ਚੰਡੀਗੜ੍ਹ: ਪੰਜਾਬ ਵਿੱਚ ਇਸ ਸਮੇਂ ਮੌਸਮ ਬਹੁਤਾ ਠੰਢਾ ਨਹੀਂ ਹੋ ਰਿਹਾ ਹੈ। ਹਾਲਾਂਕਿ ਨਵੰਬਰ ਦੇ ਇਨ੍ਹਾਂ ਦਿਨਾਂ 'ਚ ਜਿੱਥੇ ਪਿਛਲੇ 10 ਸਾਲਾਂ ਦੇ ਰਿਕਾਰਡ ਮੁਤਾਬਕ ਘੱਟੋ-ਘੱਟ ਤਾਪਮਾਨ 10 ਤੋਂ 12 ਡਿਗਰੀ ਤੱਕ ਰਿਕਾਰਡ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਦੇ ਨਾਲ ਹੀ ਇਸ ਵਾਰ 10 ਸਾਲਾਂ 'ਚ ਪਹਿਲੀ ਵਾਰ ਇਹ ਦੇਖਿਆ ਗਿਆ ਹੈ ਕਿ ਘੱਟੋ-ਘੱਟ ਤਾਪਮਾਨ 16 ਡਿਗਰੀ ਤੋਂ ਹੇਠਾਂ ਨਹੀਂ ਗਿਆ ਹੈ।
ਇਸ ਦਾ ਕਾਰਨ ਇਹ ਸਾਹਮਣੇ ਆਇਆ ਹੈ ਕਿ ਹੁਣ ਪੱਛਮੀ ਗੜਬੜੀ ਲਗਾਤਾਰ ਬਣ ਰਹੀ ਹੈ, ਜਿਸ ਕਾਰਨ ਰਾਤ ਦਾ ਤਾਪਮਾਨ ਘਟਣ ਦੀ ਬਜਾਏ 16-17 ਡਿਗਰੀ ਤੱਕ ਰਿਕਾਰਡ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਹੁਣ 9 ਅਤੇ 10 ਨਵੰਬਰ ਨੂੰ ਮੌਸਮ ਫਿਰ ਤੋਂ ਬਦਲਣ ਵਾਲਾ ਹੈ। ਇਸ ਦੀ ਪੁਸ਼ਟੀ ਆਈਐਮਡੀ ਦੇ ਡਾਇਰੈਕਟਰ ਡਾ: ਮਨਮੋਹਨ ਨੇ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋ ਦਿਨਾਂ ਦੌਰਾਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਬੱਦਲ ਛਾਏ ਰਹਿਣਗੇ, ਜਦਕਿ ਇੱਕ-ਦੋ ਥਾਵਾਂ ’ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਹਿਮਾਚਲ ਵਿੱਚ 9 ਅਤੇ 10 ਨਵੰਬਰ ਨੂੰ ਬਰਫਬਾਰੀ ਹੋਣ ਨਾਲ ਪੰਜਾਬ ਦੇ ਮੈਦਾਨੀ ਇਲਾਕਿਆਂ ਵਿੱਚ ਸਰਦੀਆਂ ਦੀ ਸ਼ੁਰੂਆਤ ਹੋ ਸਕਦੀ ਹੈ।
ਜਦਕਿ ਹਵਾ ਵੀ ਥੋੜ੍ਹੀ ਤੇਜ਼ ਹੋ ਸਕਦੀ ਹੈ। ਇਸ ਨਾਲ ਕੂਲਿੰਗ ਵਧਣ ਨਾਲ ਪ੍ਰਦੂਸ਼ਣ ਦੇ ਪ੍ਰਭਾਵ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ। ਮੌਸਮ ਵਿਗਿਆਨੀਆਂ ਮੁਤਾਬਕ 9 ਤੋਂ 10 ਨਵੰਬਰ ਤੱਕ ਪੱਛਮੀ ਗੜਬੜੀ ਆਪਣਾ ਅਸਰ ਦਿਖਾਏਗੀ। ਇਸ ਕਾਰਨ ਹਿਮਾਚਲ ਵਿੱਚ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ