Milk Price Hike : ਆਮ ਆਦਮੀ ਨੂੰ ਇੱਕ ਵਾਰ ਫ਼ਿਰ ਮਹਿੰਗਾਈ ਦਾ ਵੱਡਾ ਝਟਕਾ ਲੱਗਿਆ। ਭਾਰਤ 'ਚ ਦੁੱਧ ਦੀਆਂ ਕੀਮਤਾਂ ਵੱਧ ਗਈਆਂ ਹਨ।  Amul , ਮਦਰ ਡੇਅਰੀ ਅਤੇ Verka ਨੇ ਦੁੱਧ ਦੀ ਕੀਮਤ ਵਿੱਚ ਪ੍ਰਤੀ ਲੀਟਰ 2 ਰੁਪਏ ਦਾ ਵਾਧਾ ਕਰ ਦਿੱਤਾ ਹੈ। ਇਹ ਵਾਧਾ ਅੱਜ ਤੋਂ ਭਾਵ ਕਿ 14 ਮਈ ਤੋਂ ਲਾਗੂ ਹੋ ਗਿਆ ਹੈ। ਕੰਪਨੀ ਨੇ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਫੀਡ ਦੀਆਂ ਵਧਦੀਆਂ ਕੀਮਤਾਂ ਕਾਰਨ ਕੀਤਾ ਹੈ। 

Continues below advertisement

ਕੀਮਤਾਂ ਕਿੰਨੀਆਂ ਵਧਣਗੀਆਂ?

Continues below advertisement

ਅਮੂਲ ਦੇ ਤਾਜ਼ਾ ਅਪਡੇਟ ਵਿੱਚ ਕਿਹਾ ਗਿਆ ਹੈ ਕਿ ਖਪਤਕਾਰਾਂ ਨੂੰ ਅੱਜ ਤੋਂ ਇੱਕ ਲੀਟਰ ਅਮੂਲ ਦੁੱਧ ਲਈ 2 ਰੁਪਏ ਹੋਰ ਦੇਣੇ ਪੈਣਗੇ। ਇਸਦਾ ਮਤਲਬ ਹੈ ਕਿ ਅਮੂਲ ਨੇ ਕੀਮਤ 2 ਰੁਪਏ ਪ੍ਰਤੀ ਲੀਟਰ ਵਧਾ ਦਿੱਤੀ ਹੈ। ਕੀਮਤਾਂ ਕੱਲ੍ਹ 14 ਮਈ ਤੋਂ ਦੇਸ਼ ਭਰ ਵਿੱਚ ਲਾਗੂ ਹੋ ਗਈਆਂ ਅਤੇ ਇਸਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ 'ਤੇ ਪਵੇਗਾ।

ਅੱਜ ਤੋਂ ਵੱਧ ਗਈਆਂ ਦੁੱਧ ਦੀਆਂ ਕੀਮਤਾਂ

ਅਮੂਲ ਦੁੱਧ ਦੀ ਕੀਮਤ ਵਿੱਚ 1 ਤੋਂ 3 ਰੁਪਏ ਦਾ ਵਾਧਾ ਹੋਇਆ ਹੈ, ਜਿਸ ਕਾਰਨ 500 ਮਿ.ਲੀ. ਅਮੂਲ ਤਾਜ਼ਾ ਦੁੱਧ ਦਾ ਪੈਕੇਟ 28 ਰੁਪਏ ਤੋਂ ਵਧ ਕੇ 29 ਰੁਪਏ ਹੋ ਗਿਆ ਹੈ। ਇਸੇ ਤਰ੍ਹਾਂ 1 ਲੀਟਰ ਅਮੂਲ ਤਾਜ਼ਾ ਦੁੱਧ ਦੀ ਕੀਮਤ 55 ਰੁਪਏ ਤੋਂ ਵਧ ਕੇ 57 ਰੁਪਏ ਹੋ ਗਈ ਹੈ।

ਅਮੂਲ ਟੀ ਸਪੈਸ਼ਲ ਦੁੱਧ ਦੇ 1 ਲੀਟਰ ਦੀ ਕੀਮਤ 63 ਰੁਪਏ ਤੋਂ ਵਧ ਕੇ 66 ਰੁਪਏ ਹੋ ਗਈ ਹੈ। ਮੱਝ ਦੇ ਦੁੱਧ ਦੇ 500 ਮਿ.ਲੀ. ਦੀ ਕੀਮਤ 37 ਰੁਪਏ ਤੋਂ ਵਧ ਕੇ 39 ਰੁਪਏ ਹੋ ਗਈ ਹੈ। ਅਮੂਲ ਗੋਲਡ ਦੀ ਕੀਮਤ 34 ਰੁਪਏ ਤੋਂ ਵਧ ਕੇ 35 ਰੁਪਏ ਹੋ ਗਈ ਹੈ। ਅਮੂਲ ਸ਼ਕਤੀ ਦੁੱਧ ਦੇ 500 ਮਿ.ਲੀ. ਦੀ ਕੀਮਤ 34 ਰੁਪਏ ਤੋਂ ਵਧ ਕੇ 35 ਰੁਪਏ ਹੋ ਜਾਵੇਗੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।