Ukraine-Russia War: ਰੂਸ ਪਾਸਿਓਂ ਯੂਕਰੇਨ ਵਿੱਚ ਲਗਾਤਾਰ ਬੰਬਾਰੀ ਅਤੇ ਗੋਲੀਬਾਰੀ ਹੋ ਰਹੀ ਹੈ। ਇੰਨਾ ਹੀ ਨਹੀਂ ਉੱਥੇ ਸਥਿਤੀ ਪੂਰੀ ਤਰ੍ਹਾਂ ਬੇਕਾਬੂ ਹੋ ਗਈ ਹੈ ਅਤੇ ਉੱਥੇ ਦੇ ਲੋਕਾਂ ਦੇ ਨਾਲ-ਨਾਲ ਭਾਰਤੀ ਵਿਦਿਆਰਥੀਆਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਸ ਤੌਰ 'ਤੇ ਯੂਕਰੇਨ ਦੇ ਸ਼ਹਿਰ ਖਾਰਕਿਵ 'ਚ ਰੂਸ ਵੱਲੋਂ ਹਮਲੇ ਜਾਰੀ ਹਨ, ਜਿਸ ਕਾਰਨ ਉੱਥੇ ਫਸੇ ਭਾਰਤੀ ਵਿਦਿਆਰਥੀ ਆਪਣੀ ਜਾਨ ਬਚਾਉਣ ਲਈ ਖਾਰਕੀਵ ਸ਼ਹਿਰ ਛੱਡ ਕੇ ਹੰਗਰੀ ਦੀ ਸਰਹੱਦ 'ਤੇ ਪਹੁੰਚ ਰਹੇ ਹਨ ਜਿੱਥੋਂ ਉਨ੍ਹਾਂ ਨੂੰ ਭਾਰਤੀ ਹਵਾਈ ਜਹਾਜ਼ ਰਾਹੀਂ ਵਾਪਸ ਭਾਰਤ ਲਿਆਂਦਾ ਜਾ ਰਿਹਾ ਹੈ ਇਹਨਾਂ ਵਿਦਿਆਰਥੀਆਂ 'ਚ ਪੰਜਾਬ ਦੇ ਜਲੰਧਰ ਦਾ ਕਰਨ ਕਿਸ਼ੋਰ ਵੀ ਵਾਪਸ ਪਰਤਿਆ ਜਿਸ ਨੇ ਮੀਡੀਆ ਨਾਲ ਗੱਲਬਾਤ ਉਥੋਂ ਦੀ ਸਥਿਤੀ ਬਾਰੇ ਦੱਸਿਆ।
ਹੱਡ ਬੀਤੀ ਸੁਣਾਉਂਦੇ ਕਰਨ ਕਿਸ਼ੋਰ ਨੇ ਦੱਸਿਆ ਕਿ ਉਹ 3 ਸਾਲ ਪਹਿਲਾਂ MBBS ਦੀ ਪੜ੍ਹਾਈ ਕਰਨ ਲਈ ਖਾਰਕਿਵ ਗਿਆ ਸੀ ਜਦ ਖਾਰਕੀਵ 'ਚ ਹਾਲਾਤ ਬਹੁਤ ਜ਼ਿਆਦਾ ਨਾਜ਼ੁਕ ਹੋ ਗਏ ਕਾਂ ਉਹ ਆਪਣੀ ਜਾਨ ਬਚਾਉਣ ਲਈ ਬੰਕਰਾਂ 'ਚ ਰਹਿਣ ਨੂੰ ਮਜਬੂਰ ਹੋ ਗਏ ਸਨ ਪਰ ਹਮਲੇ ਤੋਂ ਪਹਿਲਾਂ ਹੀ ਬੰਕਰਾਂ ਵਿਚ ਉਹ ਖਾਣ-ਪੀਣ ਦਾ ਸਮਾਨ ਆਪਣੇ ਨਾਲ ਲੈ ਗਏ ਸਨ। 24 ਤਰੀਕ ਨੂੰ ਰੇਲਵੇ ਸਟੇਸ਼ਨ 'ਤੇ ਪਹੁੰਚ ਕੇ, ਹੰਗਰੀ ਦੀ ਸਰਹੱਦ ਲਈ ਰਵਾਨਾ ਹੋਏ। ਫਿਰ ਲਗਾਤਾਰ ਗੋਲੀਬਾਰੀ ਅਤੇ ਬੰਬਾਰੀ ਹੁੰਦੀ ਰਹੀ। ਯੂਕਰੇਨ ਯੂਨੀਵਰਸਿਟੀ ਵੱਲੋਂ ਉਹਨਾਂ ਨੂੰ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਸੀ। ਕਰਨ ਨੇ ਦੱਸਿਆ ਕਿ ਖਾਰਕਿਵ ਵਿੱਚ ਬਣੇ ਬੰਕਰਾਂ ਵਿੱਚ ਅਜੇ ਵੀ ਕਈ ਵਿਦਿਆਰਥੀ ਫਸੇ ਹੋਏ ਹਨ।
ਪੁੱਤਰ ਦੇ ਵਾਪਸ ਆਉਣ 'ਤੇ ਮਾਂ ਨੇ ਵੀ ਖੁਸ਼ੀ ਜ਼ਾਹਰ ਕੀਤੀ ਅਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਨਾਲ ਹੀ ਉੱਥੇ ਫਸੇ ਭਾਰਤੀ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਲਈ ਭਾਰਤ ਸਰਕਾਰ ਨੂੰ ਅਪੀਲ ਕੀਤੀ।
ਇਹ ਵੀ ਪੜ੍ਹੋ : Ukraine Russia War: ਵੱਡੀ ਖ਼ਬਰ! ਰੂਸ ਨੇ ਕੀਤਾ ਸੀਜ਼ ਫਾਇਰ ਦਾ ਐਲਾਨ
ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ
ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ