Amritpal Singh Arrest Operation: Waris Punjab De ਦੇ ਮੁਖੀ ਅੰਮ੍ਰਿਤਪਾਲ ਸਿੰਘ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਫਰਾਰ ਹਨ ਪਰ ਪੰਜਾਬ ਪੁਲਿਸ ਅਜੇ ਤੱਕ ਉਸਨੂੰ ਲੱਭ ਨਹੀਂ ਸਕੀ ਹੈ। ਇਸ ਦੌਰਾਨ ਪੰਜਾਬ ਪੁਲਿਸ ਵੱਲੋਂ ਕਿੰਨੀ ਵਾਰ ਯੋਜਨਾਵਾਂ ਬਣਾਈਆਂ ਗਈਆਂ ਪਰ ਹਰ ਵਾਰ ਅੰਮ੍ਰਿਤਪਾਲ ਫਰਾਰ ਰਿਹਾ ਹੈ। ਪੁਲਿਸ ਹੁਣ ਤੱਕ ਅੰਮ੍ਰਿਤਪਾਲ ਦੇ 9 ਨਜ਼ਦੀਕੀ ਸਾਥੀਆਂ ਨੂੰ ਗ੍ਰਿਫ਼ਤਾਰ ਕਰਕੇ ਡਿਬਰੂਗੜ੍ਹ ਜੇਲ੍ਹ ਭੇਜ ਚੁੱਕੀ ਹੈ। ਪਰ ਅੰਮ੍ਰਿਤਪਾਲ ਅਜੇ ਵੀ ਪੁਲਿਸ ਦੀ ਪਕੜ ਤੋਂ ਬਾਹਰ ਹੈ। ਅੰਮ੍ਰਿਤਪਾਲ ਲਗਾਤਾਰ ਸ਼ਹਿਰ ਅਤੇ ਦਿੱਖ ਬਦਲ ਕੇ ਪੁਲਿਸ ਦੀਆਂ ਅੱਖਾਂ ਵਿੱਚ ਘੱਟਾ ਪਾ ਰਿਹਾ ਹੈ।


ਪੁਲਿਸ ਨੇ ਅੰਮ੍ਰਿਤਪਾਲ ਨੂੰ ਦਿੱਤੀ ਸੀ ਚੇਤਾਵਨੀ


ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਨੂੰ ਫੜਨ ਲਈ ਹਰ ਤਰਕੀਬ ਅਪਣਾਈ ਹੈ। ਪਪਲਪ੍ਰੀਤ ਦੀ ਗ੍ਰਿਫਤਾਰੀ ਤੋਂ ਬਾਅਦ, ਪੰਜਾਬ ਪੁਲਿਸ ਨੇ ਆਪਣੇ ਟਵਿੱਟਰ ਹੈਂਡਲ ਤੋਂ "ਦ ਬੁਆਏਜ਼" ਥੀਮ 'ਤੇ ਅਧਾਰਤ ਇੱਕ ਮੀਮ ਵੀਡੀਓ ਜਾਰੀ ਕਰਕੇ ਅੰਮ੍ਰਿਤਪਾਲ ਨੂੰ ਚੇਤਾਵਨੀ ਦਿੱਤੀ ਸੀ। ਇਸ ਵੀਡੀਓ 'ਚ ਅੰਮ੍ਰਿਤਪਾਲ ਅਤੇ ਪਾਪਲਪ੍ਰੀਤ ਇਕੱਠੇ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਆਖਰੀ ਹਿੱਸੇ 'ਚ ਦਿਖਾਇਆ ਗਿਆ ਸੀ ਕਿ ਪੁਲਿਸ ਪਾਪਲਪ੍ਰੀਤ ਨੂੰ ਗ੍ਰਿਫਤਾਰ ਕਰ ਕੇ ਲੈ ਜਾ ਰਹੀ ਹੈ। ਇਸ ਵੀਡੀਓ 'ਤੇ ਲਿਖਿਆ ਸੀ ਕਿ ਤੁਸੀਂ ਭੱਜ ਸਕਦੇ ਹੋ ਪਰ ਕਾਨੂੰਨ ਦੇ ਹੱਥੋਂ ਨਹੀਂ ਬਚ ਸਕਦੇ।


ਅੰਮ੍ਰਿਤਪਾਲ ਦੀ ਭਾਲ ਵਿੱਚ ਪੋਸਟਰ ਚਿਪਕਾਏ


ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਪੰਜਾਬ ਪੁਲਿਸ ਵੱਲੋਂ ਬਟਾਲਾ ਰੇਲਵੇ ਸਟੇਸ਼ਨ ਅਤੇ ਪਟਿਆਲਾ ਦੇ ਦੁਖ ਨਿਵਾਰਨ ਗੁਰਦੁਆਰੇ ਦੇ ਬਾਹਰ ਅੰਮ੍ਰਿਤਪਾਲ ਨੂੰ ਲੱਭਣ ਲਈ ਪੋਸਟਰ ਲਗਾਏ ਗਏ ਸਨ। ਇਨ੍ਹਾਂ ਪੋਸਟਰਾਂ 'ਤੇ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਜਿਸ ਨੂੰ ਵੀ ਅੰਮ੍ਰਿਤਪਾਲ ਬਾਰੇ ਜਾਣਕਾਰੀ ਮਿਲੇ, ਉਹ ਪੁਲਸ ਨੂੰ ਜ਼ਰੂਰ ਦੱਸੇ, ਉਸ ਨੂੰ ਯੋਗ ਇਨਾਮ ਦਿੱਤਾ ਜਾਵੇਗਾ ਅਤੇ ਉਸ ਦਾ ਨਾਂ ਵੀ ਗੁਪਤ ਰੱਖਿਆ ਜਾਵੇਗਾ।


ਅੰਮ੍ਰਿਤਪਾਲ ਥਾਂ ਅਤੇ ਭੇਸ ਬਦਲਦਾ ਹੈ


ਅੰਮ੍ਰਿਤਪਾਲ ਸਿੰਘ ਪੁਲਿਸ ਤੋਂ ਬਚਣ ਲਈ ਲਗਾਤਾਰ ਥਾਵਾਂ ਅਤੇ ਭੇਸ ਬਦਲ ਰਿਹਾ ਹੈ। ਅੰਮ੍ਰਿਤਪਾਲ 18 ਮਾਰਚ ਨੂੰ ਫਰਾਰ ਹੋ ਗਿਆ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਕਈ ਸੀਸੀਟੀਵੀ ਫੁਟੇਜ ਸਾਹਮਣੇ ਆ ਚੁੱਕੇ ਹਨ। ਅੰਮ੍ਰਿਤਪਾਲ ਨੇ ਖੁਦ ਆਪਣੇ ਵੱਲੋਂ ਦੋ ਵੀਡੀਓ ਵੀ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਪੁਲਿਸ ਨੇ ਕਈ ਵਾਰ ਅੰਮ੍ਰਿਤਪਾਲ ਦੇ ਆਤਮ ਸਮਰਪਣ ਦੀ ਸੰਭਾਵਨਾ ਵੀ ਪ੍ਰਗਟਾਈ ਹੈ ਪਰ ਇਸ ਸਭ ਦੇ ਬਾਵਜੂਦ ਅੰਮ੍ਰਿਤਪਾਲ ਪੰਜਾਬ ਪੁਲਿਸ ਲਈ ਸਭ ਤੋਂ ਵੱਡੀ ਸਿਰਦਰਦੀ ਬਣਿਆ ਹੋਇਆ ਹੈ।