Tractor Stunt: ਬਟਾਲਾ ਤੋਂ ਦਿਲ ਦਹਿਲਾਉਣ ਵਾਲੀ ਖਬਰ ਆ ਰਹੀ ਹੈ। ਟਰੈਕਟਰ ਦੇ ਸਟੰਟ ਨੇ ਨੌਜਵਾਨ ਦੀ ਜਾਨ ਲੈ ਲਈ ਹੈ। ਇਹ ਘਟਨਾ ਬਟਾਲਾ ਦੇ ਪਿੰਡ ਸਰਾਚੂਰ ਵਿੱਚ ਛਿੰਝ ਮੇਲੇ ਵਿੱਚ ਵਾਪਰੀ ਹੈ। ਇੱਥੇ ਸਟੰਟ ਕਰ ਰਹੇ ਸੁਖਮਨਦੀਪ ਸਿੰਘ ਦੀ ਟਰੈਕਟਰ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋ ਗਈ। ਉਸ ਦੀ ਉਮਰ 29 ਸਾਲ ਦੇ ਕਰੀਬ ਸੀ। 



ਹਾਸਲ ਜਾਣਕਾਰੀ ਮੁਤਾਬਕ ਸਟੰਟ ਕਰਦੇ ਹੋਏ ਸੁਖਮਨਦੀਪ ਸਿੰਘ ਆਪਣੇ ਹੀ ਟਰੈਕਟਰ ਹੇਠਾਂ ਆ ਗਿਆ। ਹਲਕਾ ਫਤਿਹਪੁਰ ਚੂੜੀਆਂ ਦਾ ਰਹਿਣ ਵਾਲਾ ਸੁਖਮਨਦੀਪ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਸੁਖਮਨਦੀਪ ਸਿੰਘ ਨੇ ਕਿਸਾਨ ਮੋਰਚੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਸੀ। ਸੁਖਮਨਦੀਪ ਦੀ ਮੌਤ ਤੋਂ ਬਾਅਦ ਮੇਲਾ ਪ੍ਰਬੰਧਕਾਂ ਨੇ ਮੇਲਾ ਰੱਦ ਕਰਨ ਦਾ ਐਲਾਨ ਕਰ ਦਿੱਤਾ।



ਸਥਾਨਕ ਲੋਕਾਂ ਨੇ ਦੱਸਿਆ ਕਿ ਪਿੰਡ ਸਾਰਚੂਰ ਦੇ ਖੇਡ ਮੈਦਾਨ ਵਿੱਚ ਛਿੰਝ ਮੇਲਾ ਚੱਲ ਰਿਹਾ ਸੀ। ਇਸ ਦੌਰਾਨ ਸੁਖਮਨਦੀਪ ਸਿੰਘ ਆਪਣੇ ਟਰੈਕਟਰ ਨਾਲ ਸਟੰਟ ਕਰਨ ਲਈ ਦੇਰ ਰਾਤ ਮੇਲੇ ਵਿੱਚ ਪੁੱਜਾ। ਸੁਖਮਨਜੀਤ ਸਿੰਘ ਨੇ ਸਟੰਟ ਕਰਦਿਆਂ ਆਪਣੇ ਟਰੈਕਟਰ ਦੇ ਅਗਲੇ ਪਹੀਏ ਉੱਪਰ ਚੁੱਕ ਦਿੱਤੇ, ਪਿਛਲੇ ਟਾਇਰ ਮਿੱਟੀ ਵਿੱਚ ਦਬ ਗਏ। ਉਹ ਦੌੜਦੇ ਹੋਏ ਟਰੈਕਟਰ ਤੋਂ ਹੇਠਾਂ ਉਤਰਿਆ ਤੇ ਟਰੈਕਟਰ ਦੇ ਨਾਲ-ਨਾਲ ਚੱਲਣ ਲੱਗਾ।


ਇਸ ਦੌਰਾਨ ਟਰੈਕਟਰ ਬੇਕਾਬੂ ਹੋ ਕੇ ਮਿੱਟੀ 'ਚੋਂ ਨਿਕਲ ਕੇ ਮੇਲਾ ਦੇਖ ਰਹੇ ਲੋਕਾਂ ਵੱਲ ਭੱਜਣ ਲੱਗਾ। ਜਿਵੇਂ ਹੀ ਸੁਖਮਜੀਤ ਸਿੰਘ ਇਸ ਨੂੰ ਕਾਬੂ ਕਰਨ ਲਈ ਟਰੈਕਟਰ ਦੇ ਨੇੜੇ ਗਿਆ ਤਾਂ ਉਹ ਬੇਕਾਬੂ ਟਰੈਕਟਰ ਦੀ ਲਪੇਟ 'ਚ ਆ ਗਿਆ। ਇਸ ਦੌਰਾਨ ਨੇੜੇ ਖੜ੍ਹੇ ਦੋ ਵਿਅਕਤੀਆਂ ਨੇ ਸੁਖਮਨਜੀਤ ਨੂੰ ਟਰੈਕਟਰ ਹੇਠੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਸੁਖਮਨਜੀਤ ਦੀ ਮੌਤ ਹੋ ਚੁੱਕੀ ਸੀ। ਘਟਨਾ ਤੋਂ ਬਾਅਦ ਮੇਲਾ ਪ੍ਰਬੰਧਕਾਂ ਨੇ ਮੇਲਾ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।