Operation Blue Star: ਸਾਕਾ ਨੀਲਾ ਤਾਰਾ ਦੀ 39ਵੀਂ ਬਰਸੀ ਮੌਕੇ ਸੰਗਤ ਵੱਡੀ ਗਿਣਤੀ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਇਕੱਠੀ ਹੋਈ ਹੈ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਦਿੱਤੇ ਜ਼ਖਮ ਕਦੇ ਵੀ ਨਹੀਂ ਭੁਲਾਏ ਜਾਣਗੇ, ਇਹ ਜ਼ਖਮ ਬਹੁਤ ਡੂੰਘੇ ਹਨ ਅਤੇ ਇਹ ਜ਼ਖਮ ਕਦੇ ਵੀ ਭਰਨਗੇ ਨਹੀਂ। ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਖਾਲਿਸਤਾਨ ਨੂੰ ਲੈ ਕੇ ਟਵੀਟ ਕੀਤਾ ਹੈ।


ਰਾਜਾ ਵੜਿੰਗ ਨੇ ਟਵੀਟ ਕਰਕੇ ਕਿਹਾ "ਖਾਲਿਸਤਾਨ ਦਾ ਨਾ ਕੋਈ ਰੋਡ ਮੈਪ ਹੈ ਨਾ ਹੀ ਕੋਈ ਇਸ ਪਿੱਛੇ ਕੋਈ ਸੋਚ ਹੈ । ਕੱਲ੍ਹ ਵੀ ਖਾਲਿਸਤਾਨ ਦੇ ਹੱਕ ਵਿੱਚ ਨਹੀਂ ਸੀ ਅਤੇ ਨਾਂ ਹੀ ਕਦੇ ਹੋਵਾਂਗਾ ਅਤੇ ਨਾਂ ਹੀ ਕਦੇ ਇਹ ਬਣਨ ਦੇਵਾਂਗੇ ਖਾਲਿਸਤਾਨ ਦੇ ਨਾਮ ਉੱਤੇ ਅਪਣੀ ਦੁਕਾਨ ਚਲਾਉਣ ਵਾਲੇ ਅਤੇ ਪੰਜਾਬੀਆਂ ਨੂੰ ਬਦਨਾਮ ਕਰਨ ਵਾਲੇ ਅਖੋਤੀ ਵਿਕਾਉ ਖਾਲਿਸਤਾਨੀਆਂ ਤੋਂ ਬਚੋ ਨਾ ਕਿਸੇ ਤੋਂ ਡਰੇ ਹਾਂ ਨਾ ਹੀ ਡਰਾਂਗੇ,ਸਿਰਫ ਵਾਹਿਗੁਰੂ ਅੱਗੇ ਸਿਰ ਝੁਕਦਾ ਹੈ ਅਤੇ ਉਸ ਦੀ ਰਜਾ ਵਿੱਚ ਚੱਲਣਾ ਸਿੱਖਿਆ ਹੈ ।






ਜ਼ਿਕਰ ਕਰ ਦਈਏ ਕਿ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਾਕਾ ਨੀਲਾ ਤਾਰਾ ਦੀ 39ਵੀਂ ਬਰਸੀ ਮੌਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤ ਨੂੰ ਸੰਦੇਸ਼ ਦਿੱਤਾ। ਇਸ ਦੌਰਾਨ ਖਾਲਿਸਤਾਨੀ ਸਮਰਥਕਾਂ ਨੇ ਹੱਥਾਂ ਵਿੱਚ ਭਿੰਡਰਾਂਵਾਲੇ ਦੇ ਪੋਸਟਰ ਲੈ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਨੂੰ ਦੇਖਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਾਰੇ ਸਿੱਖਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੇਠਾਂ ਇਕੱਠੇ ਹੋਣ ਦੀ ਲੋੜ ਹੈ, ਜੇਕਰ ਉਹ ਇਕੱਠੇ ਹੋਣ ਤਾਂ ਉਹ ਸਰਕਾਰ ਨੂੰ ਝੁਕਾ ਸਕਦੇ ਹਨ।


1984 ਦੀ ਤ੍ਰਾਸਦੀ ਸਾਨੂੰ ਮਜ਼ਬੂਤ ​​ਕਰਦੀ ਹੈ'


ਕੌਮ ਨੂੰ ਸੰਦੇਸ਼ ਦਿੰਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 1984 ਦੀ ਘਟਨਾ ਸਾਨੂੰ ਹੋਰ ਮਜਬੂਤ ਕਰਦੀ ਹੈ। 1984 ਦੇ ਦੁਖਾਂਤ ਨੂੰ ਜਿੰਨਾ ਜ਼ਿਆਦਾ ਯਾਦ ਕੀਤਾ ਜਾਵੇਗਾ, ਅਸੀਂ ਓਨੇ ਹੀ ਮਜ਼ਬੂਤ ​​ਬਣਾਂਗੇ।