ਚੰਡੀਗੜ੍ਹ: ਜੇਕਰ ਤੁਹਾਡੇ ਪਰਿਵਾਰ ‘ਚ ਚਾਰ ਮੈਂਬਰ ਹਨ ਤੇ ਹਰ ਦਿਨ ਥੋੜ੍ਹੀ ਸਬਜ਼ੀ ਬਣਦੀ ਹੈ ਤਾਂ ਵੀ ਹਫਤੇ ਦਾ ਖ਼ਰਚਾ ਸਬਜ਼ੀਆਂ ‘ਤੇ ਇੱਕ ਹਜ਼ਾਰ ਰੁਪਰੇ ਤੋਂ ਜ਼ਿਆਦਾ ਬਣਦਾ ਹੈ ਕਿਉਂਕਿ ਇਸ ਸਮੇਂ ਮਹਿੰਗਾਈ ਦਾ ਇਹ ਹਾਲ ਹੈ ਕਿ ਜੇਕਰ ਤੁਸੀਂ ਦੋ ਜਾਂ ਤਿੰਨ ਸਬਜ਼ੀਆਂ ਖਰੀਦਦੇ ਹੋ ਤਾਂ 300 ਤੋਂ 400 ਰੁਪਏ ਖ਼ਰਚ ਹੋ ਜਾਂਦੇ ਹਨ। ਇਨ੍ਹਾਂ ‘ਚ ਸਭ ਤੋਂ ਮਹਿੰਗਾ ਪਿਆਜ਼ ਹੈ।
ਮੰਗਲਵਾਰ ਨੂੰ ਸੈਕਟਰ-26 ਦੀ ਮੰਡੀ ‘ਚ ਪਿਆਜ਼ 80 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਸੀ। ਹਰ ਸੈਕਟਰ ‘ਚ ਲੱਗਣ ਵਾਲੀ ਮੰਡੀ ‘ਚ ਵੀ ਪਿਆਜ਼ ਦੀ ਕੀਮਤ ਇਸ ਤੋਂ ਕੀਤੇ ਜ਼ਿਆਦਾ ਪੈ ਰਹੀ ਸੀ। ਰੇਹੜੀ-ਫੜ੍ਹੀ ਵਾਲੇ ਵੀ ਆਪਣੀ ਮਰਜ਼ੀ ਨਾਲ ਇਸ ਦੀ ਕੀਮਤ ਲਾ ਰਹੇ ਹਨ।
ਪਿਛਲੇ ਮਹੀਨੇ ਪਿਆਜ਼ ਦੀ ਕੀਮਤਾਂ 60 ਰੁਪਏ ਪ੍ਰਤੀ ਕਿਲੋ ‘ਤੇ ਪਹੁੰਚ ਗਈਆਂ ਸੀ। ਵੱਖ-ਵੱਖ ਥਾਂਵਾਂ ‘ਤੇ ਸਪੈਸ਼ਲ ਸਟੌਲ ਲਵਾਏ ਗਏ ਸੀ, ਜੋ ਫੁਡ ਸਪਲਾਈ ਡਿਪਾਰਟਮੈਂਟ ਵੱਲੋਂ ਲਵਾਏ ਗਏ ਸੀ। ਪਿਆਜ਼ ਤੋਂ ਇਲਾਵਾ ਹੋਰਨਾਂ ਸਬਜ਼ੀਆਂ ਦੇ ਰੇਟ ਵੀ 40 ਰੁਪਏ ਪ੍ਰਤੀ ਕਿਲੋ ਤੋਂ ਜ਼ਿਆਦਾ ਹੁੰਦੇ ਜਾ ਰਹੇ ਹਨ ਜਿਸ ਨਾਲ ਆਮ ਲੋਕ ਕਾਫੀ ਪ੍ਰੇਸ਼ਾਨ ਹਨ।
ਇਸ ਸਮੇਂ ਟਮਾਟਰ 60 ਰੁਪਏ, ਨਿੰਬੂ 80, ਬੀਨ 40, ਭਿੰਡੀ 60, ਸ਼ਿਮਲਾ ਮਿਰਚ 50 ਰੁਪਏ ਪ੍ਰਤੀ ਕਿਲੋ ਵਿੱਕ ਰਹੀਆਂ ਹਨ। ਸਬਜ਼ੀਆਂ ਦੀ ਵਧਦੀਆਂ ਕੀਮਤਾਂ ਨੂੰ ਲੈ ਕੇ ਪ੍ਰਸਾਸ਼ਨ ਵੱਲੋਂ ਲੋਕਾਂ ਲਈ ਕੁਝ ਨਹੀਂ ਕੀਤਾ ਜਾ ਰਿਹਾ।
ਸਬਜ਼ੀਆਂ ਵੀ ਰਸੋਈ 'ਚੋਂ ਆਊਟ, ਪਿਆਜ਼ 80 ਰੁਪਏ ਤੋਂ ਪਾਰ
ਏਬੀਪੀ ਸਾਂਝਾ
Updated at:
13 Nov 2019 01:19 PM (IST)
ਮੰਗਲਵਾਰ ਨੂੰ ਸੈਕਟਰ-26 ਦੀ ਮੰਡੀ ‘ਚ ਪਿਆਜ਼ 80 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਸੀ। ਹਰ ਸੈਕਟਰ ‘ਚ ਲੱਗਣ ਵਾਲੀ ਮੰਡੀ ‘ਚ ਵੀ ਪਿਆਜ਼ ਦੀ ਕੀਮਤ ਇਸ ਤੋਂ ਕੀਤੇ ਜ਼ਿਆਦਾ ਪੈ ਰਹੀ ਸੀ।
- - - - - - - - - Advertisement - - - - - - - - -