ਸ਼੍ਰੀ ਮੁਕਤਸਰ ਸਾਹਿਬ ਸੜਕ ਹਾਦਸੇ 'ਚ 2 ਦੀ ਮੌਤ
ਏਬੀਪੀ ਸਾਂਝਾ | 01 Oct 2020 11:46 PM (IST)
ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਸੜਕ ਹਾਦਸਾ ਵਾਪਰਿਆ ।
ਸੰਕੇਤਕ ਤਸਵੀਰ
ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਸੜਕ ਹਾਦਸਾ ਵਾਪਰਿਆ ।ਹਾਦਸੇ ਵਿਚ ਅਣਪਛਾਤੇ ਵਾਹਨ ਦੀ ਚਪੇਟ ਵਿੱਚ ਆਉਣ ਨਾਲ ਮੋਟਰਸਾਇਕਲ ਸਵਾਰ 2 ਦੀ ਮੌਕੇ ਉੱਤੇ ਮੌਤ ਹੋ ਗਈ। ਮ੍ਰਿਤਕਾਂ ਵਿਚ ਇਕ ਆਦਮੀ ਅਤੇ ਇਕ ਔਰਤ ਹਨ। ਮ੍ਰਿਤਕ ਗੁਰੁਹਰਸਾਹਏ ਦੇ ਰਹਿਣ ਵਾਲੇ ਸਨ ਮੌਕੇ ਉੱਤੇ ਪਹੁੰਚ ਕੇ ਥਾਣਾ ਸਿਟੀ ਦੀ ਪੁਲਿਸ ਨੇ ਲਾਸ਼ਾਂਂ ਨੂੰ ਕੱਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਪੁਲਿਸ ਨੇ ਮਾਮਲੇ 'ਚ ਅੱਗੇ ਦੀ ਕਾਰਵਾਹੀ ਸ਼ੁਰੂ ਕਰ ਦਿੱਤੀ ਥਾਣਾ ਸਿਟੀ ਪ੍ਰਭਾਰੀ ਮੋਹਨਲਾਲ ਨੇ ਦੱਸਿਆ ਕਿ ਮੁਕਤਸਰ ਦੇ ਇਕ ਨਿਜੀ ਹਸਪਤਾਲ ਵਿੱਚ ਦਾਖਲ ਆਪਣੇ ਰਿਸ਼ਤੇਦਾਰ ਦਾ ਪਤਾ ਲੈਣ ਆਏ ਬਚਨ ਸਿੰਘ ( 52 ) ਅਤੇ ਉਸਦੀ ਪਤਨੀ ਗੁਰਪ੍ਰੀਤ ਕੌਰ ( 50 ) ਆਪਣੇ ਮੋਟਰਸਾਇਕਿਲ ਸਪਲੇਂਡਰ ਨੰਬਰ ਪੀਬੀ 05 ਆਰ 4425 ਆਏ ਸਨ । ਸ਼ਾਮ ਕਰੀਬ ਪੰਜ ਵਜੇ ਉਹ ਵਾਪਸ ਆਪਣੇ ਪਿੰਡ ਜਾਣ ਲੱਗੇ ਤਾਂ ਕੋਟਕਪੁਰਾ - ਜਲਾਲਾਬਾਦ ਬਾਈਪਾਸ ਉੱਤੇ ਉਨ੍ਹਾਂ ਨੂੰ ਕਿਸੇ ਅਗਿਆਤ ਵਹੀਕਲ ਨੇ ਫੇਟ ਮਾਰ ਦਿੱਤੀ । ਜਿਸਦੇ ਨਾਲ ਦੀ ਦੰਪੱਤੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ । ਪੁਲਿਸ ਦੁਆਰਾ ਵਹੀਕਲ ਦੀ ਤਲਾਸ਼ ਕੀਤੀ ਜਾ ਰਹੀ ਹੈ । ਪਤਾ ਚਲਾ ਹੈ ਕਿ ਦੰਪੱਤੀ ਦੇ ਤਿੰਨ ਬੱਚੇ ਹੈ । ਜਿਸ ਵਿਚੋਂ ਇੱਕ ਮੁੰਡਾ ਅਤੇ ਤਿੰਨ ਲਡ਼ਕੀਆਂ ਹੈ।