ਚੰਡੀਗੜ੍ਹ: ਮੌਸਮ ਨਾਲ ਜੁੜੀ ਤਾਜ਼ਾ ਖ਼ਬਰ ਚਿੰਤਾ ਵਾਲੀ ਹੈ। ਪੱਛਮੀ ਹਿੱਲਜੁੱਲ ਕਾਰਨ ਮੌਸਮ ਦਾ ਮਿਜਾਜ਼ ਬਦਲ ਗਿਆ ਹੈ ਅਤੇ ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਸ਼ੁਰੂ ਹੋ ਗਈ ਹੈ। ਇਸ ਬਰਫ਼ਬਾਰੀ ਕਾਰਨ ਪੰਜਾਬ ਤੇ ਹੋਰ ਮੈਦਾਨੀ ਇਲਾਕਿਆਂ 'ਤੇ ਕਿਸਾਨਾਂ ਲਈ ਖ਼ਤਰੇ ਦੇ ਬੱਦਲ ਛਾ ਗਏ ਹਨ।

ਤਾਜ਼ਾ ਜਾਣਕਾਰੀ ਮੁਤਾਬਕ ਚੰਡੀਗੜ੍ਹ ਤੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੀਂਹ ਨਾਲ ਗੜ੍ਹੇਮਾਰੀ ਹੋ ਸਕਦੀ ਹੈ। ਜਿੱਥੇ ਠੰਢਾ ਮੌਸਮ ਕਣਕ ਲਈ ਲਾਹੇਵੰਦ ਹੈ ਉੱਥੇ ਹੀ ਇਹ ਗੜ੍ਹੇਮਾਰੀ ਖੜ੍ਹੀ ਫ਼ਸਲ ਬੇਹੱਦ ਨੁਕਸਾਨਦਾਇਕ ਹੈ। ਅੰਮ੍ਰਿਤਸਰ, ਲੁਧਿਆਣਾ ਆਦਿ ਥਾਵਾਂ 'ਤੇ ਗਰਜ ਤੇ ਚਮਕ ਨਾਲ ਕਣੀਆਂ ਪੈ ਸਕਦੀਆਂ ਹਨ। ਮੌਸਮੀ ਖਰਾਬੀ ਦਾ ਅਸਰ ਉੱਤਰ ਪ੍ਰਦੇਸ਼ ਤਕ ਹੋਵੇਗਾ।

ਦੇਖੋ ਵੀਡੀਓ-