Punjab Politics: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ  ਸਾਰੇ ਜ਼ਿਲ੍ਹਿਆਂ ਦੇ SSP, ਪੁਲਿਸ ਕਮਿਸ਼ਨਰ ਤੇ ਪੰਜਾਬ ਪੁਲਿਸ ਦੇ ਸੀਨੀਅਰ ਅਫ਼ਸਰਾਂ ਨਾਲ ਮੀਟਿੰਗ ਕੀਤੀ। ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰੈਸ ਕਾਨਫ਼ਰੰਸ ਕੀਤੀ ਜਿਸ ਵਿੱਚ ਪੰਜਾਬ ਦੇ ਡੀਜੀਪੀ ਨਾਲ ਮੌਜੂਦ ਸਨ। ਹਾਲਾਂਕਿ ਇਸ ਪ੍ਰੈਸ ਕਾਨਫ਼ਰੰਸ ਦੇ ਸ਼ੁਰੂ ਹੁੰਦਿਆਂ ਹੀ ਪਿੱਛੇ ਆਮ ਆਦਮੀ ਪਾਰਟੀ ਦੇ ਪੋਸਟਰ ਦਿਖਾਈ ਦੇ ਰਹੇ ਸਨ ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਸਵਾਲ ਚੁੱਕੇ ਹਨ।


ਬਿਕਰਮ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਪੁਲਿਸ ਦਾ ਮੁਕੰਮਲ ਸਿਆਸੀਕਰਨ, LAW & ORDER ਦੀ ਮੀਟਿੰਗ ਦੇ ਨਾਂ ’ਤੇ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਦੀ ਮੀਟਿੰਗ। ਡੀ ਜੀ ਪੀ ਪੰਜਾਬ ਪੁਲਿਸ ਖੁਦ ਆਪ ਦੀ ਮੀਟਿੰਗ ’ਚ ਹੋਏ ਸ਼ਾਮਲ।


ਇਸ ਮੌਕੇ ਮਜੀਠੀਆ ਨੇ ਪੁੱਛਿਆ ਕਿ, ਡੀਜੀਪੀ ਸਾਬ੍ਹ ਕਦੋਂ 'ਆਪ' 'ਚ ਸ਼ਾਮਿਲ ਹੋਏ ? ਇਹ SSPs ਦੀ ਮੀਟਿੰਗ ਨਹੀਂ ਜ਼ਿਮਨੀ ਚੋਣ ਵਾਸਤੇ ਪੁਲਿਸ ਅਫ਼ਸਰਾਂ ਨੂੰ ਹਦਾਇਤਾਂ ਲਈ ਮੀਟਿੰਗ ਸੀ। ਮਜੀਠੀਆ ਨੇ ਕਿਹਾ ਕਿ ਸੱਤਾ ਦੀ ਘੋਰ ਦੁਰਵਰਤੋਂ ਚੋਣ ਕਮਿਸ਼ਨ ਖੁਦ ਨੋਟਿਸ ਲਵੇ, ਕਿਵੇਂ 'ਆਪ' ਦੇ ਪਾਰਟੀ ਦਫ਼ਤਰ ਵਿਚ ਪੁਲਿਸ ਅਧਿਕਾਰੀਆਂ ਦੀਆਂ ਹੋਈਆਂ ਮੀਟਿੰਗਾਂ






ਜ਼ਿਕਰ ਕਰ ਦਈਏ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ, ਅੱਜ ਸਾਰੇ ਜ਼ਿਲ੍ਹਿਆਂ ਦੇ SSP, ਪੁਲਿਸ ਕਮਿਸ਼ਨਰ ਤੇ ਪੰਜਾਬ ਪੁਲਿਸ ਦੇ ਸੀਨੀਅਰ ਅਫ਼ਸਰਾਂ ਨਾਲ ਮੀਟਿੰਗ ਕੀਤੀ ਤੇ ਕਾਨੂੰਨ ਵਿਵਸਥਾ ਨਾਲ ਜੁੜੇ ਵੱਖ ਵੱਖ ਮਸਲਿਆਂ 'ਤੇ ਚਰਚਾ ਕੀਤੀ... ਸੱਭ ਤੋਂ ਪਹਿਲਾਂ ਤਾਂ ਨਸ਼ੇ ਨੂੰ ਲੈਕੇ ਹੋਰ ਸਖ਼ਤ ਹੋਣ ਨੂੰ ਕਿਹਾ...ਸਮੱਗਲਰਾਂ ਦੀ ਜਾਇਦਾਦਾਂ ਅਟੈਚ ਹੋਣ ਤੇ ਪੁਲਸ ਅਫਸਰ ਪਿੰਡ ਲੈਵਲ ਤੇ ਲੋਕਾਂ ਨਾਲ ਜ਼ਿਆਦਾ ਰਾਬਤਾ ਰੱਖਣ...ਨਾਲ ਹੀ ਅਫ਼ਸਰਾਂ ਨੂੰ ਸਖ਼ਤੀ ਨਾਲ ਕਿਹਾ ਕਿ ਜੇ ਥਾਣਿਆਂ ਚੋਂ ਰਿਸ਼ਵਤ ਦੀ ਸ਼ਿਕਾਇਤ ਆਈ ਜਾਂ ਲੋਕਾਂ ਨੂੰ ਨਾਜਾਇਜ਼ ਪ੍ਰੇਸ਼ਾਨ ਕੀਤਾ ਤਾਂ SSP ਸਿੱਧੇ ਤੌਰ 'ਤੇ ਜ਼ਿੰਮੇਵਾਰ ਹੋਣਗੇ...ਪੁਲਿਸ ਦੀ ਨਫਰੀ ਵਧਾਉਣ 'ਤੇ ਵੀ ਵਿਚਾਰਾਂ ਹੋਈਆਂ