Punjab News: ਮੁੱਖ ਮੰਤਰੀ ਭਗਵੰਤ ਮਾਨ ਹੁਰਾਂ ਨੇ ਅੰਮ੍ਰਿਤਸਰ ਵਿਚ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਫਰਵਰੀ 2023 ਤੱਕ ਸਾਰੇ ਸਕੂਲ, ਬਿਜ਼ਨਿਸ ਅਦਾਰੇ ਅਤੇ ਦੁਕਾਨਾਂ ਦੇ ਬੋਰਡ ਪੰਜਾਬੀ ਵਿਚ ਲਿਖੇ ਜਾਣ ਇਸ ਬਿਆਨ ਦੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਕਰਨੈਲ ਸਿੰਘ ਪੀਰਮੁਹੰਮਦ ਨੇ ਸਲਾਘਾ ਕਰਦਿਆ ਕਿਹਾ ਹੈ ਕਿ ਮੁੱਖ ਮੰਤਰੀ ਪੰਜਾਬੀਆ ਨੂੰ ਅਪੀਲ ਕਰਨ ਦੇ ਨਾਲ ਨਾਲ ਸਬੰਧਿਤ ਅਦਾਰਿਆ ਨੂੰ ਸਖਤ ਅੰਦੇਸ਼ ਜਾਰੀ ਕਰਨ ਤੇ ਸਮਾ ਨਿਰਧਾਰਤ ਕਰਨ ਕਿ ਪੂਰੇ ਪੰਜਾਬ ਅੰਦਰ ਸੁੱਧ ਪੰਜਾਬੀ ਭਾਸ਼ਾ ਵਿੱਚ ਬੋਰਡ ਲਗਾਏ ਜਾਣ । ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਮੁੱਖ ਮੰਤਰੀ ਹੁਰਾਂ ਨੇ ਕਿਹਾ ਕਿ ਦੂਜੇ ਤੀਜੇ ਨੰਬਰ ਤੇ ਕੋਈ ਵੀ ਭਾਸ਼ਾ ਲਿਖੋ ਪਰ ਪਹਿਲੇ ਨੰਬਰ ਤੇ ਪੰਜਾਬੀ ਲਿੱਖੀ ਜਾਵੇ ।
ਉਹਨਾਂ ਇਹ ਵੀ ਕਿਹਾ ਕਿ ਸਰਕਾਰ ਦੀ ਸਖਤੀ ਨਾਲ ਨਹੀਂ ਬਲਕਿ ਸਮੂਹ ਪੰਜਾਬੀ ਆਪਣੀ ਜਿੰਮੇਵਾਰੀ ਸਮਝਦਿਆਂ ਪੰਜਾਬੀ ਨੂੰ ਤਰਜੀਹੀ ਭਾਸ਼ਾ ਵਜੋਂ ਉਪਰ ਲਿੱਖਣ ਵਾਲੀ ਗੱਲ ਬੇਹੱਦ ਹੈਰਾਨੀਜਨਕ ਹੈ ਕਿਉਕਿ ਜਿਹੜੇ ਸਰਕਾਰੀ ਜਾ ਗੈਰ ਸਰਕਾਰੀ ਅਦਾਰੇ ਜਾਣਬੁੱਝ ਕੇ ਪੰਜਾਬੀ ਦੀ ਜਗਾ ਹਿੰਦੀ ਜਾ ਅੰਗਰੇਜੀ ਨੂੰ ਤਰਜੀਹ ਦਿੰਦੇ ਨੇ ਉਹਨਾਂ ਤੇ ਸਖਤੀ ਕਰਨੀ ਸਰਕਾਰ ਦਾ ਮੁੱਢਲਾ ਫਰਜ ਹੈ ।
ਕਰਨੈਲ ਸਿੰਘ ਪੀਰਮੁਹੰਮਦ ਨੇ ਇਸ ਮੌਕੇ ਆਪਣੇ ਸਾਥੀਆ ਡਾਕਟਰ ਕਾਰਜ ਸਿੰਘ ਧਰਮ ਸਿੰਘ ਵਾਲਾ, ਗੁਰਮੁੱਖ ਸਿੰਘ ਸੰਧੂ ਗੁਰਬਖਸ਼ ਸਿੰਘ ਸੇਖੋ ਡਾਕਟਰ ਨਿਰਵੈਰ ਸਿੰਘ ਉਪਲ ਨਾਲ ਵਿਚਾਰ ਵਟਾਦਰਾ ਵੀ ਕੀਤਾ ਤੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਰਕਾਰ ਦੇ ਇਸ ਫੈਸਲੇ ਨੂੰ ਪਿੰਡਾ ਸਹਿਰਾ ਕਸਬਿਆ ਤੋ ਇਲਾਵਾ ਸੜਕਾ ਤੇ ਲਿਖੇ ਸਾਈਨ ਬੋਰਡਾ ਤੇ ਵੀ ਪੰਜਾਬੀ ਭਾਸ਼ਾ ਨੂੰ ਪਹਿਲੇ ਨੰਬਰ ਤੇ ਲਿੱਖਣ ਲਿਖਾਉਣ ਦੀ ਸਕ੍ਰੀਨਿੰਗ ਕਰਨ ਦਾ ਫੈਸਲਾ ਕੀਤਾ।
Viral Video: ਸੱਪਾਂ ਦੇ ਝੁੰਡ ਨੂੰ ਹੱਥਾਂ ਨਾਲ ਸੁੱਟਦਾ ਨਜ਼ਰ ਆਇਆ ਵਿਅਕਤੀ, ਵੀਡੀਓ ਦੇਖ ਕੇ ਉੱਡ ਜਾਣਗੇ ਹੋਸ਼!
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :