ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਸੋਮਵਾਰ ਨੂੰ ਪੰਜਾਬ ਰੋਡਵੇਜ਼ ਦੇ ਇੱਕ ਸੁਪਰਵਾਈਜ਼ਰ ਨੂੰ ਸਰਕਾਰੀ ਬੱਸਾਂ ਦੇ ਟਾਈਮ ਟੇਬਲ ਵਿੱਚ ਹੇਰਾਫੇਰੀ ਕਰਕੇ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਫਾਇਦਾ ਪਹੁੰਚਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ ਕੀਤਾ ਮੁਲਜ਼ਮ ਸਤਨਾਮ ਸਿੰਘ ਸਟੇਸ਼ਨ ਸੁਪਰਵਾਈਜ਼ਰ, ਪੰਜਾਬ ਰੋਡਵੇਜ਼, ਡਿਪੂ-1, ਜਲੰਧਰ ਰਿਸ਼ਵਤਖੋਰੀ ਦੇ ਦੋਸ਼ਾਂ ਤਹਿਤ ਦਰਜ ਇੱਕ ਕੇਸ ਵਿੱਚ ਫ਼ਰਾਰ ਸੀ।
ਦਰਅਸਲ 'ਚ ਇਹ ਹੋਰ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਰਿਸ਼ਵਤ ਲੈ ਕੇ ਬੱਸ ਸਟੈਂਡ ਤੋਂ ਸਰਕਾਰੀ ਬੱਸਾਂ ਦੇ ਜਾਣ ਦਾ ਸਮਾਂ ਬਦਲ ਕੇ ਪ੍ਰਾਈਵੇਟ ਬੱਸਾਂ ਨੂੰ ਉਨ੍ਹਾਂ ਦੇ ਟਾਈਮ 'ਤੇ ਭੇਜਦਾ ਸੀ, ਜਿਸ ਨਾਲ ਸਿੱਧੇ ਤੌਰ 'ਤੇ ਸਰਕਾਰ ਨੂੰ ਚੂਨਾ ਲਗਾਇਆ ਜਾਂਦਾ ਸੀ। ਇਸ ਤੋਂ ਪਹਿਲਾਂ ਵਿਜੀਲੈਂਸ ਨੇ ਪੰਜਾਬ ਰੋਡਵੇਜ਼ ਦੇ 2 ਸੇਵਾਮੁਕਤ ਇੰਸਪੈਕਟਰਾਂ ਨੂੰ ਕਾਬੂ ਸੀ। ਇਹ ਦੋਵੇਂ ਮੁਲਜ਼ਮ ਕਰੀਬ ਦੋ ਸਾਲ ਪਹਿਲਾਂ ਸੇਵਾਮੁਕਤ ਹੋਏ ਸਨ। ਇਨ੍ਹਾਂ ਦੋਵੇਂ ਮੁਲਜ਼ਮਾਂ 'ਤੇ ਦੋਸ਼ ਹੈ ਕਿ ਆਪਣੀ ਡਿਊਟੀ ਦੌਰਾਨ ਸਰਕਾਰੀ ਬੱਸਾਂ ਦਾ ਟਾਈਮ ਟੇਬਲ ਪ੍ਰਾਈਵੇਟ ਬੱਸਾਂ ਨੂੰ ਦੇ ਰਹੇ ਸਨ ਅਤੇ ਬਦਲੇ ਵਿੱਚ ਹਫ਼ਤਾਵਾਰੀ ਅਤੇ ਮਾਸਿਕ ਤੌਰ ’ਤੇ ਰਿਸ਼ਵਤ ਵਜੋਂ ਪੈਸੇ ਵਸੂਲ ਰਹੇ ਸਨ।
ਇਹ ਵੀ ਪੜ੍ਹੋ : ਹੁਣ ਅੰਮ੍ਰਿਤਸਰ ਦੇ ਸਪਰਿੰਗ ਸਕੂਲ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਟੀਮ ਨੇ ਮੌਕੇ 'ਤੇ ਪੁੱਜ ਕੇ ਕੀਤੀ ਜਾਂਚ ਸ਼ੁਰੂ
ਵਿਜੀਲੈਂਸ ਬਿਊਰੋ ਅੰਮ੍ਰਿਤਸਰ ਰੇਂਜ ਦੇ ਐਸਐਸਪੀ ਵਰਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਪਿਛਲੇ ਸਾਲ 31 ਅਪ੍ਰੈਲ 2021 ਨੂੰ ਕੇਸ ਦਰਜ ਕੀਤਾ ਗਿਆ ਸੀ। ਪਠਾਨਕੋਟ ਵਿੱਚ ਰਹਿ ਰਹੇ ਪੰਜਾਬ ਰੋਡਵੇਜ਼ ਦੇ ਸਾਬਕਾ ਇੰਸਪੈਕਟਰ ਰਾਜ ਕੁਮਾਰ ਰਾਜੂ ਸੇਵਾਮੁਕਤੀ ਤੋਂ ਪਹਿਲਾਂ ਅੰਮ੍ਰਿਤਸਰ ਡਿਪੂ-2 ਵਿੱਚ ਤਾਇਨਾਤ ਸਨ। ਇਸੇ ਤਰ੍ਹਾਂ ਹੁਸ਼ਿਆਰਪੁਰ ਦਾ ਰਹਿਣ ਵਾਲਾ ਤਰਸੇਮ ਸਿੰਘ ਜਲੰਧਰ ਦੇ ਡਿਪੂ-1 ਵਿੱਚ ਤਾਇਨਾਤ ਸੀ।
ਸਰਕਾਰੀ ਬੱਸਾਂ ਦਾ ਟਾਈਮ ਟੇਬਲ ਵੇਚ ਕੇ ਕਮਾ ਰਹੇ ਸੀ ਪੈਸੇ
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮੁਲਜ਼ਮ ਆਪਣੀ ਡਿਊਟੀ ਦੌਰਾਨ ਸਰਕਾਰੀ ਬੱਸਾਂ ਦਾ ਟਾਈਮ ਟੇਬਲ ਬਣਾ ਕੇ ਵੇਚ ਰਹੇ ਸਨ। ਕਈ ਵਾਰ ਹਫ਼ਤੇ ਜਾਂ ਮਹੀਨੇ ਦੇ ਹਿਸਾਬ ਨਾਲ ਦੋਵੇਂ ਮੁਲਜ਼ਮ ਰਿਸ਼ਵਤ ਲੈ ਰਹੇ ਸਨ। ਉਨ੍ਹਾਂ ਦੇ ਸੇਵਾਮੁਕਤ ਹੋਣ ਤੋਂ ਬਾਅਦ ਇਹ ਮਾਮਲਾ ਪੰਜਾਬ ਸਰਕਾਰ ਦੇ ਧਿਆਨ ਵਿੱਚ ਆਇਆ ਅਤੇ ਦੋਵਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ ਪਰ ਉਦੋਂ ਤੋਂ ਹੀ ਮੁਲਜ਼ਮ ਫ਼ਰਾਰ ਦੱਸੇ ਜਾ ਰਹੇ ਹਨ।