ਰਵਨੀਤ ਕੌਰ ਦੀ ਰਿਪੋਰਟ


ਚੰਡੀਗੜ੍ਹ : ਪੰਜਾਬ 'ਚ ਆਮ ਆਦਮੀ ਪਾਰਟੀ ਦਾ ਸਰਕਾਰ ਬਣੇ 5 ਮਹੀਨਿਆਂ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਇਸ ਦੌਰਾਨ ਵਿਰੋਧੀਆਂ ਵੱਲੋਂ ਲਗਾਤਾਰ ਆਪ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤਾ ਜਾਂਦੀ ਹੈ। ਪੰਜਾਬ ਸਰਕਾਰ ਦੁਆਰਾ ਹੋ ਖਰਚੇ ਦਾ ਲਗਾਤਾਰ ਦੂਜੀਆਂ ਸਰਕਾਰਾਂ ਵੱਲੋਂ ਵੇਰਵਾ ਮੰਗਿਆ ਜਾ ਰਿਹਾ ਹੈ। RTI ਰਾਂਹੀ ਵੀ ਹਰ ਰੋਜ਼ ਨਵੇਂ ਖੁਲਾਸੇ ਹੋ ਰਹੇ ਹਨ। ਇਸ ਦੌਰਾਨ ਪਰਗਟ ਸਿੰਘ ਨੇ ਇਕ ਟਵੀਟ ਕੀਤਾ ਹੈ। 


ਕੀ ਤੋਂ ਕੀ ਹੋ ਗਏ!! ਪਾਰਦਰਸ਼ਿਤਾ ਤੇ RTI ਦੀ ਕਰਕੇ ਸੱਤਾ 'ਚ ਆਉਣ ਵਾਲੇ ਅਰਵਿੰਦ ਕੇਜਰੀਵਾਲ ਦੀ ਪਾਰਟੀ ਨੂੰ ਹੁਣ ਪੰਜਾਬ 'ਚ RTI ਦਾ ਜਵਾਬ ਦੇਣ ਤੋਂ ਡਰ ਲੱਗ ਰਿਹਾ ਹੈ। ਹਰ ਖਰਚੇ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤਾ ਜਾ ਰਹੀ ਹੈ। ਭਗਵੰਤ ਮਾਨ ਜੀ ਇਸੇ ਤਰ੍ਹਾਂ ਤੁਹਾਡੀ ਹਵਾਈ ਯਾਤਰਾ ਦੇ ਖਰਚੇ ਵੀ ਬਾਹਰ ਆਉਣਗੇ।


क्या से क्या हो गये !! पारदर्शिता और RTI की बात करके सत्ता में आने वाले @ArvindKejriwal की पार्टी को अब पंजाब में RTI का जवाब देने में डर लग रहा है। हर खर्चे को छुपाने की कोशिश की जा रही है। @BhagwantMann जी इसी तरह आपकी हवाई यात्रा के खर्चे भी बाहर आएँगे॥ https://t.co/fWy5GSXKVl


— Pargat Singh (@PargatSOfficial) September 1, 2022


 


ਇਸ ਤੋਂ ਪਹਿਲਾਂ  ਆਮ ਆਦਮੀ ਪਾਰਟੀ ਨੇ ਪੰਜਾਬ ਦੀ ਜਿੱਤ ਦਾ ਜਸ਼ਨ ਮਨਾਉਣ ਲਈ 13 ਮਾਰਚ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ "ਵਿਜੇ ਯਾਤਰਾ" ਕੱਢੀ ਸੀ। ਜਿਸ ਵਿੱਚ ਪਾਰਟੀ ਨੇ ਪੂਰੇ ਪੰਜਾਬ ਦੇ ਵਰਕਰਾਂ ਨੂੰ ਬੁਲਾਇਆ ਸੀ। ਮਾਨਸਾ ਵਾਸੀ ਮਾਨਿਕ ਗੋਇਲ ਵੱਲੋਂ RTI ਰਾਹੀ ਲਈ ਗਈ ਜਾਣਕਾਰੀ ਵਿੱਚ ਬਹੁਤ ਹੈਰਾਨੀਜਨਕ ਖੁਲਾਸਾ ਹੋਇਆ ਹੈ ਕਿ ਆਮ ਆਦਮੀ ਪਾਰਟੀ ਦੀ ਉਸ 'ਵਿਜੇ ਯਾਤਰਾ' ਤੇ ਲੱਖਾਂ ਦਾ ਖਰਚ ਪਾਰਟੀ ਫੰਡ ਦੀ ਬਜਾਏ ਸਰਕਾਰੀ ਖਜਾਨੇ ਵਿੱਚੋਂ ਕੀਤਾ ਗਿਆ।


 

ਉਸ ਦਿਨ ਦੇ ਪੰਜ ਤਾਰਾ ਹੋਟਲਾਂ ਦੇ ਲੱਖਾਂ ਦੇ ਬਿਲਾਂ ਤੋਂ ਲੈ ਕੇ , ਲੱਖਾਂ ਦੀ ਸਜਾਵਟ, ਦਿੱਲੀ ਲੀਡਰਸ਼ਿਪ ਲਈ ਗੋਲਡ ਪਲੇਟਡ ਤਲਵਾਰਾਂ, ਫੁਲਕਾਰੀਆਂ ਆਦਿ ਤੇ ਕਰੀਬ 15 ਲੱਖ ਰੁਪਇਆ ਲਗਾਇਆ ਗਿਆ , ਜਦੋਂ ਕਿ ਮੁੱਖਮੰਤਰੀ ਭਗਵੰਤ ਮਾਨ ਨੇ ਉਸ ਸਮੇਂ ਸਹੁੰ ਵੀ ਨਹੀਂ ਚੁੱਕੀ ਸੀ। ਗੋਇਲ ਨੇ ਕਿਹਾ ਜਿੱਤ ਦੇ ਜਸ਼ਨ ਤੇ ਇਹਨਾਂ ਲੱਖਾਂ ਰੁਪਏ ਖਰਚਣ ਤੋਂ ਇਲਾਵਾ ਪਾਰਟੀ ਵਰਕਰਾਂ ਨੂੰ ਅੰਮ੍ਰਿਤਸਰ ਲਿਆਉਣ ਲਈ ਸਰਕਾਰੀ ਬੱਸਾਂ ਵਰਤੀਆਂ ਗਈਆਂ , ਜਿੰਨਾਂ ਦਾ ਲੱਖਾਂ ਰੁਪਏ ਦਾ ਖਰਚ ਵੀ ਸਰਕਾਰੀ ਖਜਾਨੇ ਚੋਂ ਦਿੱਤਾ ਗਿਆ। ਜਿਸਦਾ ਜਵਾਬ ਸਰਕਾਰ ਦੇਣ ਤੋਂ ਭੱਜ ਰਹੀ ਹੈ। 

ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ 16 ਮਾਰਚ ਨੂੰ ਸਹੁੰ ਚੱਕੀ ਸੀ ,ਜਦੋਂ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕੱਢੀ ਗਈ ਇਹ "ਵਿਜੇ ਯਾਤਰਾ" 13 ਮਾਰਚ ਨੂੰ ਕੱਢੀ ਗਈ । ਇਸ ਜਿੱਤ ਦੇ ਜਸ਼ਨ ਵਿੱਚ ਕੱਢੀ ਗਈ ਯਾਤਰਾ ਵਿੱਚ ਲੱਖਾਂ ਦੇ ਬਿਲ ਸਰਕਾਰੀ ਖ਼ਜ਼ਾਨੇ ਨੂੰ ਪਾਏ ਗਏ, ਫਲੈਕਸਾਂ ਤੋਂ ਲੈ ਕੇ ਖਾਣ ਪੀਣ ਦੇ ਸਮਾਨ ਦਾ ਖਰਚਾ ਵੀ ਸਰਕਾਰੀ ਖ਼ਜ਼ਾਨੇ 'ਚੋਂ ਕੀਤਾ ਗਿਆ।

 

RTI ਵਿੱਚ ਲਈ ਗਈ ਜਾਣਕਾਰੀ ਅਨੁਸਾਰ ਪੰਜ ਤਾਰਾ ਹੋਟਲ ਤਾਜ ਸਵਰਨਾ ਵਿੱਚ ਉਸ ਦਿਨ ਰਹਿਣ ਅਤੇ ਖਾਣ ਪੀਣ ਦਾ ₹1,51,851 , ਦਿੱਲੀ ਲੀਡਰਸ਼ਿਪ ਦੇ ਸਵਾਗਤ ਲਈ ਸੜਕਾਂ ਨੂੰ ਤਾਜੇ ਫੁੱਲਾਂ ਨਾਲ ਸਜਾਉਣ ਦਾ ₹4,83,800 , ਸਵਾਗਤੀ ਗੇਟ ਬਣਾਉਣ ਲਈ ₹75000, ਟੈਂਟ ਅਤੇ ਕੁਰਸੀਆਂ ਲਈ ₹5,56,424 , ਢੋਲੀਆਂ ਤੇ ₹54,500, ਫੁੱਲਾਂ ਦੇ ਬੁਕਿਆਂ ਤੇ 16800 ਰੁਪਏ , ਫੁਲਕਾਰੀਆਂ ਤੇ 18000 ਰੁਪਏ, ਗੋਲਡ ਪਲੇਟਡ ਤਲਵਾਰਾਂ ਲਈ 34000 ਰੁਪਏ, ਫਲੈਕਸਾਂ ਤੇ 45,398 ਰੁਪਏ , ਫੋਟੋ ਗਰਾਫਰਾਂ ਤੇ 17500 ਰੁਪਏ ਆਦਿ ਖਰਚੇ ਗਏ।