Mohali News: ਪੰਜਾਬ ਦੇ ਮੋਹਾਲੀ 'ਚ ਸਿਸਵਾ ਰੋਡ 'ਤੇ ਲੰਘੀ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਜਿਸ ਵਿੱਚ ਇੱਕ ਮੁਟਿਆਰ ਸਮੇਤ 3 ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਕ ਨੌਜਵਾਨ ਗੰਭੀਰ ਜ਼ਖਮੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਤਿੰਨਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਮੋਹਾਲੀ ਫੇਜ਼ 6 ਦੇ ਸਿਵਲ ਹਸਪਤਾਲ ਦੀ ਮੋਰਚਰੀ 'ਚ ਰੱਖਵਾ ਦਿੱਤਾ। ਫਿਲਹਾਲ, ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੌਕੇ 'ਤੇ ਮੌਜੂਦ ਲੋਕਾਂ ਦੇ ਅਨੁਸਾਰ, ਕਾਰ ਦੀ ਰਫ਼ਤਾਰ ਬਹੁਤ ਤੇਜ਼ ਹੋਣ ਕਰਕੇ ਉਹ ਬੇਕਾਬੂ ਹੋ ਗਈ, ਜਿਸ ਕਰਕੇ ਕਾਰ ਨੇ ਕਈ ਵਾਰ ਪਲਟੀਆਂ ਖਾਧੀਆਂ। ਕਾਰ ਵਿੱਚ 4 ਲੋਕ ਸਵਾਰ ਸਨ। ਹਾਦਸਾਗ੍ਰਸਤ ਗੱਡੀ ਦੀਆਂ ਖੌਫਨਾਕ ਤਸਵੀਰਾਂ ਰੌਂਗਟੇ ਖੜ੍ਹੇ ਕਰਨ ਵਾਲੀਆਂ ਹਨ। ਤਸਵੀਰਾਂ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਗੱਡੀ ਕਿਵੇਂ ਚਕਨਾ ਚੂਰ ਹੋ ਗਈ।
3 ਦੀ ਮੌਤ, ਇੱਕ ਗੰਭੀਰ
ਪੁਲਿਸ ਮੁਤਾਬਕ ਮਰਨ ਵਾਲਿਆਂ ਵਿੱਚ ਪੰਜਾਬ ਯੂਨੀਵਰਸਿਟੀ (PU) ਦੇ ਫੋਰੈਂਸਿਕ ਸਾਇੰਸ ਦੇ ਪੀਐਚਡੀ ਸਕਾਲਰ ਸ਼ੁਭਮ ਜੱਟਵਾਲ ਸ਼ਾਮਲ ਹਨ, ਜੋ ਯੂਨੀਵਰਸਿਟੀ ਦੇ BH-3 ਹੋਸਟਲ ਵਿੱਚ ਰਹਿੰਦੇ ਸਨ। ਇਸ ਤੋਂ ਇਲਾਵਾ, ਹਾਦਸੇ ਵਿੱਚ ਰੁਬੀਨਾ, ਜੋ ਨੌਕਰੀ ਕਰਦੀ ਸੀ, ਅਤੇ ਸੌਰਭ ਪਾਂਡੇ, ਜੋ PU ਦੇ ਹਿਊਮਨ ਜੀਨੋਮ ਵਿਭਾਗ ਤੋਂ 2023 ਵਿੱਚ ਪਾਸ ਆਊਟ ਹੋਏ ਸਨ ਅਤੇ PGI ਨਾਲ ਜੁੜੇ ਹੋਏ ਸਨ, ਦੀ ਵੀ ਜਾਨ ਚਲੀ ਗਈ।
ਦੁਰਘਟਨਾ ਵਿੱਚ ਇਕੱਲੇ ਜ਼ਖਮੀ ਹੋਣ ਵਾਲੇ ਵਿਅਕਤੀ ਮਨਵਿੰਦਰ ਹਨ, ਜੋ PU ਵਿੱਚ ਫੋਰੈਂਸਿਕ ਸਾਇੰਸ ਦੇ ਰਿਸਰਚ ਸਕਾਲਰ ਹਨ ਅਤੇ ਡੇ-ਸਕਾਲਰ ਵਜੋਂ ਪੜ੍ਹਾਈ ਕਰ ਰਹੇ ਹਨ। ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
PU 'ਚ ਸਟਾਰ ਨਾਈਟ ਦੇ ਦੌਰਾਨ ਵਿਦਿਆਰਥੀ ਦਾ ਕਤਲ
ਦੱਸ ਦਈਏ ਲੰਘੇ ਸ਼ੁੱਕਰਵਾਰ ਨੂੰ ਪੀਯੂ ਦੇ ਵਿੱਚ ਹਰਿਆਣਵੀ ਗਾਇਕ ਮਾਸੂਮ ਸ਼ਰਮਾ ਦੇ ਸ਼ੋਅ ਦੌਰਾਨ ਦੋ ਗੁੱਟਾਂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਝੜਪ ਹੋ ਗਈ ਜਿਸ ਵਿੱਚ ਇੱਕ ਵਿਦਿਆਰਥੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।