ਚੰਡੀਗੜ੍ਹ: ਪੰਜਾਬ ਸਰਕਾਰ ਦੀ ਕੋਸ਼ਿਸ਼ ਤੋਂ ਬਾਅਦ ਕੇਂਦਰ ਨੇ ਜੀਐਸਟੀ ਦਾ 2228 ਕਰੋੜ ਰੁਪਏ ਦਾ ਬਕਾਇਆ ਸੂਬੇ ਨੂੰ ਜਾਰੀ ਕੀਤਾ ਹੈ। ਪੰਜਾਬ ਸਰਕਾਰ ਦਾ ਇਹ ਪੈਸਾ ਅਗਸਤ ਮਹੀਨੇ ਤੋਂ ਕੇਂਦਰ ਕੋਲ ਬਕਾਇਆ ਸੀ। ਅਧਿਕਾਰਿਤ ਬਿਆਨ ਮੁਤਾਬਕ ਕੇਂਦਰੀ ਵਿੱਤੀ ਮੰਤਰਾਲੇ ਵੱਲੋਂ ਇਸ ਬਾਰੇ ਪੰਜਾਬ ਦੇ ਵਿੱਤੀ ਵਿਭਾਗ ਨੂੰ ਜਾਣਕਾਰੀ ਦਿੱਤੀ ਗਈ। 2228 ਕਰੋੜ ਰੁਪਏ ਜਾਰੀ ਹੋਣ ਤੋਂ ਬਾਅਦ ਅਜੇ ਵੀ ਪੰਜਾਬ ਸਰਕਾਰ ਦਾ ਕਰੀਬ 1872 ਕਰੋੜ ਰੁਪਏ ਕੇਂਦਰ ਕੋਲ ਬਕਾਇਆ ਹੈ।
ਇਸ ਤੋਂ ਪਹਿਲਾਂ ਸੂਬਾ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੀਐਸਟੀ ਮੁਆਵਜ਼ਾ ਦੇ ਤੌਰ ‘ਤੇ 4100 ਕਰੋੜ ਰੁਪਏ ਜਾਰੀ ਕਰਨ ‘ਚ ਦੇਰੀ ਤੋਂ ਨਾਰਾਜ਼ਗੀ ਜ਼ਾਹਿਰ ਕੀਤੀ ਸੀ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤੋਂ ਇਸ ਮਾਮਲੇ ‘ਚ ਦਖਲ ਦੇਣ ਦੀ ਅਪੀਲ ਕੀਤੀ ਸੀ।
ਦੱਸ ਦਈਏ ਕਿ ਕੇਂਦਰ ਸਰਕਾਰ ਨੇ ਜੀਐਸਟੀ ਮੁਆਵਜ਼ੇ ਵਜੋਂ ਸੂਬਿਆਂ ਨੂੰ ਸੋਮਵਾਰ ਨੂੰ 35,298 ਕਰੋੜ ਰੁਪਏ ਜਾਰੀ ਕੀਤੇ ਹਨ। ਇਸ ‘ਚ ਪੰਜਾਬ, ਪੱਛਮੀ ਬੰਗਾਲ ਤੇ ਕੇਰਲ ਜਿਹੇ ਸੂਬੇ ਸ਼ਾਮਲ ਹਨ। ਜੀਐਸਟੀ ਇੱਕ ਜੁਲਾਈ 2017 ਨੂੰ ਲਾਗੂ ਹੋਇਆ ਹੈ। ਇਸ ਕਾਨੂੰਨ ਤਹਿਤ ਸੂਬਿਆਂ ਦੇ ਮਾਲੀਏ ਦੇ ਨੁਕਸਾਨ ਦੇ ਬਦਲੇ ਮੁਆਵਜ਼ੇ ਦਾ ਵਾਅਦਾ ਕੀਤਾ ਗਿਆ ਹੈ।
ਕੈਪਟਨ ਸਰਕਾਰ ਨੂੰ ਮੋਦੀ ਦਾ ਗੱਫਾ, 2228 ਕਰੋੜ ਰੁਪਏ ਜਾਰੀ
ਏਬੀਪੀ ਸਾਂਝਾ
Updated at:
17 Dec 2019 11:55 AM (IST)
ਪੰਜਾਬ ਸਰਕਾਰ ਦੀ ਕੋਸ਼ਿਸ਼ ਤੋਂ ਬਾਅਦ ਕੇਂਦਰ ਨੇ ਜੀਐਸਟੀ ਦਾ 2228 ਕਰੋੜ ਰੁਪਏ ਦਾ ਬਕਾਇਆ ਸੂਬੇ ਨੂੰ ਜਾਰੀ ਕੀਤਾ ਹੈ। ਪੰਜਾਬ ਸਰਕਾਰ ਦਾ ਇਹ ਪੈਸਾ ਅਗਸਤ ਮਹੀਨੇ ਤੋਂ ਕੇਂਦਰ ਕੋਲ ਬਕਾਇਆ ਸੀ।
- - - - - - - - - Advertisement - - - - - - - - -