ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਰਹਿ ਚੁੱਕੇ ਭਰਤ ਇੰਦਰ ਸਿੰਘ ਚਾਹਲ, ਪੰਜਾਬ ਪੁਲਿਸ ਦੇ ਬਰਖਾਸ AIG ਰਾਜਜੀਤ ਸਿੰਘ ਹੁੰਦਲ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਰੂਹ ਪੋਸ਼ ਹੋ ਗਏ ਹਨ। ਪੰਜਾਬ ਵਿਜੀਲੈਂਸ ਬਿਊਰੋ ਲਈ ਇਹ ਸਭ ਤੋਂ ਵੱਡੀ ਸਿਰ ਦਰਦ ਬਣ ਗਏ ਹਨ। ਨਾਂ ਤਾਂ ਇਹਨਾਂ ਦੀ ਭਾਲ ਹੋ ਰਹੀ ਹੈ ਅਤੇ ਨਾ ਹੀ ਇਹ ਸਰੰਡਰ ਕਰਨ ਦੀ ਤਿਆਰੀ ਕਰ ਰਹੇ ਹਨ।
ਫਿਲਹਾਲ ਤਾਜ਼ਾ ਮਾਮਲਾ ਤਾਂ ਮਨਪ੍ਰੀਤ ਸਿੰਘ ਬਾਦਲ ਦਾ ਹੈ। ਜਿਹਨਾਂ ਖਿਲਾਫ਼ ਵਿਜੀਲੈਂਸ ਬਿਊਰੋ ਨੇ ਬਠਿੰਡਾ ਦੇ ਮਾਡਲ ਟਾਊਨ ਦੇ ਟੀਵੀ ਟਾਵਰ ਨੇੜੇ ਪਲਾਂਟ ਖਰੀਦ ਮਾਮਲੇ ਵਿੱਚ ਨਾਮਜਦ ਕੀਤਾ ਹੈ। ਵਿਜੀਲੈਂਸ ਨੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਭਾਲ ਵਿੱਚ ਪੰਜਾਬ ਸਮੇਤ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਚੰਡੀਗੜ੍ਹ, ਉੱਤਰਾਖੰਡ ਤੱਕ ਸਰਚ ਕੀਤੀ ਪਰ ਇਹ ਹਾਲੇ ਤੱਕ ਹੱਥ ਨਹੀਂ ਆਏ।
ਇਸ ਕੇਸ ਵਿਚ ਹੋਰ ਤੰਦਾਂ ਜੋੜਨ ਲਈ ਵਿਜੀਲੈਂਸ ਸ਼ਹਿਰ ਦੇ ਕੁਝ ਪ੍ਰਾਪਰਟੀ ਡੀਲਰਾਂ 'ਤੇ ਵੀ ਸ਼ਿਕੰਜਾ ਕੱਸਣ ਜਾ ਰਹੀ ਹੈ। ਵਿਜੀਲੈਂਸ ਨੂੰ ਸ਼ੱਕ ਹੈ ਕਿ ਸਾਬਕਾ ਵਿੱਤ ਮੰਤਰੀ ਦਾ ਅਜਿਹੀਆਂ ਕਾਲੋਨੀਆਂ ਵਿਚ ਬੇਨਾਮੀ ਹਿੱਸਾ ਹੈ। ਅਗਲੇ ਦਿਨਾਂ ਵਿਚ ਵਿਜੀਲੈਂਸ ਅਜਿਹੇ ਕਾਲੋਨਾਈਜ਼ਰਾਂ ਤੋਂ ਪੁੱਛਗਿੱਛ ਕਰਨ ਦੀ ਤਿਆਰੀ ਕਰ ਰਹੀ ਹੈ ਜਿਨ੍ਹਾਂ ਨੇ ਕਾਂਗਰਸ ਸਰਕਾਰ ਦੇ ਸਮੇਂ ਕਾਲੋਨੀਆਂ ਕੱਟਣ ਦੀ ਮਨਜ਼ੂਰੀ ਲਈ ਸੀ ਅਤੇ ਉਹ ਕਾਂਗਰਸ ਨਾਲ ਜੁੜੇ ਹੋਏ ਹਨ।
ਵਿਜੀਲੈਂਸ ਨੂੰ ਸ਼ੱਕ ਹੈ ਕਿ ਇਨ੍ਹਾਂ ਡੀਲਰਾਂ ਨੇ ਮਨਪ੍ਰੀਤ ਬਾਦਲ ਲਈ ਜਾਇਦਾਦ ਖ਼ਰੀਦਣ ਵਿਚ ਵੀ ਮਦਦ ਕੀਤੀ ਸੀ। ਵਿਜੀਲੈਂਸ ਸੂਤਰਾਂ ਦਾ ਕਹਿਣਾ ਹੈ ਕਿ ਮਨਪ੍ਰੀਤ ਬਾਦਲ ਨੇ ਉਕਤ 1500 ਗਜ਼ ਜ਼ਮੀਨ ਲਈ 4 ਕਰੋੜ 30 ਲੱਖ ਰੁਪਏ ਤੋਂ ਵੱਧ ਦੀ ਰਕਮ ਅਦਾ ਕੀਤੀ ਸੀ।
Join Our Official Telegram Channel : - https://t.me/abpsanjhaofficial