ਨਵੀਂ ਦਿੱਲੀ: ਕਿਸਾਨਾਂ ਦਾ ਖੇਤੀ ਕਾਨੂੰਨਾਂ ਖਿਲਾਫ ਗੁੱਸਾ ਘੱਟ ਨਹੀਂ ਰਿਹਾ। ਉਨ੍ਹਾਂ ਦਾ ਜੋਸ਼ ਦਿਨੋ ਦਿਨ ਵਧਦਾ ਨਜ਼ਰ ਆ ਰਿਹਾ ਹੈ। ਅਜਿਹੇ ‘ਚ ਪੰਜਾਬੀ ਨੌਜਵਾਨਾਂ ਦੇ ਜੋਸ਼ ਦੀ ਇੱਕ ਹੋਰ ਮਿਸਾਲ ਕਾਈਮ ਕੀਤੀ ਹੈ ਜੋਵਨ ਪ੍ਰੀਤ ਸਿੰਘ ਅਤੇ ਗੁਰਿੰਦਰ ਜੀਤ ਨੇ। ਜਿਨ੍ਹਾਂ ਨੇ ਰਾਸ਼ਟਰੀ ਰਾਜਧਾਨੀ ਦੀਆਂ ਸਰਹੱਦਾਂ 'ਤੇ ਮੁਜ਼ਾਹਰਾਕਾਰੀ ਕਿਸਾਨਾਂ ਵਿਚ ਸ਼ਾਮਲ ਹੋਣ ਲਈ ਆਪਣੇ ਸਾਈਕਲਾਂ 'ਤੇ ਦਿੱਲੀ ਲਈ ਨਿਕਲੇ। ਉਨ੍ਹਾਂ ਨੇ ਦਿੱਲੀ ਕੂਚ ਲਈ ਆਪਣੇ ਛੋਟੇ ਬੈਗਾਂ ਵਿਚ ਦੋ ਪਜਾਮਾ, ਇੱਕ ਮੋਬਾਈਲ ਫੋਨ ਚਾਰਜਰ ਅਤੇ ਇੱਕ ਪਾਣੀ ਦੀ ਬੋਤਲ ਰੱਖੀ।


ਇਸ ਦੌਰਾਨ ਜੋਵਾਨ ਪ੍ਰੀਤ ਨੇ ਕਿਹਾ, “ਪੁਲਿਸ ਟਰੈਕਟਰਾਂ ਨੂੰ ਬੈਰੀਕੇਡ ਪਾਰ ਕਰਨ ਨਹੀਂ ਦੇਵੇਗੀ। ਪਰ ਸਾਈਕਲ ਤਾਂ ਜਾ ਸਕਦੇ ਹਨ।” 24 ਅਤੇ 26 ਸਾਲ ਦੀ ਇਹ ਜੋੜੀ ਦੋ ਦਿਨ ਪਹਿਲਾਂ ਪੰਜਾਬ ਦੇ ਬਰਨਾਲਾ ਤੋਂ ਆਪਣੇ ਸਾਈਕਲ 'ਤੇ ਚਲੀ ਸੀ, ਇਹ ਸੋਚਦਿਆਂ ਕਿ ਪ੍ਰਦਰਸ਼ਨ ਵਾਲੀਆਂ ਥਾਂਵਾਂ ਦੇ ਆਸ ਪਾਸ ਪੁਲਿਸ ਨਾਕਾਬੰਦੀ ਅਤੇ ਟ੍ਰੈਫਿਕ ਜਾਮ ਤੋਂ ਬਚਣ ਲਈ ਇਹ ਇੱਕ ਬਿਹਤਰ ਵਿਕਲਪ ਹੈ।

ਗੁਰਿੰਦਰ ਜੀਤ ਨੇ ਕਿਹਾ “ਇੱਥੇ ਖਾਣਾ ਜਾਂ ਹੋਰ ਕੁਝ ਲਿਜਾਣ ਦੀ ਜ਼ਰੂਰਤ ਨਹੀਂ ਸੀ। ਸਾਡੇ ਬੈਕਪੈਕਾਂ ਵਿਚ ਸਾਡੇ ਕੋਲ ਸਿਰਫ ਦੋ ਪਜਾਮੇ, ਇੱਕ ਮੋਬਾਈਲ ਫੋਨ ਚਾਰਜਰ ਅਤੇ ਇੱਕ ਪਾਣੀ ਦੀ ਬੋਤਲ ਹੈ। ਅਸੀਂ ਲਗਪਗ 300 ਕਿਲੋਮੀਟਰ ਦੀ ਯਾਤਰਾ ਕੀਤੀ ਅਤੇ ਦੋ ਰਾਤਾਂ ਸੜਕਾਂ ਦੇ ਨਾਲ-ਨਾਲ ਕਤਾਰਾਂ ਵਿਚ ਖੜੀਆਂ ਟਰੈਕਟਰ ਟਰਾਲੀਆਂ ਵਿਚ ਗੁਜ਼ਾਰੀਆਂ। ਜਿੱਤੇ ਸਾਨੂੰ ਭੋਜਨ ਦਿੱਤਾ ... ਇਸੇ ਚੀਜ਼ ਦੀ ਕੋਈ ਘਾਟ ਨਹੀਂ ਸੀ।"

ਉਨ੍ਹਾਂ ਕਿਹਾ ਕਿ ਉਹ ਟਿੱਕਰੀ, ਚਿੱਲਾ ਅਤੇ ਗਾਜੀਪੁਰ ਸਮੇਤ ਸਾਰੇ ਸਰਹੱਦੀ ਥਾਂਵਾਂ ਜਿੱਥੇ ਕਿਸਾਨ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਦਾ ਦੌਰਾ ਕਰਨ ਦੀ ਯੋਜਨਾ ਬਣਾ ਰਹੇ ਹਨ।

ਕਿਸਾਨਾਂ ਦੇ ਸਮਰਥਨ ‘ਚ ਆਈ ਪੰਜਾਬ ਕਾਂਗਰਸ, ਕਿਸਾਨ ਪ੍ਰਦਰਸ਼ਨ ਬਾਰੇ ਟਿੱਪਣੀ ਕਰਨ ਵਾਲੇ ਬਿੱਟੂ ਵੀ ਹੋਏ ਸ਼ਾਮਲ

ਨਾਲ ਹੀ ਇਨ੍ਹਾਂ ਨੌਜਵਾਨਾਂ ਨੇ ਕਿਹਾ ਕਿ ਕਿਸਾਨ ਤਿੰਨ ਨਵੇਂ ਕਾਨੂੰਨ ਨਹੀਂ ਚਾਹੁੰਦੇ। ਸਰਕਾਰ ਨੂੰ ਚਾਹੀਦਾ ਹੈ ਕਿ ਬਿਜਲੀ ਦੀਆਂ ਦਰਾਂ ਘੱਟ ਕੀਤੀਆਂ ਜਾਣ ਅਤੇ ਇਸ ਦੀ ਬਜਾਏ ਸਾਡੇ ਕਰਜ਼ੇ ਮੁਆਫ ਕੀਤੇ ਜਾਣ। ਨਾਲ ਹੀ ਗੁਰਿੰਦਰ ਜੀਤ ਨੇ ਕਿਹਾ ਕਿ ਕਈ ਹੋਰ ਲੋਕ ਸੜਕਾਂ ‘ਤੇ ਮਿਲੇ ਜਿਨ੍ਹਾਂ ਨੇ ਦੋਵਾ ਨਾਲ ਮੁਲਾਕਾਤ ਮਗਰੋਂ ਸਾਈਕਲ ‘ਤੇ ਚਲਣ ਦਾ ਸੋਚਿਆ।

ਦੱਸ ਦਈਏ ਕਿ ਕਿਸਾਨਾਂ ਵਲੋਂ 8 ਦਸੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 5 ਵਾਰ ਕੇਂਦਰ ਨਾਲ ਮੀਟਿੰਗ ਮਗਰੋਂ ਹੁਣ 9 ਦਸੰਬਰ ਨੂੰ ਕਿਸਾਨਾਂ ਅਤੇ ਕੇਂਦਰ ਦੀ 6ਵੇਂ ਗੇੜ ਦੀ ਮੀਟਿੰਗ ਹੈ। ਕਿਸਾਨ ਕੇਂਦਰ ਵਲੋਂ ਲਿਆਂਦੇ ਤਿੰਨੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਅਤੇ ਐਮਐਸਪੀ ‘ਤਿ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਹਨ। ਪਰ ਸਰਕਾਰ ਕਾਨੂੰਨਾਂ ‘ਚ ਸੋਧ ਕਰਨ ਦੀ ਗੱਲ ਕਰ ਰਹੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904