Punjab News: ਪੰਜਾਬ ਤੇ ਦਿੱਲੀ ਵਿੱਚ ਆਮ ਆਦਮੀ ਪਾਰਟੀ (AAP) ਦੀ ਸਰਕਾਰ ਹੈ। ਕੀ ਉੱਥੇ ਵੀ 'ਆਪ' ਕਾਂਗਰਸ ਦੇ ਨਾਲ ਸੀਟਾਂ ਦੇ ਬਟਵਾਰੇ ਨੂੰ ਲੈ ਕੇ ਸਹਿਮਤ ਹੈ? ਕੀ ਇਹਨਾਂ ਦੇਵਾਂ ਸੂਬਿਆਂ ਵਿੱਚ ਕਾਂਗਰਸ ਤੇ ਆਪ ਵਿਚਕਾਰ ਸੀਟਾਂ ਗਾ ਬਟਵਾਰਾਂ ਹੋਵੇਗਾ? ਦਿੱਲੀ ਤੇ ਪੰਜਾਬ ਵਿੱਚ ਕੀ ਆਪ ਤੇ ਕਾਂਗਰਸ ਮਿਲ ਕੇ ਚੋਣਾਂ ਲੜਨਗੇ? ਅਜਿਹੇ ਕਈ ਸਾਰੇ ਸਵਾਲ ਹਨ ਜੋ ਅਕਸਰ ਉਠਦੇ ਹਨ। ਜਿਸ ਨੂੰ ਲੈ ਕੇ ਆਪ ਤੇ ਕਾਂਗਰਸ ਦੇ ਆਗੂਆਂ ਦੀ ਵੱਖ-ਵੱਖ ਰਾਏ ਹੈ।  'ਆਪ' ਦੇ Suspended ਰਾਜ ਸਭਾ ਮੈਂਬਰ ਰਾਘਵ ਚੱਢਾ (Raghav Chadha) ਦੀ ਵੀ ਇਸ 'ਤੇ ਪ੍ਰਤੀਕਿਰਿਆ ਸਾਹਮਣੇ ਆਈ ਹੈ।



AAP- ਕਾਂਗਰਸ ਨਾਲ ਮਿਲ ਕੇ ਲੜੇਗੀ ਚੋਣਾਂ? 



ਟਾਈਮਜ਼ ਆਫ ਇੰਡੀਆ ਨੂੰ ਦਿੱਤੇ ਇੰਟਰਵਿਊ ਵਿੱਚ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ, ਆਮ ਆਦਮੀ ਪਾਰਟੀ ਭਾਜਪਾ ਦੇ ਤਾਨਾਸ਼ਾਹੀ ਤੇ ਗੈਰ-ਲੋਕਤੰਤਰੀ ਸ਼ਾਸਨ ਨੂੰ ਹਟਾਉਣ ਲਈ I.N.D.I.A ਗਠਜੋੜ ਵਿੱਚ ਸ਼ਾਮਲ ਹੋਈ ਹੈ। 'ਆਪ' ਕਿਸੇ ਨਿੱਜੀ ਚੋਣ ਲਾਲਸਾ ਲਈ ਗਠਜੋੜ ਵਿੱਚ ਸ਼ਾਮਲ ਨਹੀਂ ਹੋਈ। ਦੇਸ਼ ਮਹਿੰਗਾਈ ਤੇ ਬੇਰੁਜ਼ਗਾਰੀ ਨਾਲ ਜੂਝ ਰਿਹਾ ਹੈ, ਅਜਿਹੇ 'ਚ ਦੇਸ਼ ਨੂੰ ਅਜਿਹੀ ਸਰਕਾਰ ਦੀ ਲੋੜ ਹੈ ਜੋ ਇਨ੍ਹਾਂ ਚੁਣੌਤੀਆਂ ਦਾ ਹੱਲ ਕਰ ਸਕੇ। ਚੱਢਾ ਨੇ ਕਿਹਾ, ਅਜੇ ਤੱਕ ਇਹ ਤੈਅ ਨਹੀਂ ਹੋਇਆ ਹੈ ਕਿ ਦੇਸ਼ ਭਰ 'ਚ ਕਿਹੜੀ ਪਾਰਟੀ ਕਿੰਨੀਆਂ ਸੀਟਾਂ 'ਤੇ ਚੋਣ ਲੜੇਗੀ। I.N.D.I.A ਗਠਜੋੜ 'ਚ ਸੀਟਾਂ ਦੀ ਵੰਡ ਨੂੰ ਲੈ ਕੇ ਅਜੇ ਤੱਕ ਕੋਈ ਚਰਚਾ ਨਹੀਂ ਹੋਈ ਹੈ। ਇਸ ਸਬੰਧੀ ਫੈਸਲਾ 14 ਮੈਂਬਰੀ ਤਾਲਮੇਲ ਕਮੇਟੀ ਦੀ ਮੀਟਿੰਗ ਵਿੱਚ ਲਿਆ ਜਾਵੇਗਾ।



ਕਾਂਗਰਸ ਨੂੰ ਗਠਜੋੜ 'ਤੇ ਇਤਰਾਜ਼, 'ਆਪ' ਦਾ ਸਟੈਂਡ?



ਰਾਘਵ ਚੱਢਾ ਨੇ ਕਈ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਅਜਿਹੇ ਬਿਆਨ ਸਾਹਮਣੇ ਆ ਰਹੇ ਹਨ ਜੋ ਉਨ੍ਹਾਂ ਦੀ ਪਾਰਟੀ ਦੀ ਸੋਚ ਨਾਲ ਮੇਲ ਨਹੀਂ ਖਾਂਦੇ ਪਰ I.N.D.I.A ਗਠਜੋੜ ਨੂੰ ਸਫ਼ਲ ਬਣਾਉਣ ਲਈ ਸਾਰਿਆਂ ਨੂੰ ਆਪਣੇ ਮੱਤਭੇਦ ਅਤੇ ਲਾਲਸਾਵਾਂ ਨੂੰ ਪਾਸੇ ਰੱਖਣਾ ਹੋਵੇਗਾ। ਰਾਘਵ ਚੱਢਾ ਨੇ ਕਿਹਾ, ਇਸ ਤੋਂ ਪਹਿਲਾਂ ਵੀ ਅਜਿਹਾ ਗਠਜੋੜ 1977 ਵਿੱਚ ਹੋਇਆ ਸੀ। ਇੰਦਰਾ ਗਾਂਧੀ ਦੀ ਸਰਕਾਰ ਨੂੰ ਹਰਾਉਣ ਲਈ ਸੱਜੇਪੱਖੀ, ਖੱਬੇਪੱਖੀ, ਸਮਾਜਵਾਦੀ, ਕਮਿਊਨਿਸਟ ਤੇ ਜਨ ਸੰਘੀ ਸਾਰੇ ਇਕਜੁੱਟ ਹੋ ਗਏ ਸਨ। ਹੁਣ ਅਜਿਹਾ ਹੀ ਕੁੱਝ 2024 ਵਿੱਚ ਹੋਣ ਜਾ ਰਿਹਾ ਹੈ ਜਦੋਂ ਦੇਸ਼ ਦੀ ਭਲਾਈ ਲਈ ਸਾਰੀਆਂ ਪਾਰਟੀਆਂ ਨਿੱਜੀ ਤੇ ਸਿਆਸੀ ਮੱਤਭੇਦ ਭੁਲਾ ਕੇ ਐਨਡੀਏ ਖ਼ਿਲਾਫ਼ ਚੋਣਾਂ ਲੜਨਗੀਆਂ।