Pratap Singh Bajwa's shawl: ਪੰਜਾਬ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਹਾਸੇ ਮਾਜ਼ਕ ਵੀ ਹੁੰਦੇ ਰਹੇ। ਆਮ ਤੌਰ 'ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਪ੍ਰਤਾਪ ਸਿੰਘ ਬਾਜਵਾ ਅਕਸਰ ਹੀ ਆਹਮੋ-ਸਾਹਮਣੇ ਆ ਜਾਂਦੇ ਹਨ। ਮੰਗਲਵਾਰ ਨੂੰ ਮੁੱਖ ਮੰਤਰੀ ਜਦੋਂ ਬੋਲ ਰਹੇ ਸਨ, ਉਸ ਵੇਲੇ ਪ੍ਰਤਾਪ ਸਿੰਘ ਬਾਜਵਾ ਸਦਨ 'ਚ ਮੌਜੂਦ ਨਹੀਂ ਸਨ।


 ਥੋੜ੍ਹੀ ਹੀ ਦੇਰ ਬਾਅਦ ਬਾਜਵਾ ਬੜੀ ਤੇਜ਼ੀ ਨਾਲ ਸਦਨ 'ਚ ਪੁੱਜੇ। ਬਾਜਵਾ ਸੀਟ 'ਤੇ ਜਿਵੇਂ ਹੀ ਬੈਠੇ ਮੁੱਖ ਮੰਤਰੀ ਨੇ ਕਿਹਾ, ਬਾਜਵਾ ਸਾਬ੍ਹ ਕਿੰਨਾ ਵਧੀਆ ਸ਼ਾਲ ਲੈ ਕੇ ਆਏ ਹਨ। ਉਨ੍ਹਾਂ 'ਤੇ ਕੈਮਰਾ ਕਿਉਂ ਨਹੀਂ ਮਾਰਾਂਗੇ। ਇਸ 'ਤੇ ਸਦਨ 'ਚ ਠਹਾਕੇ ਲੱਗਣ ਲੱਗੇ। ਬਾਜਵਾ ਕੁਝ ਬੋਲ ਵੀ ਨਹੀਂ ਪਾਏ ਸਨ ਕਿ ਸਪੀਕਰ ਨੇ ਕਹਿ ਦਿੱਤਾ ਪਰ ਬਾਜਵਾ ਸਾਬ੍ਹ ਨੇ ਤੁਹਾਡੇ ਕੋਟ ਦੀ ਤਰੀਫ਼ ਨਹੀਂ ਕੀਤੀ। 


ਇਸ 'ਤੇ ਮੁੱਖ ਮੰਤਰੀ ਖੁੱਲ੍ਹ ਕੇ ਹੱਸੇ। ਦੱਸਣਯੋਗ ਹੈ ਕਿ ਬਾਜਵਾ ਲਗਾਤਾਰ ਇਹ ਮੁੱਦਾ ਉਠਾ ਰਹੇ ਸਨ ਕਿ ਸਦਨ 'ਚ ਜਦੋਂ ਵਿਰੋਧੀ ਧਿਰ ਦਾ ਕੋਈ ਨੇਤਾ ਬੋਲਦਾ ਹੈ ਤਾਂ ਕੈਮਰੇ ਦਾ ਫੋਕਸ ਆਊਟ ਹੋ ਜਾਂਦਾ ਹੈ। ਜਿਸ ਨਾਲ ਸਿਰਫ਼ ਲੋਕਾਂ ਨੂੰ ਆਵਾਜ਼ ਹੀ ਸੁਣਾਈ ਦਿੰਦੀ ਹੈ। ਗੱਲ ਇੱਥੇ ਹੀ ਖ਼ਤਮ ਨਹੀਂ ਹੋਈ। 


ਵਿਧਾਨ ਸਭਾ 'ਚ ਜਦੋਂ ਬਿੱਲ ਪਾਸ ਹੋ ਰਹੇ ਸਨ ਤਾਂ ਬਾਜਵਾ ਨਾ ਤਾਂ ਹਾਂ ਪੱਖ 'ਚ ਬੋਲਦੇ ਤੇ ਨਾ ਹੀ ਨਾਂ ਪੱਖ 'ਚ। ਜਿਸ 'ਤੇ ਮੁੱਖ ਮੰਤਰੀ ਨੇ ਹੱਸਦੇ ਹੋਏ ਕਿਹਾ, ਕਦੀ ਹਾਂ ਵੀ ਬੋਲ ਦਿਆ ਕਰੋ ਜਿਸ 'ਤੇ ਬਾਜਵਾ ਸਿਰਫ਼ ਮੁਸਕਰਾ ਕੇ ਰਹਿ ਗਏ।


ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ ਦਾ ਪਹਿਲਾ ਦਿਨ 2 ਵਜੇ ਦੁਪਹਿਰ ਨੂੰ ਸ਼ੁਰੂ ਹੋ ਗਿਆ ਸੀ। ਸਭ ਤੋਂ ਪਹਿਲਾ ਵਿਧਾਨ ਸਭਾ 'ਚ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਸਦਨ ਦੇ ਬਾਹਰ ਵਿਧਾਇਕ ਕਦਮ ਤਾਲ ਕਰਦੇ ਹੋਏ ਸਦਨ ਦੇ ਅੰਦਰ ਜਾਣ ਲਈ ਆ ਰਹੇ ਸਨ। ਇਹ ਸਿਲਸਿਲਾ 2.15 ਵਜੇ ਤਕ ਜਾਰੀ ਰਿਹਾ।


 


ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


Join Our Official Telegram Channel:
https://t.me/abpsanjhaofficial



ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ


Iphone ਲਈ ਕਲਿਕ ਕਰੋ