ। ਉਹਨਾਂ ਕਿਹਾ ਕਿ ਕਣਕ ਦਾ ਝਾੜ ਘੱਟ ਨਿਕਲਣ ਕਾਰਨ ਮੱਖਣ ਸਿੰਘ ਦੇ ਸਿਰ ਕਰਜ਼ ਉਸੇ ਤਰ੍ਹਾਂ ਬਰਕਰਾਰ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਮਜਦੂਰ ਕਿਸਾਨ ਦੇ ਪਰਿਵਾਰ ਨੂੰ ਬਣਦਾ ਮੁਆਵਜ਼ਾ ਦੇਵੇ।


ਥਾਣਾ ਸਦਰ ਬੁਢਲਾਡਾ ਦੀ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤਾ। ਜਾਂਚ ਅਧਿਕਾਰੀ ਤੇਜਾ ਸਿੰਘ ਨੇ ਦੱਸਿਆ ਕਿ ਮੱਖਣ ਸਿੰਘ ਪੁੱਤਰ ਝੰਡਾ ਸਿੰਘ ਵਾਸੀ ਪਿੰਡ ਭਾਦੜਾ ਨੇ ਆਰਥਿਕ ਤੰਗੀ ਕਾਰਨ ਖੇਤ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਪਤਨੀ ਹਰਦੀਪ ਕੌਰ ਦੇ ਬਿਆਨ ਤੇ ਧਾਰਾ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।


ਮਾਨਸਾ ਜ਼ਿਲ੍ਹੇ ਦੇ ਪਿੰਡ ਕੁਲਰੀਆਂ ਦੇ 22 ਸਾਲਾ ਕਿਸਾਨ ਜਗਜੀਤ ਸਿੰਘ ਨੇ ਆਦਤੀਆ ਤੋਂ ਪਰੇਸ਼ਾਨ ਹੋ ਕੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਖੁਦਕੁਸ਼ੀ, ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ


ਪੰਜਾਬ 'ਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਲਗਾਤਾਰ ਵੱਧ ਰਹੀਆਂ ਹਨ, ਤਾਜ਼ਾ ਮਾਮਲਾ ਮਾਨਸਾ ਜ਼ਿਲ੍ਹੇ ਦੇ ਪਿੰਡ ਕੁਲਰੀਆਂ ਦਾ ਹੈ, ਜਿੱਥੇ 22 ਸਾਲਾ ਕਿਸਾਨ ਜਗਜੀਤ ਸਿੰਘ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ, ਪਰਿਵਾਰਕ ਮੈਂਬਰਾਂ ਅਤੇ ਕਿਸਾਨ ਗਰੋਹ ਦੇ ਆਗੂਆਂ ਨੇ ਦੱਸਿਆ ਕਿ ਪੀੜਤ ਕਿਸਾਨ ਦਾ ਸਮੱਗਲਰਾਂ ਦੇ ਕਰੀਬ ਆਇਆ ਸੀ 8 ਲੱਖ ਦਾ ਕਰਜ਼ਾ, ਆੜਤੀਆ ਨੇ ਵਿਆਜ ਲੈ ਕੇ 11 ਲੱਖ ਦਾ ਕਰਜ਼ਾ ਲਿਆ ਸੀ ਤੇ ਕਿਸਾਨ ਨੇ 9 ਲੱਖ ਦਾ ਕਰਜ਼ਾ ਮੋੜ ਦਿੱਤਾ ਸੀ ਤੇ 2 ਲੱਖ ਦਾ ਕਰਜ਼ਾ ਬਾਕੀ ਸੀ। ਅਤੇ ਆੜ੍ਹਤੀਏ ਕੋਲ ਕਿਸਾਨ ਦੇ ਖਾਲੀ ਚੈਕ ਸਨ, ਜਿਸ ਕਾਰਨ ਕਿਸਾਨ ਲਗਾਤਾਰ ਪਰੇਸ਼ਾਨ ਰਹਿੰਦਾ ਸੀ।ਉਸ ਨੇ ਦੋਸ਼ ਲਗਾਇਆ ਕਿ ਮ੍ਰਿਤਕ ਜਗਜੀਤ ਸਿੰਘ ਨੇ ਆੜਤੀਆਂ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।ਜਹਿਰੀਲੀ ਦਵਾਈ ਪੀ ਕੇ ਜਗਜੀਤ ਸਿੰਘ ਦੀ ਮੌਤ ਹੋ ਗਈ,ਪਰਿਵਾਰ ਮੈਂਬਰਾਂ ਅਤੇ ਕਿਸਾਨ ਆਗੂਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਸ਼ੀ ਆੜ੍ਹਤੀਆਂ ਸਮੇਤ ਉਨ੍ਹਾਂ ਦੇ ਸਾਥੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਪਰਿਵਾਰ ਨੂੰ 10 ਲੱਖ ਦਾ ਮੁਆਵਜ਼ਾ ਅਤੇ ਪਰਿਵਾਰ ਦੇ 1 ਮੈਂਬਰ ਨੂੰ ਨੌਕਰੀ ਦਿੱਤੀ ਜਾਵੇ।


ਇੱਕ ਹੋਰ ਘਟਨਾ 'ਚ ਮਾਨਸਾ ਜ਼ਿਲ੍ਹੇ ਦੇ ਪਿੰਡ ਕੁਲਰੀਆਂ ਦੇ 22 ਸਾਲਾ ਕਿਸਾਨ ਜਗਜੀਤ ਸਿੰਘ ਨੇ ਆੜ੍ਹਤੀਏ ਤੋਂ ਪਰੇਸ਼ਾਨ ਹੋ ਕੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ।ਪੰਜਾਬ 'ਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਲਗਾਤਾਰ ਵੱਧ ਰਹੀਆਂ ਹਨ, ਤਾਜ਼ਾ ਮਾਮਲਾ ਮਾਨਸਾ ਜ਼ਿਲ੍ਹੇ ਦੇ ਪਿੰਡ ਕੁਲਰੀਆਂ ਦਾ ਹੈ, ਜਿੱਥੇ 22 ਸਾਲਾ ਕਿਸਾਨ ਜਗਜੀਤ ਸਿੰਘ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ, ਪਰਿਵਾਰਕ ਮੈਂਬਰਾਂ ਅਤੇ ਕਿਸਾਨ ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਪੀੜਤ ਕਿਸਾਨ ਨੇ ਆੜ੍ਹਤੀਏ ਤੋਂ ਕਰੀਬ 8 ਲੱਖ ਦਾ ਕਰਜ਼ਾ ਲਿਆ ਸੀ ਜਿਸਨੂੰ ਆੜ੍ਹਤੀਏ ਨੇ ਵਿਆਜ ਲਗਾ ਕੇ 11 ਲੱਖ ਰੁਪਏ ਕਰ ਦਿੱਤਾ। ਕਿਸਾਨ ਨੇ 9 ਲੱਖ ਦਾ ਕਰਜ਼ਾ ਮੋੜ ਦਿੱਤਾ ਸੀ ਤੇ 2 ਲੱਖ ਦਾ ਕਰਜ਼ਾ ਬਾਕੀ ਸੀ। 


ਆੜ੍ਹਤੀਏ ਕੋਲ ਕਿਸਾਨ ਦੇ ਖਾਲੀ ਚੈਕ ਸਨ, ਜਿਸ ਕਾਰਨ ਕਿਸਾਨ ਲਗਾਤਾਰ ਪਰੇਸ਼ਾਨ ਰਹਿੰਦਾ ਸੀ।ਉਸ ਨੇ ਦੋਸ਼ ਲਗਾਇਆ ਕਿ ਮ੍ਰਿਤਕ ਜਗਜੀਤ ਸਿੰਘ ਨੇ ਆੜਤੀਆਂ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਕਿਸਾਨ ਆਗੂਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਸ਼ੀ ਆੜ੍ਹਤੀਆਂ ਸਮੇਤ ਉਨ੍ਹਾਂ ਦੇ ਸਾਥੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਪਰਿਵਾਰ ਨੂੰ 10 ਲੱਖ ਦਾ ਮੁਆਵਜ਼ਾ ਅਤੇ ਪਰਿਵਾਰ ਦੇ 1 ਮੈਂਬਰ ਨੂੰ ਨੌਕਰੀ ਦਿੱਤੀ ਜਾਵੇ।