ਆਨੰਦਪੁਰ ਸਾਹਿਬ: ਪੰਜਾਬ ਸਰਕਾਰ ਵੱਲੋਂ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਅੱਜ ਯਾਨੀ ਬੁੱਧਵਾਰ ਤੋਂ ਖੋਲ੍ਹਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਪ੍ਰਬੰਧਕਾਂ ਨੇ ਪੂਰੇ ਮਿਊਜ਼ੀਅਮ ਸੈਨੇਟਾਇਜ਼ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਆਉਣ ਵਾਲੇ ਸੈਲਾਨੀਆਂ ਨੂੰ ਗ੍ਰਹਿ ਮੰਤਰਾਲੇ 'ਤੇ ਸਿਹਤ ਵਿਭਾਗ ਵੱਲੋਂ ਜਾਰੀ ਕੋਵਿਡ 19 ਤੋਂ ਬਚਾਅ ਲਈ ਸਾਵਧਾਨੀਆਂ ਦਾ ਪਾਲਣ ਕਰਨਾ ਹੋਵੇਗਾ।


ਕੋਰੋਨਾ ਦੇ ਨਾਲ ਹੀ ਡੇਂਗੂ ਨੇ ਡੰਗਿਆ ਪੰਜਾਬ, ਸਿਹਤ ਵਿਭਾਗ ਪੱਬਾਂਭਾਰ

ਵਿਰਾਸਤ ਏ ਖਾਲਸਾ ਕੋਰੋਨਾ ਮਹਾਮਾਰੀ ਕਾਰਨ ਮਾਰਚ ਮਹੀਨੇ ਤੋ ਬਾਅਦ ਲਗਾਤਾਰ ਬੰਦ ਸੀ। ਮੰਗਲਵਾਰ ਸੂਬਾ ਸਰਕਾਰ ਨੇ ਇਸ ਬੁੱਧਵਾਰ ਤੋਂ ਖੋਲ੍ਹਣ ਦਾ ਫੈਸਲਾ ਕੀਤਾ ਹੈ। 16 ਮਾਰਚ ਨੂੰ ਵਿਰਾਸਤ ਏ ਖਾਲਸਾ ਨੂੰ ਕੋਵਿਡ 19 ਵਾਇਰਸ ਦੀ ਚੇਨ ਨੂੰ ਤੋੜਨ ਲਈ ਬੰਦ ਕਰ ਦਿੱਤਾ ਗਿਆ ਸੀ। ਜੋ ਹੁਣ ਕਰੀਬ ਸੱਤ ਮਹੀਨੇ ਬਾਅਦ ਖੁੱਲ੍ਹ ਜਾਵੇਗਾ।

Bihar Election Results: ਬਿਹਾਰ 'ਚ ਐਨਡੀਏ ਨੇ ਲਹਿਰਾਇਆ ਜਿੱਤ ਦਾ ਝੰਡਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ