ਗੁਰਦਾਸਪੁਰ: ਵਿਸਾਖੀ ਦੇ ਤਿਹਾਰ ਤੇ ਲੱਗੇ ਮੇਲੇ ਵਿਚ ਗਈਆਂ ਦੋ ਨੌਜਵਾਨ ਲੜਕੀਆਂ ਬਿਆਸ ਦਰਿਆ ਵਿੱਚ ਡੁੱਬ ਗਈਆਂ।ਦੇਰ ਸ਼ਾਮ ਇੱਕ ਲੜਕੀ ਦੀ ਲਾਸ਼ ਦਰਿਆ ਵਿਚੋਂ ਮਿਲੀ ਜਦਕਿ ਦੂਜੀ ਦੀ ਭਾਲ ਅਜੇ ਜਾਰੀ ਹੈ।
ਜਾਣਕਾਰੀ ਦਿੰਦੇ ਹੋਏ ਥਾਣਾ ਭੈਣੀ ਮੀਆਂ ਖਾਣ ਦੇ ਐਸਐਚਓ ਇੰਸਪੈਕਟਰ ਸੁਦੇਸ਼ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਭੈਣੀ ਮੀਆਂ ਖਾਣ ਦੇ ਅਧੀਨ ਪੈਂਦੇ ਪਿੰਡ ਮੌਚਪੁਰ ਦੀ ਰਹਿਣ ਵਾਲੀ ਕਾਲੋ (9) ਪੁਤਰੀ ਬਿੱਲਾ ਅਤੇ ਰਾਜਿੰਦਰ ਕੌਰ (17) ਪੁਤਰੀ ਦਲਬੀਰ ਸਿੰਘ ਵਿਸਾਖੀ ਦੇ ਮੌਕੇ ਤੇ ਮੇਲੇ ਵਿਚ ਸ਼ਾਮਿਲ ਹੋਣ ਗਈਆਂ ਸਨ।
ਬਿਆਸ ਦਰਿਆ ਵਿੱਚ ਨ੍ਹਾਉਂਦਿਆ ਉਹ ਦੋਵੇਂ ਡੂੰਗੇ ਪਾਣੀ ਵਿੱਚ ਚਲਿਆਂ ਗਈਆਂ, ਜਿਸ ਕਾਰਨ ਉਹ ਰੁੱੜ੍ਹ ਗਈਆਂ। ਨੇੜੇ ਦੇ ਲੋਕਾਂ ਨੇ ਉਹਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਸਫਲਤਾ ਨਹੀਂ ਮਿਲੀ। ਦੇਰ ਸ਼ਾਮ ਕਾਲੋ ਦੀ ਲਾਸ਼ ਥਾਣਾ ਦਸੂਆ ਦੀ ਹੱਦ ਵਿੱਚ ਬਰਾਮਦ ਹੋਈ, ਪਰ ਰਾਜਵਿੰਦਰ ਕੌਰ ਦੇ ਬਾਰੇ ਅਜੇ ਤੱਕ ਕੁਝ ਨਹੀਂ ਪਤਾ ਲੱਗ ਸਕਿਆ। ਐਸਐਚਓ ਸੁਦੇਸ਼ ਕੁਮਾਰ ਨੇ ਦਸਿਆ, ਕਿ ਰਾਜਵਿੰਦਰ ਕੌਰ ਦੀ ਲਾਸ਼ ਨੂੰ ਲੱਭਣ ਲਈ ਸਵੇਰੇ ਬਿਆਸ ਦਰਿਆ ਵਿੱਚ ਗੋਤਾਖੋਰਾ ਦੀ ਮਦਦ ਲਈ ਜਾਵੇਗੀ।