ਚੰਡੀਗੜ੍ਹ: ਪੰਜਾਬ 'ਚ ਕਾਂਗਰਸ ਵੱਲੋਂ ਕੀਤਾ ਗਿਆ ਸੱਤਾ ਬਦਲਾਅ ਪੰਜਾਬੀਆਂ ਨੂੰ ਕਿੰਨਾ ਪਸੰਦ ਆਇਆ ਹੈ, ਇਸ ਬਾਰੇ ਹਾਲ ਹੀ 'ਚ ਇੱਕ ਸਰਵੇ ਕੀਤਾ ਗਿਆ। ਦੱਸ ਦਈਏ ਕਿ ਇਹ ਸਰਵੇ ਮਾਰਕਿਟ ਰਿਸਰਚ ਏਜੰਸੀ ਪ੍ਰਸ਼ਨਮ ਵੱਲੋਂ ਕੀਤਾ ਗਿਆ ਹੈ। ਸਰਵੇਖਣ ਮੁਤਾਬਕ 63% ਪੰਜਾਬੀਆਂ ਨੇ ਸੱਤਾ ਬਦਲਾਅ ਨੂੰ ਮਨਜ਼ੂਰ ਕੀਤਾ ਹੈ। ਪ੍ਰਸ਼ਨਮ ਵੱਲੋਂ ਸੂਬੇ ਦੀ ਜਨਤਾ ਤੋਂ 2 ਸਵਾਲ ਪੁੱਛੇ ਗਏ ਸਨ। ਤਕਰੀਬਨ 1240 ਵੋਟਰਾਂ ਤੋਂ ਪੁੱਛੇ ਸਵਾਲਾਂ ਦੇ ਜਵਾਬ ਦੇ ਅਧਾਰ 'ਤੇ ਅੰਕੜੇ ਤਿਆਰ ਕੀਤੇ ਗਏ ਹਨ:
ਸਵਾਲ- ਕਾਂਗਰਸ ਪਾਰਟੀ ਨੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਨਵਾਂ ਮੁੱਖ ਮੰਤਰੀ ਨਿਯੁਕਤ ਕੀਤਾ, ਤੁਹਾਡੀ ਇਸ 'ਤੇ ਕੀ ਰਾਏ ਹੈ
ਸੋਰਸ-ਪ੍ਰਸ਼ਨਮ ਸਰਵੇ-sub hdr
1. ਹਾਂ, ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਨਿਯੁਕਤ ਕਰਨਾ ਚੰਗਾ ਫੈਸਲਾ ਸੀ।
2. ਕੈਪਟਨ ਅਮਰਿੰਦਰ ਸਿੰਘ ਨੂੰ ਬਦਲਣਾ ਸਹੀ ਸੀ ਪਰ ਚੰਨੀ ਦੀ CM ਵਜੋਂ ਚੋਣ ਸਹੀ ਨਹੀਂ।
3. ਕੈਪਟਨ ਅਮਰਿੰਦਰ ਸਿੰਘ ਨੂੰ ਬਦਲਣਾ ਸਹੀ ਨਹੀਂ ਸੀ।
4. ਇਸ ਬਾਰੇ ਕੋਈ ਰਾਏ ਨਹੀਂ ਬਣਾਈ।
ਵੇਖੋ ਸਰਵੇ ਦੇ ਅੰਕੜੇ:
63 ਫੀਸਦ ਪੰਜਾਬੀਆਂ ਨੂੰ ਬਦਲਾਅ ਠੀਕ ਲੱਗਿਆ ਜਦੋਂਕਿ 12.6 ਫੀਸਦ ਅਜਿਹਾ ਮੰਨਦੇ ਨੇ ਕਿ ਕੈਪਟਨ ਨੂੰ ਹਟਾਉਣਾ ਤਾਂ ਠੀਕ ਸੀ ਪਰ ਚੰਨੀ ਮੁੱਖ ਮੰਤਰੀ ਵਜੋਂ ਸਹੀ ਚੋਣ ਨਹੀਂ ਸੀ। ਹਾਲਾਂਕਿ 12 ਫੀਸਦ ਇਹ ਵੀ ਮੰਨਦੇ ਨੇ ਕਿ ਕੈਪਟਨ ਨੂੰ ਬਦਲਣਾ ਕਾਂਗਰਸ ਦਾ ਸਹੀ ਫੈਸਲਾ ਨਹੀਂ ਸੀ।
ਕਾਂਗਰਸ ਨੇ ਚਿਹਰਾ ਬਦਲ ਦਿੱਤਾ ਪਰ ਹੁਣ ਤੋਂ ਹੀ ਨਵਾਂ ਸਵਾਲ ਖੜਾ ਹੋ ਗਿਆ ਕਿ ਆਉਣ ਵਾਲੀਆਂ ਚੋਣਾਂ 'ਚ ਕਾਂਗਰਸ ਦਾ ਚਿਹਰਾ ਕੌਣ ਹੋਵੇਗਾ।
ਸਵਾਲ- ਅਗਾਮੀ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਕੌਣ ਹੋਣਾ ਚਾਹੀਦਾ ?-hdr
ਸੋਰਸ-ਪ੍ਰਸ਼ਨਮ ਸਰਵੇ-sub hdr
1. ਨਵਜੋਤ ਸਿੰਘ ਸਿੱਧੂ
2.ਕੈਪਟਨ ਅਮਰਿੰਦਰ ਸਿੰਘ
3.ਚਰਨਜੀਤ ਸਿੰਘ ਚੰਨੀ
4.ਕੋਈ ਰਾਏ ਨਹੀਂ ਬਣਾਈ
ਸਵਾਲ-ਅਗਾਮੀ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਕੌਣ ਹੋਣਾ ਚਾਹੀਦਾ ਹੌੈ?-hdr
ਸੋਰਸ- ਪ੍ਰਸ਼ਨਮ ਸਰਵੇ-sub hdr
ਵੇਖੋ ਕੀ ਕਹਿੰਦੇ ਹਨ ਅੰਕੜੇ:
2022 ਦੀਆਂ ਚੋਣਾਂ ਲਈ ਕਾਂਗਰਸ ਦਾ ਚਿਹਰਾ ਨਵਜੋਤ ਸਿੰਘ ਸਿੱਧੂ ਹੋਵੇ ਇਹ ਪ੍ਰਸ਼ਨਮ ਵੱਲੋਂ ਕਰਵਾਏ ਸਰਵੇਖਣ ਦੇ ਅੰਕੜੇ ਕਹੀ ਰਹੇ ਹਨ। ਅੰਕੜਿਆ ਮੁਤਾਬਕ 34.7 ਫੀਸਦ ਨਾਲ ਨਵਜੋਤ ਸਿੱਧੂ ਨੰਬਰ ਵਨ ਨੇ ਜਦੋਂਕਿ ਨਵੇਂ ਬਣੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸ ਦੇ ਸੀਐੱਮ ਚਿਹਰੇ ਵਜੋਂ 26.0 ਫੀਸਦ ਲੋਕਾਂ ਦੀ ਪਸੰਦ ਬਣ ਹਨ। ਇਸ ਦੇ ਨਾਲ ਹੀ 17.9 ਫੀਸਦ ਨਾਲ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੀਜੇ ਨੰਬਰ ਤੇ ਹਨ ਹਾਲਾਂਕਿ 14.2 ਫੀਸਦ ਲੋਕਾਂ ਦਾ ਇਹ ਮੰਨਣਾ ਕੇ ਸੀਐੱਮ ਚਿਹਰਾ ਕੋਈ ਜ਼ਰੂਰੀ ਨਹੀਂ।
ਦਲਿਤ ਚਿਹਰੇ ਨੂੰ ਕਾਂਗਰਸ ਵੱਲੋਂ ਸੀਐਮ ਲਾਉਣ ਨੂੰ ਮਾਸਟਰ ਸਟ੍ਰੋਕ ਵਜੋਂ ਦੇਖਿਆ ਜਾ ਰਿਹਾ। ਪਰ ਇਸ ਸਟ੍ਰੋਕ ਤੋਂ ਬਾਅਦ ਕਾਂਗਰਸ ਆਊਟ ਹੁੰਦਿਆ ਮਸਾਂ ਹੀ ਬਚੀ ਹੈ। ਕਿਉੰਕਿ ਹਰੀਸ਼ ਰਾਵਤ ਨੇ ਚੰਨੀ ਦੇ ਸੀਐਮ ਐਲਾਨ ਦੇ ਬਾਅਦ ਤਰੁੰਤ ਇਹ ਬਿਆਨ ਦੇ ਕਾਂਗਰਸ ਲਈ ਮੁਸ਼ਕਿਲ ਖੜੀ ਕਰ ਦਿੱਤੀ ਸੀ ਕਿ ਅਗਲੀਆਂ ਚੋਣਾਂ ਪ੍ਰਧਾਨ ਸਿੱਧੂ ਦੇ ਚਿਹਰੇ 'ਤੇ ਲੜਾਂਗੇ। ਜਿਸ 'ਤੇ ਸਫਾਈ ਦੇਣ ਲਈ ਕਾਂਗਰਸ ਨੂੰ ਕਾਫੀ ਦਲੀਲਾਂ ਦੇਣੀਆਂ ਪਈਆਂ।
ਉਧਰ ਕਾਂਗਰਸ ਨੂੰ ਵਿਰੋਧੀਆਂ ਨੇ ਚਹੁ ਤਰਫਾ ਘੇਰ ਲਿਆ, ਪਰ ਹੁਣ ਸਰਵੇਖਣ ਦੇ ਅੰਕੜਿਆਂ 'ਚ ਬੇਸ਼ੱਕ ਦਲਿਤ ਭਾਈਚਾਰੇ ਵੱਲੋਂ ਚੰਨੀ ਨੂੰ ਕਾਫੀ ਹਿਮਾਇਤ ਮਿਲਦੀ ਨਜ਼ਰ ਆ ਰਹੀ ਹੈ ਕਿ ਸਿੱਧੂ ਪਹਿਲੀ ਪਸੰਦ ਬਣਦੇ ਦਿਖਾਏ ਗਏ ਹਨ। ਨਾਲ ਹੀ ਸਮੇਂ ਦੇ ਮੁਤਾਬਕ ਅਤੇ ਕਾਂਗਰਸ ਦੀ ਕਾਰਗੁਜ਼ਾਰੀ ਦੇ ਹਿਸਾਬ ਨਾਲ ਅਜੇ ਕਾਫੀ ਸਮੀਕਰਣ ਬਦਲ ਵੀ ਸਕਦੇ ਹਨ।
ਇਹ ਵੀ ਪੜ੍ਹੋ: Charanjit Channi's PhD: ਚਰਨਜੀਤ ਚੰਨੀ ਦੀ ਕਾਂਗਰਸ 'ਤੇ ਪੀਐਚਡੀ, ਚੜ੍ਹਤ ਤੇ ਨਿਘਾਰ ਦੀ ਪੂਰੀ ਕਹਾਣੀ 'ਤੇ ਖੋਜ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904