ਚੰਡੀਗੜ੍ਹ: ਦੇਸ਼ ਵਿੱਚ ਕਈ ਦਹਾਕਿਆਂ ਮਗਰੋਂ ਕਿਸਾਨਾਂ ਵੱਲੋਂ ਇਤਿਹਾਸਕ ਅੰਦੋਲਨ (Farmer Protest) ਕੀਤਾ ਜਾ ਰਿਹਾ ਹੈ। ਕਿਸਾਨ ਕੇਂਦਰ ਸਰਕਾਰ (Central Government) ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ (farm Laws) ਦਾ ਵਿਰੋਧ ਕਰ ਰਹੇ ਹਨ ਜਿਨ੍ਹਾਂ ਦੇ ਲਾਗੂ ਹੋਣ ਨਾਲ ਫਸਲਾਂ ਲਈ ਮੰਡੀਆਂ ਦਾ ਪ੍ਰਬੰਧ (Mandi System) ਬਦਲ ਜਾਵੇਗਾ। ਕਿਸਾਨਾਂ ਨੂੰ ਸਭ ਤੋਂ ਵੱਡਾ ਖਦਸ਼ਾ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਖਤਮ ਹੋਣ ਦਾ ਹੈ ਕਿਉਂਕ ਜਿਸ ਫਸਲ ਦਾ ਸਮਰਥਨ ਮੁੱਲ ਨਹੀਂ ਮਿਲਦਾ, ਉਹ ਕਿਸਾਨ ਲਈ ਜੂਏ ਵਾਲਾ ਕੰਮ ਹੈ।

ਇਸ ਦੀਆਂ ਤਾਜ਼ਾ ਮਿਸਾਲਾਂ ਦੇਸ਼ ਭਰ ਵਿੱਚ ਮਿਲ ਰਹੀਆਂ ਹਨ। ਦੇਸ਼ ਦੇ ਕਈ ਸੂਬਿਆਂ ਵਿੱਚ ਕਿਸਾਨ ਗੋਭੀ ਦੀ ਫਸਲ ਵਾਹ ਰਹੇ ਹਨ। ਇਹੋ ਜਿਹੀ ਹੀ ਮਿਸਾਲ ਪੰਜਾਬ ਵਿੱਚ ਵੀ ਵੇਖੀ ਜਾ ਸਕਦੀ ਹੈ। ਅਜੇ 10-15 ਦਿਨ ਪਹਿਲਾਂ 40 ਰੁਪਏ ਕਿੱਲੋ ਵਿਕਣ ਵਾਲਾ ਆਲੂ ਅੱਜ ਕਿਸਾਨ ਤੋਂ 6-7 ਰੁਪਏ ਕਿੱਲੋ ਖਰੀਦਿਆ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਨਵੇਂ ਕਾਨੂੰਨ ਆਏ ਤਾਂ ਹਰ ਫਸਲ ਦਾ ਇਹੀ ਹਾਲ ਹੋਏਗਾ।

ਪੰਜਾਬ ਦੇ ਦੁਆਬੇ ਖੇਤਰ ਵਿੱਚ ਸਭ ਤੋਂ ਵੱਧ ਆਲੂ ਹੁੰਦਾ ਹੈ। ਇਲਾਕੇ ਦੇ ਕਿਸਾਨਾਂ ਦਾ ਕਹਿਣਾ ਹੈ ਕਿ 10-15 ਦਿਨ ਪਹਿਲਾਂ ਬਾਜ਼ਾਰ ਵਿੱਚ ਆਲੂ ਦਾ ਭਾਅ 40 ਤੋਂ 50 ਰੁਪਏ ਕਿਲੋ ਸੀ। ਇਸ ਲਈ ਕੱਚੀ ਪੁਟਾਈ ਦੌਰਾਨ ਉਨ੍ਹਾਂ ਨੂੰ ਉਮੀਦ ਸੀ ਕਿ ਆਲੂਆਂ ਦਾ ਭਾਅ ਚੰਗਾ ਮਿਲੇਗਾ ਪਰ ਇਹ ਤਾਂ ਹੁਣ ਅੱਧਾ ਵੀ ਨਹੀਂ ਰਹਿ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨ ਦੀ ਫਸਲ ਮੰਡੀ ਵਿੱਚ ਆਉਂਦਿਆ ਹੀ ਆਲੂਆਂ ਦਾ ਭਾਅ 650 ਤੋਂ ਲੈ ਕੇ 700 ਰੁਪਏ ਕੁਇੰਟਲ ਤੱਕ ਹੀ ਰਹਿ ਗਿਆ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ ਆਲੂਆਂ ਦੀ ਫ਼ਸਲ ’ਤੇ ਖਾਦ, ਕੀਟ ਨਾਸ਼ਕ ਦਵਾਈਆਂ, ਡੀਜ਼ਲ, ਬੀਜਣ ਤੇ ਇਸ ਦੀ ਪੁਟਾਈ ਸਮੇਂ ਲੇਬਰ ਦਾ ਖਰਚਾ ਇੰਨਾ ਜ਼ਿਆਦਾ ਆਉਂਦਾ ਹੈ ਕਿ ਸਹੀ ਭਾਅ ਨਾ ਮਿਲਣ ’ਤੇ ਕਿਸਾਨਾਂ ਨੂੰ ਪੱਲਿਓਂ ਪੈਸੇ ਪਾਉਣੇ ਪੈਂਦੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਆਲੂ ਦਾ ਭਾਅ ਪਿਛਲੇ ਸਾਲ ਨਲੋਂ ਵੀ ਘੱਠ ਮਿਲ ਰਿਹਾ ਹੈ।

ਅੰਦੋਲਨਕਾਰੀ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਸਭ ਇਸ ਲਈ ਹੋ ਰਿਹਾ ਹੈ ਕਿ ਕਿਉਂਕਿ ਆਲੂ ਦਾ ਕੋਈ ਘੱਟੋ-ਘੱਟ ਮੁੱਲ ਤੈਅ ਨਹੀਂ। ਇਹ ਸਭ ਵਪਾਰੀਆਂ ਦੀ ਰਹਿਮੋ-ਕਰਮ 'ਤੇ ਹੈ। ਨਵੇਂ ਕਾਨੂੰਨਾਂ ਨਾਲ ਸਭ ਕੁਝ ਵੱਡੇ ਕਾਰੋਬਾਰੀਆਂ ਲਈ ਖੁੱਲ੍ਹ ਜਾਏਗਾ। ਉਸ ਵੇਲੇ ਗਰੀਬ ਕਿਸਾਨ ਦੀ ਕੋਈ ਵੀ ਸੁਣਨ ਵਾਲਾ ਨਹੀਂ ਰਹੇਗਾ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904