ਚੰਡੀਗੜ੍ਹ: ਪੰਜਾਬ 'ਚ ਮੌਸਮ ਦੇ ਮਿਜਾਜ ਪੂਰੀ ਤਰ੍ਹਾਂ ਬਦਲੇ ਹੋਏ ਹਨ ਜਿਸ ਦੇ ਚੱਲਦਿਆਂ ਐਤਵਾਰ ਵੱਖ-ਵੱਖ ਜ਼ਿਲ੍ਹਿਆਂ 'ਚ ਤੇਜ਼ ਬਾਰਸ਼ ਹੋਈ। ਸੋਮਵਾਰ ਵੀ ਮੌਸਮ ਲਗਪਗ ਠੰਢਾ ਰਿਹਾ। ਆਉਣ ਵਾਲੇ ਕੁਝ ਦਿਨਾਂ ਲਈ ਮੌਸਮ ਇਸੇ ਤਰ੍ਹਾਂ ਠੰਡਾ ਰਹਿਣ ਦੇ ਆਸਾਰ ਹਨ।
ਪੰਜਾਬ 'ਚ ਹੋਈ ਬਾਰਸ਼ ਨਾਲ ਤਾਪਮਾਨ 'ਚ 10 ਡਿਗਰੀ ਸੈਲਸੀਅਸ ਤਕ ਗਿਰਾਵਟ ਆਈ ਹੈ। ਚੰਡੀਗੜ੍ਹ ਦੇ ਮੌਸਮ ਵਿਭਾਗ ਮੁਤਾਬਕ ਲੁਧਿਆਣਾ 'ਚ 42 ਮਿਮੀ ਬਾਰਸ਼ ਦਰਜ ਕੀਤੀ ਗਈ ਜਿਸ ਨਾਲ ਤਾਪਮਾਨ 30 ਡਿਗਰੀ ਸੈਲਸੀਅਸ ਰਿਹਾ।
ਪੰਜਾਬ ਤੋਂ ਇਲਾਵਾ ਹਰਿਆਣਾ 'ਚ ਵੀ ਬਾਰਸ਼ ਹੋਈ ਜਿਸ ਨਾਲ ਅੱਤ ਦੀ ਗਰਮੀ ਤੋਂ ਨਿਜਾਤ ਮਿਲੀ ਹੈ। ਕਰਨਾਲ 'ਚ ਤਾਪਮਾਨ ਆਮ ਨਾਲੋਂ 9 ਡਿਗਰੀ ਸੈਲਸੀਅਸ ਘਟ ਕੇ 31 ਡਿਗਰੀ 'ਤੇ ਪਹੁੰਚ ਗਿਆ। ਰੋਹਤਕ ਵੀ ਪਹਿਲਾਂ ਦੇ ਮੁਕਾਬਲੇ ਕਾਫੀ ਠੰਡਾ ਰਿਹਾ।
ਇਹ ਵੀ ਪੜ੍ਹੋ: ਬੀਜ ਘੁਟਾਲੇ ਨੇ ਪਾਈਆਂ ਸੀਡ ਸਟੋਰ ਮਾਲਕਾਂ ਨੂੰ ਭਾਜੜਾਂ, ਪੰਜਾਬ ਦੇ 1200 ਸਟੋਰਾਂ ਦੀ ਜਾਂਚ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ