ਬਰਨਾਲਾ: ਬਰਨਾਲਾ ਜ਼ਿਲ੍ਹਾ ਦੀ ਇੱਕ ਮਹਿਲਾ ਤੇ ਪੁਰਸ਼ 'ਚ ਕੋਰੋਨਾ ਵਾਇਰਸ ਦੇ ਲਛਣ ਪਾਏ ਗਏ ਹਨ। ਦੱਸਿਆ ਜਾਂਦਾ ਹੈ ਕਿ ਇਹ ਲੋਕ 10 ਦਿਨ ਪਹਿਲਾਂ ਦੁਬਈ ਤੋਂ ਆਏ ਸਨ। ਦੋਨਾਂ ਮਰੀਜ਼ਾਂ ਦੇ ਸੈਪਲ ਕੋਰੋਨਾਵਾਇਰਸ ਟੈਸਟ ਲਈ ਲੈਬ 'ਚ ਭੇਜੇ ਗਏ ਹਨ। ਇਨ੍ਹਾਂ ਦੇ ਸੰਪਰਕ 'ਚ ਆਏ 28 ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਇਨ੍ਹਾਂ ਦੇ ਘਰ ਤੇ ਮੁਹੱਲੇ ਨੂੰ ਸੀਲ ਕਰ ਦਿੱਤਾ ਹੈ।
ਇਸ ਮਾਮਲੇ ਦੀ ਵਧੇਰੇ ਜਾਣਕਾਰੀ ਦਿੰਦੇ ਹੋਏ ਬਰਨਾਲਾ ਦੇ ਸਿਵਲ ਸਰਜਨ ਡਾ ਗੁਰਿੰਦਰਬੀਰ ਸਿੰਘ ਨੇ ਦਿੱਸਿਆ ਕਿ ਉਨ੍ਹਾਂ ਨੂੰ ਇੱਕ ਰਿਪੋਰਟ 'ਚ ਪਤਾ ਲੱਗਾ ਕਿ ਬਰਨਾਲਾ ਦੇ ਚਾਰ ਜੋੜੇ ਦੁਬਈ ਘੁੰਮ ਕੇ ਆਏ ਹਨ। ਉਨ੍ਹਾਂ ਦੱਸਿਆ ਕਿ ਮਹਿਲਾ ਦੀ ਹਾਲਤ ਪਿਛਲੇ 3-4 ਦਿਨਾਂ ਤੋਂ ਵਿਗੜਨੀ ਸ਼ੁਰੂ ਹੋ ਗਈ ਤੇ ਫਿਰ ਉਸਨੂੰ ਸਿਵਲ ਹਸਪਤਾਲ 'ਚ ਭਰਤੀ ਕਰ ਅਲੱਗ ਰੱਖਿਆ ਗਿਆ ਹੈ। ਇਹ ਮਹਿਲਾ 28 ਲੋਕਾਂ ਦੇ ਸੰਪਰਕ 'ਚ ਆਈ ਸੀ ਜਿਨ੍ਹਾਂ 'ਚ ਪੁਰਸ਼ ਨੂੰ ਵੀ ਦਾਖਲ ਕਰ ਦੋਨਾਂ ਦੇ ਬਲੱਡ ਸੈਂਪਲ ਪਟਿਆਲਾ ਭੇਜੇ ਗਏ ਹਨ।