ਰਵਨੀਤ ਕੌਰ, ਚੰਡੀਗੜ੍ਹ


Indo-Pak Border : ਸਰਹੱਦ 'ਤੇ ਪਾਕਿਸਤਾਨ ਤੋਂ ਹਥਿਆਰਾਂ ਦਾ ਭੰਡਾਰ ਬਰਾਮਦ STF ਲੁਧਿਆਣਾ ਨੇ ਸਾਂਝਾ ਆਪ੍ਰੇਸ਼ਨ ਕਰ ਕੇ ਫੜਿਆ ਹੈ। ਭਾਰਤ-ਪਾਕਿ ਸਰਹੱਦ 'ਤੇ BSF ਅਤੇ STF ਲੁਧਿਆਣਾ ਨੇ BSF ਦੀ ਚੈਕ ਪੋਸਟ 'ਤੇ BSF ਦੀਆਂ 47 ਰਾਈਫਲਾਂ ਅਤੇ 5A 10 ਮੈਗਜ਼ੀਨ 8 ਰਾਈਫਲਾਂ 6 ਮੈਗਜ਼ੀਨ 5 ਪਿਸਤੌਲ 10 ਮੈਗਜ਼ੀਨ ਜ਼ਬਤ ਕੀਤੀਆਂ ਹਨ। 


ਇਸ ਤੋਂ ਪਹਿਲਾਂ ਵੀ ਪਾਕਿਸਤਾਨ ਵੱਲੋਂ ਸਰਹੱਦੀ ਇਲਾਕਿਆਂ 'ਚ ਡਰੋਨ ਦਿਖਾਈ ਦਿੰਦੇ ਰਹਿੰਦੇ ਹਨ ਜੋ ਕਿ ਪੰਜਾਬ ਦੀ ਸੁਰੱਖਿਆ ਲਈ ਇਕ ਵੱਡਾ ਸਵਾਲ ਖੜ੍ਹਾ ਕਰਦੇ ਹਨ। ਬੀਤੇ ਦਿਨੀਂ  ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀਐਸਐਫ ਦੀ ਬੀਓਪੀ ਟੀਂਡਾ ਪੋਸਟ ਦੇ ਜਵਾਨਾਂ ਵੱਲੋਂ ਰਾਤ ਦੋ ਵਾਰ ਡਰੋਨ ਭਾਰਤ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਦੇਖੇ ਜਿਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਕਈ ਫਾਇਰ ਕੀਤੇ ਗਏ ਸੀ।


ਜਾਣਕਾਰੀ ਅਨੁਸਾਰ ਬੀਐੱਸਐੱਫ ਦੀ ਟੀਡਾ ਬੀਓਪੀ 'ਤੇ ਤਾਇਨਾਤ ਬੀਐਸਐਫ ਜਵਾਨਾਂ ਵੱਲੋਂ ਹਨੇਰੀ ਰਾਤ ਦੌਰਾਨ ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਉੱਡਦੇ ਪਾਕਿਸਤਾਨੀ ਡਰੋਨ ਨੂੰ ਵੇਖਿਆ ਜਿੱਥੇ ਸਰਹੱਦ 'ਤੇ ਤਾਇਨਾਤ ਚੌਕਸ ਜਵਾਨਾਂ ਵੱਲੋਂ ਪਾਕਿਸਤਾਨੀ ਡ੍ਰੋਨ 'ਤੇ 28 ਫਾਇਰ ਤੇ ਰੋਸ਼ਨੀ ਛੱਡਣ ਵਾਲੇ ਗੋਲੇ ਦਾਗੇ ਗਏ ਸੀ।



ਇਸ ਤੋਂ ਪਹਿਲਾਂ ਪਿੰਡ ਹਵੇਲੀਆ ਨੇੜੇ ਸਰਹੱਦ ਬੁਰਜੀ ਨੰਬਰ 124/48 'ਤੇ ਰਾਤ 2.30 ਵਜੇ ਡਿਊਟੀ 'ਤੇ ਤਾਇਨਾਤ ਬੀਐਸਐਫ ਦੇ ਜਵਾਨਾਂ ਨੂੰ ਡਰੋਨ ਦੀ ਆਵਾਜ਼ ਸੁਣਾਈ ਦਿੱਤੀ। ਮੁਸਤੈਦੀ ਵਰਤਦਿਆਂ BSF ਦੇ ਜਵਾਨਾਂ ਨੇ 19 ਦੇ ਕਰੀਬ ਰੌਂਦ ਫਾਇਰ ਕੀਤੇ ਤੇ ਪੰਜਾਬ ਪੁਲਿਸ (Punjab Police) ਨੂੰ ਵੀ ਸੂਚਿਤ ਕੀਤਾ ਗਿਆ ਸੀ।

ਰਾਤ ਪਿੰਡ ਹਵੇਲੀਆ ਨੇੜੇ ਸਰਹੱਦ ਬੁਰਜੀ ਤਾਇਨਾਤ ਬੀਐਸਐਫ ਦੇ ਜਵਾਨਾਂ ਨੂੰ ਡਰੋਨ ਦੀ ਆਵਾਜ਼ ਸੁਣਾਈ ਦਿੱਤੀ। ਮੁਸਤੈਦੀ ਵਰਤਦਿਆਂ BSF ਦੇ ਜਵਾਨਾਂ ਨੇ 19 ਦੇ ਕਰੀਬ ਰੌਂਦ ਫਾਇਰ ਕੀਤੇ ਤੇ ਪੰਜਾਬ ਪੁਲਿਸ (Punjab Police) ਨੂੰ ਵੀ ਸੂਚਿਤ ਕੀਤਾ ਗਿਆ ਸੀ। ਪੁਲਿਸ ਨੇ ਰਾਤ ਤੋਂ ਹੀ ਚਲਾਏ ਸਰਚ ਅਭਿਆਨ ਦੌਰਾਨ ਜ਼ਮੀਨ 'ਚੋਂ ਡਰੋਨ ਬਰਾਮਦ ਕਰ ਲਿਆ।